ਢੱਡਰੀਆਂਵਾਲੇ ਕਮੇਟੀ ਸਾਹਮਣੇ ਨਾ ਪੇਸ਼ ਹੋਣ 'ਤੇ ਅੱੜਿਗ,ਦੂਜੀ ਵਾਰ ਨਹੀਂ ਹੋਏ ਪੇਸ਼,1 ਮਹੀਨੇ ਦਾ ਮਿਲਿਆ ਹੋਰ ਸਮਾਂ

 1 ਮਹੀਨੇ ਬਾਅਦ ਢੱਡਰੀਆਂਵਾਲੇ 'ਤੇ ਸਬ ਕਮੇਟੀ ਆਪਣੀ ਰਿਪੋਰਟ ਸ਼੍ਰੀ ਅਕਾਲ ਤਖ਼ਤ ਨੂੰ ਸੌਂਪੇਗੀ 

ਢੱਡਰੀਆਂਵਾਲੇ ਕਮੇਟੀ ਸਾਹਮਣੇ ਨਾ ਪੇਸ਼ ਹੋਣ 'ਤੇ ਅੱੜਿਗ,ਦੂਜੀ ਵਾਰ ਨਹੀਂ ਹੋਏ ਪੇਸ਼,1 ਮਹੀਨੇ ਦਾ ਮਿਲਿਆ ਹੋਰ ਸਮਾਂ
ਢੱਡਰੀਆਂਵਾਲੇ ਕਮੇਟੀ ਸਾਹਮਣੇ ਨਾ ਪੇਸ਼ 'ਤੇ ਅੱੜਿਗ

ਅੰਮ੍ਰਿਤਸਰ : ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਸ਼੍ਰੀ ਅਕਾਲ ਤਖ਼ਤ ਵੱਲੋਂ ਬਣਾਈ ਗਈ ਕਮੇਟੀ ਸਾਹਮਣੇ ਪੇਸ਼ ਨਾ ਹੋਣ ਦਾ ਫੈਸਲਾ ਅੜਿੱਗ ਨਜ਼ਰ ਆ ਰਿਹਾ ਹੈ, ਲਗਾਤਾਰ ਦੂਜੀ ਵਾਰ ਸ਼੍ਰੀ ਅਕਾਲ ਤਖ਼ਤ ਵੱਲੋਂ ਬਣਾਈ ਗਈ 5 ਮੈਂਬਰੀ  ਸਬ ਕਮੇਟੀ ਦੇ ਸਾਹਮਣੇ ਰਣਜੀਤ ਸਿੰਘ ਢੱਡਰੀਆਂਵਾਲੇ ਪੇਸ਼ ਨਹੀਂ ਹੋਏ, ਹੁਣ ਕਮੇਟੀ ਵੱਲੋਂ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ 1 ਮਹੀਨੇ ਦਾ ਹੋਰ ਸਮਾਂ ਦਿੱਤਾ ਗਿਆ ਹੈ, ਜੇਕਰ ਫ਼ਿਰ ਵੀ ਰਣਜੀਤ ਸਿੰਘ ਢੱਡਰੀਆਂਵਾਲੇ ਕਮੇਟੀ ਸਾਹਮਣੇ ਆਪਣਾ ਪੱਖ ਨਹੀਂ ਰੱਖਣਗੇ ਤਾਂ ਕਮੇਟੀ ਆਪਣੀ ਰਿਪੋਰਟ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਦੇਵੇਗੀ

ਰਣਜੀਤ ਸਿੰਘ ਢੱਡਰੀਆਂਵਾਲੇ 'ਤੇ ਇਲਜ਼ਾਮ 

ਰਣਜੀਤ ਸਿੰਘ ਢੱਡਰੀਆਂਵਾਲਾ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਇੱਕ ਸਮਾਗਮ ਦੌਰਾਨ  ਮਾਈ ਭਾਗੋ ਖ਼ਿਲਾਫ਼ ਇਤਰਾਜ਼ ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਜਿਸ ਤੋਂ ਬਾਅਦ ਕੁੱਝ ਸਿੱਖ ਜਥੇਬੰਦੀਆਂ ਨੇ ਢੱਡਰੀਆਂਵਾਲੇ ਖਿਲਾਫ਼ ਸ੍ਰੀ ਅਕਾਲ ਤਖ਼ਤ ਨੂੰ ਸ਼ਿਕਾਇਤ ਕੀਤੀ,ਸ੍ਰੀ ਅਕਾਲ ਤਖ਼ਤ ਦੇ 
ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ  5 ਮੈਂਬਰੀ ਸੱਬ ਕਮੇਟੀ ਨੂੰ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਨਾਲ ਵਿਚਾਰ ਕਰਨ ਦੇ ਨਿਰਦੇਸ਼ ਦਿੱਤੇ ਸਨ,ਕਮੇਟੀ ਨੇ ਪਿਛਲੇ ਮਹੀਨੇ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ ਢੱਡਰੀਆਂਵਾਲੇ ਨੂੰ ਆਪਣਾ ਪੱਖ ਰੱਖਣ ਦੇ ਲਈ ਸੱਦਾ ਭੇਜਿਆ
ਸੀ ਪਰ ਢੱਡਰੀਆਂਵਾਲੇ ਨੇ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਹੁਣ ਦੂਜੀ ਵਾਰ ਵੀ ਕਮੇਟੀ ਸਾਹਮਣੇ ਪੇਸ਼ ਨਾ ਹੋਣ ਤੋਂ ਬਾਅਦ ਕਮੇਟੀ ਨੇ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ 1 ਮਹੀਨੇ ਦਾ ਹੋਰ ਸਮਾਂ ਦਿੱਤਾ ਹੈ  

ਢੱਡਰੀਆਂਵਾਲੇ ਦੇ ਸਮਾਗਮਾਂ 'ਤੇ ਵਿਵਾਦ

ਮਾਈ ਭਾਗੋ 'ਤੇ ਵਿਵਾਦਿਤ ਬਿਆਨ ਦੇਣ ਦੇ ਇਲਜ਼ਾਮ ਤੋਂ ਬਾਅਦ ਕਈ ਸਿੱਖ ਜਥੇਬੰਦੀਆਂ ਨੇ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਕਈ ਸਮਾਗਮਾਂ ਨੂੰ ਰੱਦ ਕਰ ਦਿੱਤਾ ਸੀ, ਪਰ ਸੰਗਰੂਰ ਵਿੱਚ ਸੋਮਵਾਰ ਨੂੰ ਸ਼ੁਰੂ ਹੋਏ ਸਮਾਗਮ ਨੂੰ ਢੱਡਰੀਆਂਵਾਲੇ ਨੇ ਰੱਦ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ,ਸਿਰਫ਼ ਇਨ੍ਹਾਂ ਹੀ ਨਹੀਂ ਰਣਜੀਤ ਸਿੰਘ ਢੱਡਰੀਆਂਵਾਲਾ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੂੰ ਕੁੱਝ ਹੋਇਆ ਤਾਂ ਉਸ ਦੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ, ਢੱਡਰੀਆਂਵਾਲੇ ਵੱਲੋਂ ਸਮਾਗਮ ਰੱਦ ਨਾ ਕਰਨ ਦੇ ਫੈਸਲੇ ਤੋਂ ਬਾਅਦ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਤਿੰਨ ਦਿਨੀਂ ਸਮਾਗਮ ਦੀ ਸ਼ੁਰੂਆਤ ਹੋਈ।