ਜੁਲਾਈ ਵਿੱਚ ਸ਼ੁਰੂ ਹੋ ਸਕਦੀਆਂ ਨੇ ਕੌਮਾਂਤਰੀ ਉਡਾਨਾਂ,ਹਰਦੀਪ ਪੁਰੀ ਨੇ ਦਿੱਤੇ ਸੰਕੇਤ

ਫਲਾਇਟ ਸਵੇਰੇ 4:30 ਮਿੰਟ 'ਤੇ  ਉਡੇਗੀ 

 ਜੁਲਾਈ ਵਿੱਚ ਸ਼ੁਰੂ ਹੋ ਸਕਦੀਆਂ ਨੇ ਕੌਮਾਂਤਰੀ ਉਡਾਨਾਂ,ਹਰਦੀਪ ਪੁਰੀ ਨੇ ਦਿੱਤੇ ਸੰਕੇਤ
ਫਲਾਇਟ ਸਵੇਰੇ 4:30 ਮਿੰਟ 'ਤੇ ਉਡੇਗੀ

ਦਿੱਲੀ : ਲਾਕਡਾਊਨ 4.0 (Lockdown 4.0) ਵਿੱਚ ਕਈ ਰਿਆਇਤਾਂ ਮਿਲਣ ਤੋਂ ਬਾਅਦ ਹੁਣ ਸੋਮਵਾਰ 25 ਮਈ ਤੋਂ ਘਰੇਲੂ ਉਡਾਨਾਂ ਸ਼ੁਰੂ ਹੋ ਜਾਣਗੀਆਂ,ਉਧਰ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਸੰਕੇਤ ਦਿੱਤੇ ਨੇ ਕੀ  ਜੇਕਰ ਵਾਇਰਸ ਦੀ ਰਫ਼ਤਾਰ ਘੱਟ ਹੋਈ ਤਾਂ ਸਰਕਾਰ ਅਗਸਤ ਅਤੇ ਸਤੰਬਰ ਦੀ ਥਾਂ ਜੁਲਾਈ ਵਿੱਚ ਹੀ ਕੌਮਾਂਤਰੀ ਉਡਾਨਾਂ ਸ਼ੁਰੂ ਕਰ ਸਕਦੀ ਹੈ, ਤੁਹਾਨੂੰ ਦੱਸ ਦੇਈਏ ਕੀ ਸੋਮਵਾਰ ਤੋਂ ਸ਼ੁਰੂ ਹੋਣ ਵਾਲੀਆਂ ਸਾਰੀਆਂ ਫਲਾਇਟਾਂ ਟਰਮੀਨਲ-3 ਤੋਂ ਉੱਡਣਗੀਆਂ, ਦਿੱਲੀ ਵਿੱਚ ਸਵੇਰੇ 4:30 ਮਿੰਟ 'ਤੇ ਪਹਿਲੀ ਫਲਾਇਟ ਉਡੇਗੀ, ਪਹਿਲੇ ਗੇੜ ਵਿੱਚ 28 ਫਲਾਇਟਾਂ ਉਡਾਇਆਂ ਜਾਣਗੀਆਂ, ਯਾਤਰੀਆਂ ਨੂੰ ਬੋਰਡਿੰਗ ਪਾਸ ਨਾਲ ਲਿਆਉਣ ਦੀ ਸਲਾਹ ਦਿੱਤੀ ਗਈ ਹੈ, ਯਾਨੀ ਕੀ ਯਾਤਰਾ ਕਰਨ ਤੋਂ ਪਹਿਲਾਂ ਤੁਸੀਂ ਆਪਣਾ ਬੈਗ ਜ਼ਰੂਰ ਚੈੱਕ ਕਰ ਲਓ, ਏਅਰਪੋਰਟ 'ਤੇ ਥਰਮਲ ਕੈਮਰਿਆਂ ਨਾਲ ਟੈਂਪਰੇਚਰ ਲਿਆ ਜਾਵੇਗਾ, ਨਾਲ ਹੀ ਫ਼ੋਨ ਵਿੱਚ ਅਰੋਗਿਆ ਸੇਤੂ ਐੱਪ ਹੋਣੀ ਜ਼ਰੂਰੀ ਹੈ 

ਤੁਹਾਨੂੰ ਦੱਸ ਦੇਈਏ ਕੀ ਘਰੇਲੂ ਉਡਾਨਾਂ ਨੂੰ ਲੈਕੇ ਪਹਿਲਾਂ ਹੀ ਗਾਈਡ ਲਾਈਨਾਂ ਜਾਰੀ ਕਰ ਦਿੱਤੀਆਂ ਗਈਆਂ ਹੈ, ਹਵਾਈ ਅੱਡਿਆਂ 'ਤੇ ਫ਼ਿਜ਼ੀਕਲ ਚੈਕਿੰਗ ਨਹੀਂ ਹੋਵੇਗੀ, ਸਾਰੇ ਯਾਤਰੀਆਂ ਨੂੰ ਫੇਸ ਮਾਸਕ ਪਾਉਣਾ ਜ਼ਰੂਰੀ ਹੋਵੇਗਾ

ਕੇਂਦਰੀ ਐਵੀਏਸ਼ਨ ਮੰਤਰੀ ਹਰਦੀਪ ਪੁਰੀ ਨੇ ਦੱਸਿਆ ਹੈ ਕੀ ਰੂਟਸ ਦਾ ਸਿਲੈੱਕਸ਼ਨ 7 ਹਿੱਸਿਆਂ ਵਿੱਚ ਵੰਡਿਆ ਗਿਆ ਹੈ,ਉਸੇ ਦੇ ਅਧਾਰ 'ਤੇ ਕਿਰਾਇਆ ਵਸੂਲਿਆ ਜਾਵੇਗਾ, ਦਿੱਲੀ ਤੋਂ ਮੁੰਬਈ ਦਾ ਕਿਰਾਇਆ ਘੱਟੋ-ਘੱਟ 3,500 ਤੋਂ 10 ਹਜ਼ਾਰ ਤੱਕ ਹੋਵੇਗਾ, ਜੋ 90 ਮਿੰਟ ਜਾਂ ਫਿਰ 120 ਮਿੰਟ ਦੀ ਕੈਟਾਗਰੀ ਵਿੱਚ ਆਉਂਦਾ ਹੈ

7 ਸੈਕਸ਼ਨ ਵਿੱਚ ਵੰਡੇ ਗਏ ਰੂਟ

40 ਮਿੰਟ ਤੋਂ ਘੱਟ ਸਮੇਂ ਵਾਲੇ ਰੂਟ
40-60 ਮਿੰਟ ਤੱਕ ਦੇ ਸਮੇਂ ਵਾਲੇ ਰੂਟ
60-90 ਮਿੰਟ ਤੱਕ ਸਮੇਂ ਵਾਲੇ ਰੂਟ
90-120 ਮਿੰਟ ਤੱਕ ਸਮੇਂ ਵਾਲੇ ਰੂਟ
2.50 ਤੋਂ 3 ਘੰਟੇ ਤੱਕ ਸਮੇਂ ਵਾਲੇ ਰੂਟ
3 ਤੋਂ 3.5 ਘੰਟੇ ਤੱਕ ਦੇ ਸਮੇਂ ਵਾਲੇ ਰੂਟ

ਹਰਦੀਪ ਪੁਰੀ ਨੇ ਮਿਡਲ ਸੀਟ ਖ਼ਾਲੀ ਰੱਖਣ ਦੇ ਸਵਾਲ 'ਤੇ ਕਿਹਾ ਸੀ ਕੀ ਉਡਾਨਾਂ ਦੇ ਦੌਰਾਨ ਵਿੱਚ ਦੀ ਸੀਟ ਖਾਲੀ ਨਹੀਂ ਹੋਵੇਗੀ, ਜੇਕਰ ਮਿਡਲ ਸੀਟ ਖਾਲੀ ਛੱਡ ਦਿੱਤੀ ਤਾਂ ਇਸ ਦਾ ਭਾਰ ਯਾਤਰੀਆਂ 'ਤੇ ਸਿਰ ਪਵੇਗਾ,ਹਰਦੀਪ ਪੁਰੀ ਨੇ ਕਿਹਾ ਅਸੀਂ ਵੰਦੇ ਮਾਤਰਮ ਅਭਿਆਨ ਦੇ ਤਹਿਤ ਵਿਦੇਸ਼ਾਂ ਵਿੱਚ ਫਸੇ 20 ਹਜ਼ਾਰ ਤੋਂ ਵਧ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਏ ਹਾਂ,ਉਨ੍ਹਾਂ ਕਿਹਾ ਲਾਕਡਾਊਨ ਪ੍ਰਭਾਵੀ ਸਾਬਿਤ ਹੋਇਆ ਹੈ,ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ ਜਿੱਥੇ ਕੋਰੋਨਾ ਵਾਇਰਸ ਦੀ ਮਾਰ ਦੁਨੀਆ ਦੇ ਹੋਰ ਮੁਲਕਾਂ ਤੋਂ ਸਭ ਤੋਂ ਘੱਟ ਹੈ