ਦਿੱਲੀ ਵਿੱਚ ਸਿਰਫ਼ ਇਸ ਟਰਮੀਨਲ ਤੋਂ ਹੀ ਉੱਡਣਗੀਆਂ ਫਲਾਇਟਾਂ,ਜਾਣੋ ਕਿਉਂ

ਫਲਾਇਟ ਸਵੇਰੇ 4:30 ਮਿੰਟ 'ਤੇ  ਉਡੇਗੀ 

 ਦਿੱਲੀ ਵਿੱਚ ਸਿਰਫ਼ ਇਸ ਟਰਮੀਨਲ ਤੋਂ ਹੀ ਉੱਡਣਗੀਆਂ ਫਲਾਇਟਾਂ,ਜਾਣੋ ਕਿਉਂ
ਫਲਾਇਟ ਸਵੇਰੇ 4:30 ਮਿੰਟ 'ਤੇ ਉਡੇਗੀ

ਦਿੱਲੀ : ਲਾਕਡਾਊਨ 4.0 (Lockdown 4.0) ਵਿੱਚ ਕਈ ਰਿਆਇਤਾਂ ਮਿਲਣ ਤੋਂ ਬਾਅਦ ਹੁਣ ਸੋਮਵਾਰ 25 ਮਈ ਤੋਂ ਘਰੇਲੂ ਉਡਾਨਾਂ ਸ਼ੁਰੂ ਹੋ ਜਾਣਗੀਆਂ, ਜੇਕਰ ਤੁਸੀਂ ਟਿਕਟ ਬੁੱਕ ਕਰਵਾ ਲਿਆ ਹੈ ਅਤੇ ਯਾਤਰਾ ਦੇ ਲਈ ਤਿਆਰ ਹੋ ਤਾਂ ਇਸ ਤੋਂ ਪਹਿਲਾਂ ਤੁਹਾਨੂੰ ਕੁੱਝ ਅਹਿਮ ਜਾਣਕਾਰੀਆਂ ਦਿੰਦੇ ਹਾਂ

ਦਿੱਲੀ ਤੋਂ ਯਾਤਰਾ ਕਰਨ ਵਾਲਿਆਂ ਦੇ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕੀ ਸਾਰੀ ਫਲਾਇਟਾਂ ਟਰਮੀਨਲ-3 ਤੋਂ ਉੱਡਣਗੀਆਂ,  ਦਿੱਲੀ ਵਿੱਚ ਸਵੇਰੇ 4:30 ਮਿੰਟ 'ਤੇ ਪਹਿਲੀ ਫਲਾਇਟ ਉਡੇਗੀ, ਪਹਿਲੇ ਗੇੜ ਵਿੱਚ 28 ਫਲਾਇਟਾਂ ਉਡਾਇਆਂ ਜਾਣਗੀਆਂ, ਯਾਤਰੀਆਂ ਨੂੰ ਬੋਰਡਿੰਗ ਪਾਸ ਨਾਲ ਲਿਆਉਣ ਦੀ ਸਲਾਹ ਦਿੱਤੀ ਗਈ ਹੈ, ਯਾਨੀ ਕੀ ਯਾਤਰਾ ਕਰਨ ਤੋਂ ਪਹਿਲਾਂ ਤੁਸੀਂ ਆਪਣਾ ਬੈਗ ਜ਼ਰੂਰ ਚੈੱਕ ਕਰ ਲਓ, ਏਅਰਪੋਰਟ 'ਤੇ ਥਰਮਲ ਕੈਮਰਿਆਂ ਨਾਲ ਟੈਂਪਰੇਚਰ ਲਿਆ ਜਾਵੇਗਾ, ਨਾਲ ਹੀ ਫ਼ੋਨ ਵਿੱਚ ਅਰੋਗਿਆ ਸੇਤੂ ਐੱਪ ਹੋਣੀ ਜ਼ਰੂਰੀ ਹੈ 

ਤੁਹਾਨੂੰ ਦੱਸ ਦੇਈਏ ਕੀ ਘਰੇਲੂ ਉਡਾਨਾਂ ਨੂੰ ਲੈਕੇ ਪਹਿਲਾਂ ਹੀ ਗਾਈਡ ਲਾਈਨਾਂ ਜਾਰੀ ਕਰ ਦਿੱਤੀਆਂ ਗਈਆਂ ਹੈ, ਹਵਾਈ ਅੱਡਿਆਂ 'ਤੇ ਫ਼ਿਜ਼ੀਕਲ ਚੈਕਿੰਗ ਨਹੀਂ ਹੋਵੇਗੀ, ਸਾਰੇ ਯਾਤਰੀਆਂ ਨੂੰ ਫੇਸ ਮਾਸਕ ਪਾਉਣਾ ਜ਼ਰੂਰੀ ਹੋਵੇਗਾ

ਕੇਂਦਰੀ ਐਵੀਏਸ਼ਨ ਮੰਤਰੀ ਹਰਦੀਪ ਪੁਰੀ ਨੇ ਦੱਸਿਆ ਹੈ ਕੀ ਰੂਟਸ ਦਾ ਸਿਲੈੱਕਸ਼ਨ 7 ਹਿੱਸਿਆਂ ਵਿੱਚ ਵੰਡਿਆ ਗਿਆ ਹੈ,ਉਸੇ ਦੇ ਅਧਾਰ 'ਤੇ ਕਿਰਾਇਆ ਵਸੂਲਿਆ ਜਾਵੇਗਾ, ਦਿੱਲੀ ਤੋਂ ਮੁੰਬਈ ਦਾ ਕਿਰਾਇਆ ਘੱਟੋ-ਘੱਟ 3,500 ਤੋਂ 10 ਹਜ਼ਾਰ ਤੱਕ ਹੋਵੇਗਾ, ਜੋ 90 ਮਿੰਟ ਜਾਂ ਫਿਰ 120 ਮਿੰਟ ਦੀ ਕੈਟਾਗਰੀ ਵਿੱਚ ਆਉਂਦਾ ਹੈ

7 ਸੈਕਸ਼ਨ ਵਿੱਚ ਵੰਡੇ ਗਏ ਰੂਟ

40 ਮਿੰਟ ਤੋਂ ਘੱਟ ਸਮੇਂ ਵਾਲੇ ਰੂਟ
40-60 ਮਿੰਟ ਤੱਕ ਦੇ ਸਮੇਂ ਵਾਲੇ ਰੂਟ
60-90 ਮਿੰਟ ਤੱਕ ਸਮੇਂ ਵਾਲੇ ਰੂਟ
90-120 ਮਿੰਟ ਤੱਕ ਸਮੇਂ ਵਾਲੇ ਰੂਟ
2.50 ਤੋਂ 3 ਘੰਟੇ ਤੱਕ ਸਮੇਂ ਵਾਲੇ ਰੂਟ
3 ਤੋਂ 3.5 ਘੰਟੇ ਤੱਕ ਦੇ ਸਮੇਂ ਵਾਲੇ ਰੂਟ

ਹਰਦੀਪ ਪੁਰੀ ਨੇ ਮਿਡਲ ਸੀਟ ਖ਼ਾਲੀ ਰੱਖਣ ਦੇ ਸਵਾਲ 'ਤੇ ਕਿਹਾ ਸੀ ਕੀ ਉਡਾਨਾਂ ਦੇ ਦੌਰਾਨ ਵਿੱਚ ਦੀ ਸੀਟ ਖਾਲੀ ਨਹੀਂ ਹੋਵੇਗੀ, ਜੇਕਰ ਮਿਡਲ ਸੀਟ ਖਾਲੀ ਛੱਡ ਦਿੱਤੀ ਤਾਂ ਇਸ ਦਾ ਭਾਰ ਯਾਤਰੀਆਂ 'ਤੇ ਸਿਰ ਪਵੇਗਾ,ਹਰਦੀਪ ਪੁਰੀ ਨੇ ਕਿਹਾ ਅਸੀਂ ਵੰਦੇ ਮਾਤਰਮ ਅਭਿਆਨ ਦੇ ਤਹਿਤ ਵਿਦੇਸ਼ਾਂ ਵਿੱਚ ਫਸੇ 20 ਹਜ਼ਾਰ ਤੋਂ ਵਧ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਏ ਹਾਂ,ਉਨ੍ਹਾਂ ਕਿਹਾ ਲਾਕਡਾਊਨ ਪ੍ਰਭਾਵੀ ਸਾਬਿਤ ਹੋਇਆ ਹੈ,ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ ਜਿੱਥੇ ਕੋਰੋਨਾ ਵਾਇਰਸ ਦੀ ਮਾਰ ਦੁਨੀਆ ਦੇ ਹੋਰ ਮੁਲਕਾਂ ਤੋਂ ਸਭ ਤੋਂ ਘੱਟ ਹੈ