CS ਦੇ ਅਹੁਦੇ ਤੋਂ ਹਟਾਉਣ ਦੇ ਬਾਅਦ ਕਰਨ ਅਵਤਾਰ ਨੂੰ CM ਕੈਪਟਨ ਨੇ ਇਹ ਅਹੁਦਾ ਦੇ ਕੇ ਕੀਤਾ ਐਡਜਸਟ

ਪਿਛਲੇ ਹਫ਼ਤੇ ਹੀ ਕਰਨ ਅਵਤਾਰ ਦੀ ਥਾਂ ਵਿਨੀ ਮਹਾਜਨ ਨੂੰ ਮੁੱਖ ਸਕੱਤਰ ਬਣਾਇਆ ਗਿਆ ਸੀ 

CS ਦੇ ਅਹੁਦੇ ਤੋਂ ਹਟਾਉਣ ਦੇ ਬਾਅਦ ਕਰਨ ਅਵਤਾਰ ਨੂੰ CM ਕੈਪਟਨ ਨੇ ਇਹ ਅਹੁਦਾ ਦੇ ਕੇ ਕੀਤਾ ਐਡਜਸਟ
ਪਿਛਲੇ ਹਫ਼ਤੇ ਹੀ ਕਰਨ ਅਵਤਾਰ ਦੀ ਥਾਂ ਵਿਨੀ ਮਹਾਜਨ ਨੂੰ ਮੁੱਖ ਸਕੱਤਰ ਬਣਾਇਆ ਗਿਆ ਸੀ

ਚੰਡੀਗੜ੍ਹ : ਰਿਟਾਇਰਮੈਂਟ ਤੋਂ 2 ਮਹੀਨੇ ਪਹਿਲਾਂ  ਮੁੱਖ ਸਕੱਤਰ ਦੇ ਅਹੁਦੇ ਤੋਂ ਕਰਨ ਅਵਤਾਰ ਨੂੰ ਹਟਾਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹੋਰ ਹੈਰਾਨਕੁਨ ਫ਼ੈਸਲਾ ਲਿਆ ਹੈ, ਮੁੱਖ ਮੰਤਰੀ ਵੱਲੋਂ ਸਾਬਕਾ ਚੀਫ਼ ਸਕੱਤਰ ਕਰਨ ਅਵਤਾਰ ਨੂੰ ਪੰਜਾਬ ਵਾਟਰ ਰੈਗੂਲੇਟਰੀ ਕਮਿਸ਼ਨ ਐਂਡ ਡਿਵੈਲਪਮੈਂਟ ਅਥਾਰਿਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਮੰਨਿਆ ਜਾ ਰਿਹਾ ਹੈ ਮੁੱਖ ਮੰਤਰੀ ਵੱਲੋਂ ਕਰਨ ਅਵਤਾਰ ਨੂੰ ਐਡਜਸਟ ਕੀਤਾ ਗਿਆ ਹੈ, ਵੈਸੇ ਇਸ ਅਹੁਦੇ ਦੇ ਲਈ ਕਰਨ ਅਵਤਾਰ ਦੀਆਂ ਚਰਚਾਵਾਂ ਕਾਫ਼ੀ ਸਮੇਂ ਤੋਂ ਚੱਲ ਰਹੀਆਂ ਸਨ ਪਰ ਮੁੱਖ ਮੰਤਰੀ ਨੇ ਇੰਨਾ ਸਾਰੀਆਂ ਚਰਚਾਵਾਂ 'ਤੇ ਵਿਰਾਮ ਲਗਾਉਂਦੇ ਹੋਏ ਕਰਨ ਅਵਤਾਰ ਦੀ ਨਿਯੁਕਤੀ ਕਰ ਦਿੱਤੀ ਹੈ

CS ਤੋਂ ਕਰਨ ਅਵਤਾਰ ਨੂੰ ਹਟਾਉਣ ਪਿੱਛੇ ਕਾਰਨ

ਚੀਫ਼ ਸਕੱਤਰ ਦੇ ਅਹੁਦੇ ਤੋਂ ਕਰਨ ਅਵਤਾਰ ਨੂੰ ਹਟਾਉਣ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾਂ ਕੁੱਝ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੀ ਕਰਨ ਅਵਤਾਰ ਨੂੰ ਲੈਕੇ ਨਾਰਾਜ਼ਗੀ ਸੀ, ਤਕਰੀਬਨ 2 ਮਹੀਨੇ ਪਹਿਲਾਂ ਐਕਸਾਈਜ਼ ਪਾਲਿਸੀ ਨੂੰ ਲੈਕੇ ਜਦੋਂ ਕਰਨ ਅਵਤਾਰ ਦੀ ਗਰੁੱਪ ਆਫ਼ ਮਨਿਸਟਰ ਨਾਲ ਮੀਟਿੰਗ ਹੋਈ ਸੀ ਉਸ ਦੌਰਾਨ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ,ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਰੰਧਾਵਾ ਦੀ ਮੁੱਖ ਸਕੱਤਰ ਨਾਲ ਗਰਮਾ-ਗਰਮੀ ਹੋ ਗਈ ਸੀ ਜਿਸ ਤੋਂ ਬਾਅਦ ਮਨਪ੍ਰੀਤ ਬਾਦਲ ਅਤੇ ਚਰਨਜੀਤ ਸਿੰਘ ਚੰਨੀ ਨੇ ਕਰਨ ਅਵਤਾਰ ਦੀ ਹਾਜ਼ਰੀ ਵਾਲੀ ਕਿਸੇ ਵੀ ਮੀਟਿੰਗ ਵਿੱਚ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ, ਰਾਜਾ ਵੜਿੰਗ ਵਰਗੇ ਕਈ ਵਿਧਾਇਕਾਂ ਨੇ ਵੀ ਖੁੱਲ ਕੇ ਕਰਨ ਅਵਤਾਰ ਦਾ ਵਿਰੋਧ ਕੀਤਾ ਸੀ ਅਤੇ ਕਰਨ ਅਵਤਾਰ ਨੂੰ ਐਕਸਾਈਜ਼ ਪਾਲਿਸੀ ਵਿੱਚ ਹੋਏ ਨੁਕਸਾਨ ਲਈ ਜ਼ਿੰਮੇਵਾਰ ਦੱਸਿਆ, ਮਾਮਲੇ ਨੂੰ ਗਰਮਾਉਂਦਾ ਵੇਖ ਮੁੱਖ ਮੰਤਰੀ ਨੇ ਕਰਨ ਅਵਤਾਰ ਤੋਂ ਐਕਸਾਈਜ਼ ਵਿਭਾਗ ਦੀ ਜ਼ਿੰਮੇਵਾਰੀ ਵਾਪਸ ਲੈ ਲਈ ਸੀ,  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਨਰਾਜ਼ ਵਿਧਾਇਕਾਂ ਅਤੇ ਮੰਤਰੀ ਨਾਲ ਲੰਚ ਡਿਪਲੋਮੈਸੀ ਦੇ ਜ਼ਰੀਏ ਮੀਟਿੰਗ ਵੀ ਕੀਤੀ ਸੀ ਜਿਸ ਤੋਂ ਬਾਅਦ ਕਰਨ ਅਵਤਾਰ ਨੇ ਕੈਬਨਿਟ ਮੀਟਿੰਗ ਵਿੱਚ ਆਪਣੇ ਵਤੀਰੇ ਦੇ ਲਈ ਦੁੱਖ ਜਤਾਇਆ ਸੀ