''ਹਾਥੀ ਤੇ ਤਕੜੀ'' ਹੋਏ ਇੱਕਠੇ ! ਬਸਪਾ 20 ਅਤੇ ਅਕਾਲੀ ਦਲ 97 ਸੀਟਾਂ 'ਤੇ ਲੜੇਗਾ ਚੋਣਾਂ

 ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਭਾਜਪਾ ਨਾਲ ਗੱਠਜੋੜ ਟੁੱਟਣ ਮਗਰੋਂ ਅਕਾਲੀ ਦਲ ਨੇ ਹੁਣ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਗੱਠਜੋੜ ਕਰ ਲਿਆ ਹੈ ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਜਨਰਲ ਸਕੱਤਰ ਸਤੀਸ਼ ਮਿਸ਼ਰਾ ਨੇ ਇਸ ਗੱਠਜੋੜ ਦਾ ਐਲਾਨ ਅੱਜ ਚੰਡੀਗੜ੍ਹ ਵਿੱਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।  

''ਹਾਥੀ ਤੇ ਤਕੜੀ'' ਹੋਏ ਇੱਕਠੇ ! ਬਸਪਾ 20 ਅਤੇ ਅਕਾਲੀ ਦਲ 97 ਸੀਟਾਂ 'ਤੇ ਲੜੇਗਾ ਚੋਣਾਂ

ਨੀਤਿਕਾ ਮਹੇਸ਼ਵਰੀ/ਚੰਡੀਗੜ੍ਹ : ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਭਾਜਪਾ ਨਾਲ ਗੱਠਜੋੜ ਟੁੱਟਣ ਮਗਰੋਂ ਅਕਾਲੀ ਦਲ ਨੇ ਹੁਣ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਗੱਠਜੋੜ ਕਰ ਲਿਆ ਹੈ ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਜਨਰਲ ਸਕੱਤਰ ਸਤੀਸ਼ ਮਿਸ਼ਰਾ ਨੇ ਇਸ ਗੱਠਜੋੜ ਦਾ ਐਲਾਨ ਅੱਜ ਚੰਡੀਗੜ੍ਹ ਵਿੱਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। 
ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਜੁੜਣ ਦਾ ਰਸਮੀ ਐਲਾਨ ਕਰਦੇ ਹੋਏ ਕਿਹਾ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ ਬਾਅਦ ਵਿਚ ਆਉਣ ਵਾਲਿਆਂ ਸਾਰੀਆਂ ਹੀ ਚੋਣਾਂ ਇਕੱਠੇ ਲੜਨਗੇ।

ਬਸਪਾ ਦੇ ਹਿੱਸੇ ਆਈਆਂ ਇਹ ਸੀਟਾਂ 
ਸੁਖਬੀਰ ਸਿੰਘ ਬਾਦਲ ਵੱਲੋਂ ਸਿਟਾਂ ਦਾ ਐਲਾਨ ਕਰਦੇ ਹੋਏ ਦੱਸਿਆ ਗਿਆ ਕਿ ਬਸਪਾ 20 ਸੀਟਾਂ 'ਤੇ ਅਤੇ ਸ਼੍ਰੋਮਣੀ ਅਕਾਲੀ ਦਲ 97 ਸੀਟਾਂ 'ਤੇ ਚੋਣਾਂ ਲੜੇਗਾ। ਬਹੁਜਨ ਸਮਾਜ ਪਾਰਟੀ ਕਰਤਾਰਪੁਰ ਸਾਹਿਬ, (ਜਲੰਧਰ), ਜਲੰਧਰ ਵੈਸਟ, ਜਲੰਧਰ ਨੌਰਥ, ਫਗਵਾੜਾ, ਹੁਸ਼ਿਆਰਪੁਰ ਟਾਂਡਾ ਸੀਟ, ਦਸੂਹਾ ਸੀਟ, ਚਮਕੌਰ ਸਾਹਿਬ ਸੀਟ, ਬੱਸੀ ਪਠਾਣਾਂ ਸੀਟ, ਮਹਿਲਕਲਾਂ, ਨਵਾਂਸ਼ਹਿਰ ਸੀਟ, ਲੁਧਿਆਣਾ ਨੌਰਥ, ਲੁਧਿਆਣਾ, ਸੁਜਾਨਪੁਰ ਸੀਟ, ਭੋਆ ਸੀਟ ਤੇ ਪਠਾਨਕੋਟ ਸੀਟ,  ਆਨੰਦਪੁਰ ਸਾਹਿਬ ਸੀਟ, ਮੁਹਾਲੀ ਜ਼ਿਲ੍ਹੇ ਦੀ ਸੀਟ, ਅੰਮ੍ਰਿਤਸਰ ਨੋਰਥ, ਅੰਮ੍ਰਿਤਸਰ ਸੈਂਟਰਲ, ਪਾਇਲ 'ਚ ਚੋਣਾਂ ਲੜੇਗੀ। ਉਹਨਾਂ ਕਿਹਾ ਕਿ ਬਸਪਾ ਮਾਲਵਾ ਵਿੱਚ 7 ਸੀਟਾਂ 'ਤੇ ,ਮਾਝਾ 'ਚ 5 ਸੀਟਾਂ 'ਤੇ, ਅਤੇ ਦੋਆਬਾ ਵਿੱਚ 8 ਸੀਟਾਂ 'ਤੇ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਇਸ ਬਾਬਤ ਜਲਦ ਹੀ ਅਸੀਂ ਇੱਕ ਹੋਰ ਕਮੇਟੀ ਬਣਾਵਾਂਗੇ ਜਿਸ ਦੇ ਵਿੱਚ ਅਸੀਂ ਹਲਕਾ ਵਾਈਜ਼ ਇੰਚਾਰਜ ਲਗਾਏ ਜਾਣਗੇ। ਇਸਦਾ ਮਕਸਦ ਇੱਕੋ ਹੈ ਕਿ ਹੰਕਾਰੀ ਰਾਜਾ ਇੱਕ ਲੁਟੇਰੀ ਕਾਂਗਰਸ ਜਿਸ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ ਪੰਜਾਬ ਨੂੰ ਇਨ੍ਹਾਂ ਲੁਟੇਰਿਆਂ ਨੂੰ ਬਚਾਉਣਾ ਪੰਜਾਬ ਵਿਚ ਭਾਈਚਾਰਕ  ਸਾਂਝ ਨੂੰ ਖਤਮ ਕਰ ਦਿੱਤਾ ਹੈ ਉਸ ਨੂੰ ਦੁਬਾਰਾ ਬਣਾਉਣਾ ਹੈ

ਬਹੁਜਨ ਸਮਾਜ ਪਾਰਟੀ ਦੀਆਂ ਕੀਤੀਆਂ ਸਿਫਤਾਂ

ਬਹੁਜਨ ਸਮਾਜ ਪਾਰਟੀ ਦੇ ਪਿਛੋਕੜ 'ਤੇ ਚਾਨਣਾ ਪਾਉਂਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਫਾਊਂਡਰ ਸਾਹਿਬ ਕਾਂਸ਼ੀ ਰਾਮ ਜੀ  ਵੱਲੋਂ ਦੱਬੇ, ਕੁਚਲੇ ਵਰਗ ਨੂੰ ਆਵਾਜ਼ ਦਿੱਤੀ ਗਈ. ਜਿਵੇਂ ਡਾ ਅੰਬੇਡਕਰ ਨੇ ਦੇਸ਼ ਵਿਚ ਸੰਵਿਧਾਨ ਬਣਾ ਕੇ ਸਾਰਿਆਂ ਨੂੰ ਅਧਿਕਾਰ ਦਿੱਤੇ ਉਵੇਂ  ਹੀ ਕਾਂਸੀ ਰਾਮ ਜੀ ਨੇ ਪੂਰੇ ਦੇਸ਼ ਵਿੱਚ ਅਜਿਹੀ  ਮੂਵਮੈਂਟ ਖੜ੍ਹੀ ਕੀਤੀ ਜਿਸ ਨੂੰ ਅਸੀਂ ਸਾਰੇ ਸਲਾਮ ਕਰਦੇ ਹਾਂ.  ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਦੋ ਪਰਿਵਾਰਾਂ ਨੂੰ ਜੋੜਨ ਵਿੱਚ ਸਭ ਤੋਂ ਵੱਡਾ ਯੋਗਦਾਨ ਮਾਇਆਵਤੀ ਜੀ ਦਾ ਹੈ। ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਕਿ ਇਹ ਗੱਠਜੋੜ ਦੋਵੇਂ ਪਾਰਟੀਆਂ ਵਾਸਤੇ ਇਤਿਹਾਸਕ ਹੋਵੇਗਾ। ਦੋਵੇਂ ਪਾਰਟੀਆਂ ਦੀ ਸੋਚ ਇੱਕੋ ਜਿਹੀ ਹੈ ਦੋਵੇਂ ਪਾਰਟੀਆਂ ਗ਼ਰੀਬ ਕਿਸਾਨ ਮਜ਼ਦੂਰ ਜਿਨ੍ਹਾਂ ਲੋਕਾਂ ਨੂੰ ਦਬਾਇਆ ਅਤੇ ਕੁਚਲਿਆ ਜਾਂਦਾ ਸੀ ਉਨ੍ਹਾਂ ਦੀ ਹੱਕਾਂ ਦੇ ਲਈ ਲੜਦੇ ਰਹੇ ਨੇ ਅਤੇ ਲੜਦੇ ਰਹਾਂਗੇ। ਉਨ੍ਹਾਂ ਦੱਸਿਆ ਕਿ ਦੋਵੇਂ ਪਾਰਟੀਆਂ ਦਰਮਿਆਨ ਪਹਿਲਾ ਸਮਝੌਤਾ1996 'ਚ ਹੋਇਆ ਸੀ.  

ਕੈਪਟਨ ਸਰਕਾਰ ਨੂੰ ਲਾਏ ਰਗੜੇ 
ਸੁਖਬੀਰ ਬਾਦਲ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਕੋ ਸੋਚ ਪੰਜਾਬ ਵਿੱਚ ਅਮਨ ਸ਼ਾਂਤੀ ਬਰਕਰਾਰ ਰੱਖਣੀ ਪੰਜਾਬ ਵਿੱਚ ਭਾਈਚਾਰਕ ਸਾਂਝ ਸਥਾਪਤ ਕਰਨੀ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗਰੀਬ ਕਿਸਾਨ ਮਜ਼ਦੂਰਾਂ ਨੂੰ  ਪੰਜਾਬ ਵਿਚਲੀਆਂ ਸਹੂਲਤਾਂ ਮਿਲੀਆਂ ਨੇ ਸਾਰੀਆਂ ਅਕਾਲੀ ਦਲ ਦੀ ਸਰਕਾਰ ਵੇਲੇ ਮਿਲੀਆਂ ਨੇ  

ਇਕ ਵੀ ਚੀਜ਼ ਕਾਂਗਰਸ ਪਾਰਟੀ ਨੇ ਨਹੀਂ ਦਿੱਤੀ। ਉਨ੍ਹਾਂ ਨੇ ਦੇਣਾ ਕੀ ਸੀ ਸਗੋਂ ਖੋਹ ਲਿਆ ਹੈ  ਸਾਡੀ ਸਰਕਾਰ ਵੇਲੇ ਫ਼ੈਸਲਾ ਕੀਤਾ ਗਿਆ ਕਿ ਅਸੀਂ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਜਾਏ ਅਸੀਂ ਚਾਰ ਤੋਂ ਪੰਜ ਲੱਖ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਪਰ ਜਦੋਂ ਤੋਂ ਕੈਪਟਨ ਸਰਕਾਰ ਆਈ ਹੈ ਉਦੋਂ ਤੋਂ ਅਸੀਂ ਬੱਚਿਆਂ ਨੂੰ ਕੋਈ ਸਕਾਲਰਸ਼ਿਪ ਨਹੀਂ ਦਿੱਤੀ ਗਈ ਸਗੋਂ ਘਪਲੇ ਕੀਤੇ ਗਏ ਹਨ. ਹੋਰ ਵੀ ਗ਼ਰੀਬਾਂ ਦੇ ਲਈ ਜੋ ਸਕੀਮਾਂ ਸਨ ਉਹ ਵੀ ਬੰਦ ਕਰ ਦਿੱਤੀਆਂ ਗਈਆਂ। ਕਿਸੇ ਵੀ ਧਰਮ ਦੇ ਦਿਹਾੜੇ ਹੁੰਦੇ ਸਨ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪ ਮਨਾਉਂਦੇ ਸਨ ਹਰੇਕ ਧਰਮਾਂ ਨੂੰ ਪੰਜਾਬ ਸਰਕਾਰ ਦੇ ਪੈਸੇ ਤੋਂ ਖਰਚ ਕੇ ਮਨਾਇਆ ਜਾਂਦਾ ਸੀ ਸਭ ਤੋਂ ਵੱਡਾ ਉਦਾਹਰਣ  ਭਗਵਾਨ ਵਾਲਮੀਕਿ ਜੀ ਦਾ ਮੰਦਰ ਰਾਮ ਤੀਰਥ ਜਿਹਨੂੰ ਤਕਰੀਬਨ 300 ਕਰੋੜ ਰੁਪਏ  ਲਾ ਕੇ ਬਣਾਇਆ ਗਿਆ ਸੀ ਬਹੁਤ ਸੋਹਣੇ ਤਰੀਕੇ ਨਾਲ ਵਿਕਸਿਤ ਕੀਤਾ। ਜਦੋਂ ਦੀ ਕੈਪਟਨ ਸਰਕਾਰ ਆਈ ਹੈ ਇਨ੍ਹਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਵਿਕਸਿਤ ਕਰਨਾ  ਇੱਕ ਮਿੰਟ ਵੀ ਨਹੀਂ ਨਵੀਂ ਲਿਆਈ।  ਅਸੀਂ ਗੁਰੂ ਸਾਹਿਬਾਨ ਦੀ ਦੱਸੀ ਹੋਈ ਸੋਚ ਤੇ ਚੱਲਦੇ ਹਾਂ ਗੁਰੂ ਸਾਹਿਬਾਨਾਂ ਨੇ ਕਿਹਾ ਜ਼ੁਲਮ ਕਰਨਾ ਪਾਪ ਹੈ ਅਤੇ ਜ਼ੁਲਮ ਸਹਿਣਾ ਵੀ ਪਾਪ ਹੈ ਉਸੇ ਸੋਚ ਤੇ ਸ਼੍ਰੋਮਣੀ ਅਕਾਲੀ ਦਲ ਚਲਦੈ ਤੇ  ਇਸ ਸੋਚ ਤੇ ਬਹੁਜਨ ਸਮਾਜ  ਪਾਰਟੀ ਵੀ ਚਲਦੀ ਹੈ  ਜੋ ਰਿਸ਼ਤਾ  ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਰਹਿੰਦੇ ਹੋਏ ਬਣਾਇਆ ਗਿਆ ਸੀ ਉਹ ਰਿਸ਼ਤਾ ਅੱਜ ਮੇਰੀ ਅਗਵਾਈ ਹੇਠ ਫਿਰ ਤੋਂ ਭੈਣ ਮਾਇਆਵਤੀ ਦੇ ਨਾਲ ਜੁੜਿਆ ਹੈ  ਬਹੁਜਨ ਸਮਾਜ ਪਾਰਟੀ 20 ਸੀਟਾਂ 'ਤੇ ਇਲੈਕਸ਼ਨ ਲੜੇਗੀ ਬਾਕੀ ਸੀਟਾਂ 'ਤੇ ਅਕਾਲੀ ਦਲ ਲੜੇਗਾ  

 
ਸੁਖਬੀਰ ਬਾਦਲ ਨੇ ਕਿਹਾ ਕਿ ਇਸ ਸਾਲ ਸਾਡੀ ਪਾਰਟੀ ਨੂੰ 100 ਸਾਲ ਪੂਰੇ ਹੋਏ ਹਨ. ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵੀ ਇਸ ਪਾਰਟੀ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਹਨ.