ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਦੇ ਕਿਸਾਨ ਦਿੱਲੀ ਵਲ ਵਧਣਾ ਸ਼ੁਰੂ ਹੋ ਗਏ ਨੇ ਜਿਸ ਨੂੰ ਵੇਖ ਦੇ ਹੋਏ ਹਰਿਆਣਾ ਸਰਕਾਰ ਨੇ ਪੰਜਾਬ ਅਤੇ ਦਿੱਲੀ ਨਾਲ ਲੱਗਦੀ ਸਰਹੱਦ 'ਤੇ ਸਖ਼ਤੀ ਕਰ ਦਿੱਤੀ ਹੈ, ਹਰਿਆਣਾ ਪੁਲਿਸ ਵੱਲੋਂ ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕਾਂ ਦੇ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ
ਲੋਕਾਂ ਲਈ ਜ਼ਰੂਰੀ ਗਾਈਡ ਲਾਈਨਾਂ
- 25-26 ਨਵੰਬਰ ਨੂੰ ਪੰਜਾਬ ਤੋਂ ਹਰਿਆਣਾ ਦਾਖ਼ਲ ਹੋਣ ਵੇਲੇ ਆਵਾਜਾਈ ਪ੍ਰਭਾਵਿਤ ਰਹੇਗੀ,ਇਸ ਲਈ ਪੰਜਾਬ ਅਤੇ ਚੰਡੀਗੜ੍ਹ ਦੇ ਲੋਕ ਹਰਿਆਣਾ ਅਤੇ ਦਿੱਲੀ ਜਾਣ ਤੋਂ ਬਚੋ
- 26-27 ਨਵੰਬਰ ਨੂੰ ਦਿੱਲੀ ਤੋਂ ਹਰਿਆਣਾ ਅਤੇ ਪੰਜਾਬ ਦਾਖ਼ਲ ਹੋਣ ਵੇਲੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੇਗੀ
- ਪੰਜਾਬ ਤੋਂ ਦਿੱਲੀ ਜਾਣ ਵੇਲੇ ਕਿਸਾਨ ਚਾਰ ਕੌਮੀ ਸ਼ਾਹ ਦੇ ਜ਼ਰੀਏ ਹਰਿਆਣਾ ਤੋਂ ਦਿੱਲੀ ਵੱਲ ਜਾਣਗੇ
- ਅੰਬਾਲਾ ਤੋਂ ਦਿੱਲੀ,ਹਿਸਾਰ ਤੋਂ ਦਿੱਲੀ,ਰਿਵਾੜੀ ਤੋਂ ਦਿੱਲੀ,ਪਲਵਲ ਤੋਂ ਦਿੱਲੀ ਇੰਨਾਂ ਕੌਮੀ ਸ਼ਾਹਰਾਹ ਦੇ ਜ਼ਰੀਏ ਕਿਸਾਨ ਦਿੱਲੀ ਵੱਲ ਵਧਣਗੇ
- ਅੰਬਾਲੇ ਦੇ ਸ਼ੰਭੂ ਬਾਰਡਰ,ਭਿਵਾਨੀ ਜ਼ਿਲ੍ਹੇ ਦੇ ਪਿੰਡ ਮੁਡਾਲ ਚੌਕ,ਕਰਨਾਲ ਜ਼ਿਲ੍ਹੇ ਦੀ ਘਰੌਂਦਾ ਅਨਾਜ ਮੰਡੀ,ਝੱਜਰ ਜ਼ਿਲ੍ਹੇ ਦੇ ਬਹਾਦੁਰਗੜ੍ਹ ਵਿੱਚ ਟਿਕਰੀ ਬਾਰਡਰ,ਸੋਨੀਪਤ ਜ਼ਿਲ੍ਹੇ ਦੇ ਰਾਜੀਵ ਐਜੂਕੇਸ਼ਨ ਸਿਟੀ ਵਿੱਚ ਕਿਸਾਨਾਂ ਵੱਲੋਂ ਇਕੱਠੇ ਹੋਣ ਦਾ ਐਲਾਨ ਕੀਤਾ ਗਿਆ ਹੈ
- ਪੁਲਿਸ ਵੱਲੋਂ ਪੰਜਾਬ ਤੋਂ ਹਰਿਆਣਾ ਜਾਣ ਵਾਲੇ ਟਰੈਫਿਕ ਨੂੰ 25,26,27 ਨਵੰਬਰ ਦੇ ਲਈ ਪੰਚਕੂਲਾ,ਅੰਬਾਲਾ,ਕੈਥਲ,ਜੀਂਦ,ਫਤਿਹਾਬਾਦ,ਸਿਰਸਾ ਜ਼ਿਲ੍ਹੇ ਵੱਲ ਮੋੜਿਆ ਗਿਆ ਹੈ