ਆਪਣੀ ਮੰਗਾਂ ਨੂੰ ਲੈ ਕੇ ਮੋਤੀ ਮਹਿਲ ਵੱਲ ਕੂਚ ਕਰਨਗੇ ਮੁਲਾਜ਼ਮ, ਪਟਿਆਲੇ ਵਿੱਖੇ ਹੋਇਆ ਵੱਡਾ ਇਕੱਠ

ਪਿਛਲੇ ਲੰਮੇ ਤੋਂ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਆਪਣੀ ਮੰਗਾਂ ਨੂੰ ਲੈਕੇ ਜਿਲ੍ਹਾ ਪੱਧਰੀ ਪ੍ਰਦਰਸ਼ਨ ਕਰਾਰ ਹੈ ਸਨ ਪਰ ਅੱਜ ਪਟਿਆਲਾ ਦੇ ਵਿਚ ਵੱਡੀ ਗਿਣਤੀ ਚ ਮੁਲਾਜ਼ਮ ਪਹੁੰਚੇ 

ਆਪਣੀ ਮੰਗਾਂ ਨੂੰ ਲੈ ਕੇ ਮੋਤੀ ਮਹਿਲ ਵੱਲ ਕੂਚ ਕਰਨਗੇ ਮੁਲਾਜ਼ਮ, ਪਟਿਆਲੇ ਵਿੱਖੇ ਹੋਇਆ ਵੱਡਾ ਇਕੱਠ

ਨਵਜੋਤ ਧਾਲੀਵਾਲ/ਚੰਡੀਗੜ੍ਹ : ਪਿਛਲੇ ਲੰਮੇ ਤੋਂ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਆਪਣੀ ਮੰਗਾਂ ਨੂੰ ਲੈਕੇ ਜਿਲ੍ਹਾ ਪੱਧਰੀ ਪ੍ਰਦਰਸ਼ਨ ਕਰਾਰ ਹੈ ਸਨ ਪਰ ਅੱਜ ਪਟਿਆਲਾ ਦੇ ਵਿਚ ਵੱਡੀ ਗਿਣਤੀ ਚ ਮੁਲਾਜ਼ਮ ਪਹੁੰਚੇ. ਜਿੱਥੇ ਉਨ੍ਹਾਂ ਦੇ ਵੱਲੋਂ ਸੂਬਾ ਪੱਧਰੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ.  ਇਸ ਦੌਰਾਨ ਮੁਲਾਜ਼ਮਾਂ ਵੱਲੋਂ ਅੱਜ ਦੁਪਹਿਰੇ ਮੋਤੀ ਮਹਿਲ ਦਾ ਵੀ ਘਿਰਾਓ ਕੀਤਾ ਜਾਵੇਗਾ.

  ਦੱਸ ਦੇਈਏ ਕਿ ਮੁਲਜ਼ਮ ਪਿਛਲੇ ਕਈ ਚਿਰ ਤੋਂ ਸਰਕਾਰ ਦੇ ਖ਼ਿਲਾਫ਼ ਨਵੇਂ ਵੇਤਨ ਕਮਿਸ਼ਨ ਯਾਨੀ ਕਿ ਸੱਤਵੇਂ ਪੇ ਕਮਿਸ਼ਨ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ. ਉਨ੍ਹਾਂ ਨੂੰ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਨਵੇਂ 6ਵੇਂ ਪੇ ਕਮਿਸ਼ਨ ਦੀਆਂ ਸ਼ਰਤਾਂ ਤੋਂ ਸਰੋਕਾਰ ਨਹੀਂ ਹੈ ਉਨ੍ਹਾਂ ਦਾ ਮੰਨਣਾ  ਹੈ ਕਿ ਇਸ ਤਰ੍ਹਾਂ ਮੁਲਾਜ਼ਮਾਂ ਦੀ ਤਨਖ਼ਾਹ ਘਟ ਜਾਵੇਗੀ. ਇਸ ਕਰਕੇ ਉਹ ਇਸ ਦੇ ਖ਼ਿਲਾਫ਼ ਹਨ ਤੇ ਕਈ ਚਿਰ ਤੋਂ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ. ਪਰ ਵੱਡੀ ਗਿਣਤੀ ਦੇ ਵਿਚ ਅੱਜ ਮੁਲਾਜ਼ਮਾਂ ਵੱਲੋਂ ਪਟਿਆਲਾ ਵਿਖੇ ਰੈਲੀ ਕੱਢੀ ਗਈ ਅਤੇ ਹੁਣ ਉਨ੍ਹਾਂ ਦੇ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਵੱਲ ਕੂਚ ਕਰਨ ਦੀ ਤਿਆਰੀ ਕੀਤੀ  ਜਾ ਰਹੀ ਹੈ.

WATCH LIVE TV