ਦਿੱਲੀ : ਭਾਰਤੀ ਚੋਣ ਕਮਿਸ਼ਨ ਨੇ 5 ਸੂਬਿਆਂ ਦੀਆਂ ਵਿਧਾਨਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ, ਇੰਨਾਂ ਸੂਬਿਆਂ ਵਿੱਚ 824 ਵਿਧਾਨਸਭਾ ਸੀਟਾਂ ਨੇ, ਜਿੰਨਾਂ ਸੂਬਿਆਂ ਵਿੱਚ ਚੋਣਾ ਹੋਣੀਆਂ ਨੇ ਉਨ੍ਹਾਂ ਵਿੱਚ 1 ਕੇਂਦਰ ਸ਼ਾਸਿਤ ਸੂਬਾ ਪੌਂਡੀਚਿਰੀ,ਤਮਿਲਨਾਡੂ, ਕੇਰਲ, ਪੱਛਮ ਬੰਗਾਲ, ਅਸਾਮ ਹੈ, ਕੇਰਲ,ਤਮਿਲਨਾਡੂ ਤੇ ਪੌਂਡੀਚਿਰੀ ਵਿੱਚ ਇੱਕੋ ਗੇੜ ਵਿੱਚ ਚੋਣ ਹੋਵੇਗੀ ਜਦਕਿ ਅਸਾਮ ਵਿੱਚ 3 ਅਤੇ ਬੰਗਾਲ ਵਿੱਚ ਚੋਣਾਂ ਦੇ 8 ਗੇੜ ਹੋਣਗੇ, ਪੰਜੋ ਸੂਬਿਆਂ ਦੇ ਨਤੀਜੇ 2 ਮਈ ਨੂੰ ਆਉਣਗੇ
5 ਸੂਬਿਆਂ ਵਿੱਚ ਇਸ ਦਿਨ ਹੋਵੇਗੀ ਚੋਣ
1. ਪੌਂਡੀਚਿਰੀ ਦੀਆਂ 30 ਸੀਟਾਂ ਦੇ ਲਈ 6 ਅਪ੍ਰੈਲ ਨੂੰ ਵੋਟਿੰਗ ਹੋਵੇਗੀ
2. ਤਮਿਲਨਾਡੂ ਦੀਆਂ 234 ਸੀਟਾਂ 'ਤੇ 6 ਅਪ੍ਰੈਲ ਨੂੰ ਵੋਟਿੰਗ
3. ਕੇਰਲ ਦੀਆਂ 140 ਸੀਟਾਂ 'ਤੇ 6 ਅਪ੍ਰੈਲ ਨੂੰ ਵੋਟਿੰਗ
4. ਅਸਾਮ ਦੀਆਂ 126 ਵਿਧਾਨਸਭਾ ਸੀਟਾਂ 'ਤੇ ਤਿੰਨ ਗੇੜ੍ਹ ਵਿੱਚ ਚੋਣ ( 27 ਮਾਰਚ, 1 ਅਪ੍ਰੈਲ, 6 ਅਪ੍ਰੈਲ)
5. ਪੱਛਮੀ ਬੰਗਾਲ ਦੀਆਂ 294 ਵਿਧਾਨਸਭਾ ਸੀਟਾਂ 'ਤੇ 8 ਗੇੜ ਵਿੱਚ ਵੋਟਿੰਗ ਹੋਵੇਗੀ (27 ਮਾਰਚ, 1 ਅਪ੍ਰੈਲ, 6 ਅਪ੍ਰੈਲ,10 ਅਪ੍ਰੈਲ,17 ਅਪ੍ਰੈਲ, 22 ਅਪ੍ਰੈਲ, 26 ਅਪ੍ਰੈਲ, 29 ਅਪ੍ਰੈਲ)