ਭਾਰਤ 'ਚ 72 ਘੰਟਿਆਂ 'ਚ ਮੁੜ ਕੰਬੀ ਧਰਤੀ, ਕੀ ਕਰ ਰਹੀ ਹੈ ਕਿਸੇ ਅਣਹੋਣੀ ਵੱਲ ਇਸ਼ਾਰਾ ?

ਜਾਪਾਨ ਦੇ ਵਿੱਚ ਆਏ ਭੂਚਾਲ ਦੇ ਝਟਕਿਆਂ ਨਾਲ ਦੁਨੀਆ ਵਿੱਚ ਸਨਸਨੀ ਫੈਲ ਗਈ ਹੈ. ਇਸ ਭੂਚਾਲ ਦਾ ਕੇਂਦਰ ਫੁਕੂਸ਼ੀਮਾ ਸੀ. 

ਭਾਰਤ 'ਚ 72 ਘੰਟਿਆਂ 'ਚ ਮੁੜ ਕੰਬੀ ਧਰਤੀ, ਕੀ ਕਰ ਰਹੀ ਹੈ ਕਿਸੇ ਅਣਹੋਣੀ ਵੱਲ ਇਸ਼ਾਰਾ ?
3 ਦਿਨਾਂ ਵਿੱਚਕਾਰ ਭੁਚਾਲ ਦੇ 3 ਤੇਜ਼ ਝਟਕਿਆਂ ਤੋਂ ਕਿਸੇ ਅਨਹੋਣੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ

  ਦਿੱਲੀ:  ਦੁਨੀਆ ਭਰ ਦੇ ਵਿੱਚ ਹਰ ਸਾਲ ਭੁਚਾਲ ਦੇ ਹਜ਼ਾਰਾਂ ਝਟਕੇ ਮਹਿਸੂਸ ਕੀਤੇ ਜਾਂਦੇ ਨੇ, ਇਸ ਵਿਚਕਾਰ ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਰਿਕਟਰ ਸਕੇਲ ਉੱਤੇ  ਭੁਚਾਲ ਦੀ ਰਫ਼ਤਾਰ 3.2 ਸੀ ਉੱਥੇ ਹੀ ਭੁਚਾਲ ਦਾ ਐਪੀਸੈਂਟਰ ਬਿਲਾਸਪੁਰ ਦੱਸਿਆ ਗਿਆ ਸੀ, ਪਰ 72 ਘੰਟੇ ਦੇ ਅੰਦਰ ਭੂਚਾਲ ਦੇ ਝਟਕੇ ਸੋਚਣ ਨੂੰ ਮਜਬੂਰ ਜ਼ਰੂਰ ਕਰ ਰਹੇ ਨੇ, ਇਸ ਤੋਂ ਪਹਿਲਾਂ ਪੰਜਾਬ, ਦਿੱਲੀ,NCR, ਜੰਮੂ ਕਸ਼ਮੀਰ, ੳਤਰਾਖੰਡ ਹਿਮਾਚਲ ਪ੍ਰਦੇਸ਼,  ਸਣੇ  ਉੱਤਰ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸੀ.

ਵੱਡੀ ਅਣਹੋਣੀ ਵੱਲ ਕੀਤਾ ਗਿਆ ਇਸ਼ਾਰਾ 

72 ਘੰਟਿਆਂ 'ਚ 3 ਵਾਰ ਧਰਤੀ  ਤੇਜ਼ੀ ਨਾਲ ਕੰਬੀ ਕੀ ਇੱਥੇ ਰਹਿਣ ਵਾਲੇ ਲੋਕ ਦਹਿਸ਼ਤ ਵਿੱਚ ਆ ਗਏ, 3 ਦਿਨਾਂ ਵਿੱਚਕਾਰ ਭੁਚਾਲ ਦੇ 3 ਤੇਜ਼  ਝਟਕਿਆਂ ਤੋਂ ਕਿਸੇ ਅਨਹੋਣੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ,  ਸ਼ੁੱਕਰਵਾਰ ਨੂੰ ਦਿੱਲੀ ਦੇ ਵਿੱਚ ਰਿਕਟਰ ਸਕੇਲ ਤੇ 6.3 ਰਫ਼ਤਾਰ ਦਾ ਭੂਚਾਲ ਆਇਆ ਸੀ. ਉਸ ਦਾ ਕੇਂਦਰ ਤਜਾਕਿਸਤਾਨ ਸੀ ਗੌਰਤਲਬ ਹੈ ਕਿ ਭੁਚਾਲ ਕਦੋਂ  ਅਤੇ ਕਿੰਨੀ ਰਫ਼ਤਾਰ ਦੇ ਨਾਲ ਆਵੇਗਾ ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ. ਇਸ ਲਈ ਸੀਨੀਅਰ ਭੂ ਵਿਗਿਆਨਕਾਂ ਦੇ ਵੱਲੋਂ ਇਸ ਸਥਿਤੀ ਤੋਂ ਨਿਪਟਣ ਦੇ ਲਈ  ਆਪਦਾ ਪ੍ਰਬੰਧਨ ਰਣਨੀਤੀ ਬਣਾਉਣ ਉੱਤੇ ਜ਼ੋਰ ਦਿੱਤਾ ਹੈ.  

ਨਿਊਜ਼ੀਲੈਂਡ ਵਿੱਚ ਵੀ ਹਿੱਲੀ ਧਰਤੀ

 ਨਿਊਜ਼ੀਲੈਂਡ ਵਿੱਚ 11ਫਰਵਰੀ ਨੂੰ ਰਿਕਟਰ ਸਕੇਲ 'ਤੇ 7.7 ਰਫ਼ਤਾਰ ਦਾ ਭੂਚਾਲ ਆਇਆ ਸੀ,  ਇਸ ਤੋਂ ਬਾਅਦ ਦੇਸ਼ ਵਿੱਚ ਸੁਨਾਮੀ ਆਉਣ ਦਾ ਅਲਰਟ ਜਾਰੀ ਹੋਇਆ ਸੀ,ਭੂਚਾਲ ਦਾ ਕੇਂਦਰ  ਲਾਇਅਲਟੀ ਦੀਪ ਸਮੂਹ ਤੋਂ ਦੂਰ 10 ਕਿਲੋਮੀਟਰ ਦੱਖਣ ਪੂਰਬ ਸੀ, ਇਸ ਭੂਚਾਲ ਦਾ ਅਸਰ ਗੁਆਂਢੀ ਦੇਸ਼ ਆਸਟ੍ਰੇਲੀਆ ਉੱਤੇ ਵੀ ਪਿਆ ਜਿਸ ਦੇ ਕੁੱਝ ਇਲਾਕਿਆਂ ਵਿੱਚ ਸੁਨਾਮੀ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ.  
 

ਜਾਪਾਨ ਦੇ ਵਿੱਚ 90 ਸੈਕੰਡ ਤੱਕ ਮਹਿਸੂਸ ਕੀਤੇ ਗਏ ਝਟਕੇ 

 ਜਾਪਾਨ 'ਚ 7.1 ਰਫ਼ਤਾਰ ਨਾਲ ਭੂਚਾਲ ਆਉਣ ਨਾਲ ਸਨਸਨੀ ਫੈਲ ਗਈ ਇਸ ਭੂਚਾਲ ਦਾ ਕੇਂਦਰ ਫੁਕੂਸ਼ੀਮਾ ਸੀ, ਜਾਪਾਨ ਦੇ ਵਿੱਚ ਸਾਈਡ ਇਫੈਕਟ ਦੇ ਤਹਿਤ ਲੱਖਾਂ ਘਰਾਂ ਦੀ ਬਿਜਲੀ ਗੁੱਲ ਹੋ ਗਈ ਹਾਲਾਂਕਿ ਭੂਚਾਲ ਦੀ ਵਜ੍ਹਾ ਨਾਲ ਪ੍ਰਮਾਣੂ ਪਲਾਂਟ ਵਿੱਚ  ਕਿਸੇ ਤਰ੍ਹਾਂ ਦਾ ਨਿਊਕਲੀਅਰ ਲੀਕੇਜ਼ ਵੇਖਣ ਨੂੰ ਨਹੀਂ ਮਿਲਿਆ,  ਜਾਪਾਨ ਵਿੱਚ ਕਰੀਬ ਡੇਢ ਮਿੰਟ ਯਾਨੀ ਕਿ 90  ਸੈਕੰਡ ਤੱਕ ਧਰਤੀ ਰੁਕ ਰੁਕ ਕੇ ਹਿੱਲ ਦੀ ਰਹੀ ਜਿਸ ਨੇ 2011 ਵਿੱਚ ਆਏ ਭੁਚਾਲ ਅਤੇ ਸੁਨਾਮੀ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ।   

ਰਾਜਧਾਨੀ ਟੋਕਿਓ ਤੱਕ ਵਿਖਾਈ ਦਿੱਤਾ  ਅਸਰ

 ਜਾਪਾਨ ਦੇ ਮੌਸਮ ਵਿਭਾਗ ਦੇ ਮੁਤਾਬਕ ਭੂਚਾਲ ਦਾ ਕੇਂਦਰ ਸਮੁੰਦਰ   ਤੋਂ 37 ਮੀਲ ਨੀਚੇ ਸੀ, ਰਾਜਧਾਨੀ ਟੋਕੀਓ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ. ਉੱਥੇ ਵੀ ਭੁਚਾਲ ਦੀ ਰਫ਼ਤਾਰ   4 ਰਹੀ  

ਕੀ ਇਹ ਕਿਸੇ ਤਬਾਹੀ ਦਾ ਇਸ਼ਾਰਾ ਹੈ 

 ਜਿਵੇਂ ਜਿਵੇਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਭੂਚਾਲ ਦੇ  ਝਟਕੇ ਮਹਿਸੂਸ ਕੀਤੇ ਗਏ ਹਨ,  ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਕੁਦਰਤੀ ਆਫ਼ਤਾਂ ਨੂੰ ਲੈ ਕੇ ਕਿਆਸਾਂ ਦਾ ਦੌਰ  ਸ਼ੁਰੂ ਹੋ ਗਿਆ ਹੈ, ਹੁਣ ਲੋਕ ਅੱਗੇ ਕਿਸੇ ਵੱਡੀ ਘਟਨਾ ਹੋਣ ਦਾ ਖਦਸ਼ਾ ਜਤਾ ਰਹੇ ਨੇ, ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਤੂਫ਼ਾਨ ਤੋਂ ਪਹਿਲਾਂ ਦੀ ਖਾਮੋਸ਼ੀ ਵਰਗਾ ਹੈ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਡਾ  ਸੁਮਿਤ ਮੁਖਰਜੀ ਦਾ ਕਹਿਣਾ ਹੈ ਕਿ ਭੂਚਾਲ ਆਉਣ  ਦੇ ਨਾਲ ਧਰਤੀ ਦੇ ਵਿੱਚ ਬਦਲਾਅ ਆਉਂਦੇ ਨੇ ਜਿਨ੍ਹਾਂ ਨੂੰ ਸਮਝਣਾ ਮੁਸ਼ਕਿਲ ਹੈ

WATCH LIVE TV