ਫ਼ਰੀਦਕੋਟ ਦੀ ਇਸ ਧੀ ਨੇ ਚਮਕਾਇਆ ਮਾਪਿਆਂ ਦਾ ਨਾਮ, ਬਣੀ ਜ਼ਿਲ੍ਹੇ ਦੀ ਪਹਿਲੀ IAS

ਆਸਮਾ ਗਰਗ ਨੇ ਯੂਪੀਐੱਸਸੀ ਦੀ ਪ੍ਰੀਖਿਆ 'ਚੋਂ 709ਵਾਂ ਰੈਂਕ ਹਾਸਲ ਕਰ ਸ਼ਹਿਰ ਦੀ ਪਹਿਲੀ IAS ਹੋਣ ਦਾ ਮਾਣ ਹਾਸਲ ਕੀਤਾ ਹੈ। 

ਫ਼ਰੀਦਕੋਟ ਦੀ ਇਸ ਧੀ ਨੇ ਚਮਕਾਇਆ ਮਾਪਿਆਂ ਦਾ ਨਾਮ, ਬਣੀ ਜ਼ਿਲ੍ਹੇ ਦੀ ਪਹਿਲੀ IAS
ਫ਼ਰੀਦਕੋਟ ਦੀ ਇਸ ਧੀ ਨੇ ਚਮਕਾਇਆ ਮਾਪਿਆਂ ਦਾ ਨਾਮ, ਬਣੀ ਜ਼ਿਲ੍ਹੇ ਦੀ ਪਹਿਲੀ IAS

ਦੇਵਾਨੰਦ/ਫ਼ਰੀਦਕੋਟ: ਸੁਪਨੇ ਉਨ੍ਹਾਂ ਦੇ ਹੀ ਪੂਰੇ ਹੁੰਦੇ ਹਨ ਜਿਹਨਾਂ ਦੇ ਹੌਸਲੇ ਬੁਲੰਦ ਹੋਣ...ਤੇ ਅਜਿਹੇ ਹੌਂਸਲਿਆਂ ਦੀ ਪ੍ਰਤੱਖ ਮਿਸਾਲ ਹੈ ਫ਼ਰੀਦਕੋਟ ਦੇ ਕਸਬਾ ਜੈਤੋ ਮੰਡੀ ਦੇ ਇੱਕ ਮਾਮੂਲੀ ਜਿਹੇ ਦੁਕਾਨਦਾਰ ਦੀ ਧੀ ਆਸਮਾ ਗਰਗ। ਆਸਾਮ ਨੇ ਯੂਪੀਐੱਸਸੀ ਦੀ ਪ੍ਰੀਖਿਆ ਪਾਸ ਕਰ ਕੇ ਆਪਣੇ ਪਰਿਵਾਰ ਤੇ ਕਾਲਜ ਦਾ ਨਾਮ ਰੌਸ਼ਨ ਕੀਤਾ। ਆਸਮਾ ਗਰਗ ਨੇ ਯੂਪੀਐੱਸਸੀ ਦੀ ਪ੍ਰੀਖਿਆ 'ਚੋਂ 709ਵਾਂ ਰੈਂਕ ਹਾਸਲ ਕਰ ਸ਼ਹਿਰ ਦੀ ਪਹਿਲੀ IAS ਹੋਣ ਦਾ ਮਾਣ ਹਾਸਲ ਕੀਤਾ ਹੈ। 

ਇਸ ਤੋਂ ਬਾਅਦ ਆਸਮਾ ਦੇ ਪਰਿਵਾਰ ‘ਚ ਖੁਸ਼ੀ ਦੀ ਲਹਿਰ ਹੈ। ਪਿਤਾ ਦਾ ਕਹਿਣਾ ਕਿ ਉਨ੍ਹਾਂ ਦੀ ਧੀ ਨੇ ਉਨ੍ਹਾਂ ਦਾ ਸਾਲਾਂ ਦਾ ਸੁਫ਼ਨਾ ਪੂਰਾ ਕੀਤਾ ਹੈ ਤੇ ਇਹ ਵੀ ਕਿ ਉਸ 'ਤੇ ਮਾਣ ਹੈ.ਉਨ੍ਹਾਂ ਨੂੰ ਇਸ ਗੱਲ ਦਾ ਵੀ ਯਕੀਨ ਹੈ ਆਸਮਾ ਜਿਸ ਵੀ ਵਿਭਾਗ ‘ਚ ਸੇਵਾ ਨਿਭਾਵੇਗੀ। ਪੂਰੀ ਇਮਾਨਦਾਰੀ ਨਾਲ ਹੀ ਨਿਭਾਵੇਗੀ...ਦੂਜੇ ਪਾਸੇ ਆਸਮਾ ਨੇ ਵੀ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਤੇ ਅਧਿਆਪਕਾਂ ਦੇ ਸਿਰ ਬੰਨਿਆ। 

ਅਧਿਆਪਕਾਂ ਦਾ ਕਹਿਣਾ ਕਿ ਇਹ ਕਾਲਜ ਲਈ ਵੀ ਇੱਕ ਵੱਡਾ ਦਿਨ ਹੈ। ਬਹਿਰਹਾਲ ਆਸਮਾ ਨੇ ਆਪਣੀ ਮਿਹਨਤ ਸਦਕਾ ਇਹ ਸਾਬਿਤ ਕਰ ਦਿੱਤੇ ਕਿ ਅੱਜ ਕੱਲ ਦੀਆਂ ਕੁੜੀਆਂ ਕਿਸੇ ਵੀ ਪੱਖੋਂ ਮੁੰਡਿਆਂ ਤੋਂ ਘੱਟ ਨਹੀਂ....ਅਸੀਂ ਵੀ ਆਸਮਾ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ। 

Watch Live Tv-