ਕਿਸਾਨਾਂ ਦਾ ਭਾਰਤ ਬੰਦ,ਥਾਂ-ਥਾਂ ਲੱਗਿਆ ਜਾਮ ਰੇਲ,ਬੱਸ ਸੇਵਾ ਵੀ ਪ੍ਰਭਾਵਿਤ,ਘਰੋਂ ਨਿਕਲਣ ਤੋਂ ਪੜ ਲਓ ਇਹ ਰਿਪੋਰਟ

ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ ਜਿਸ ਨੂੰ ਕਈ ਹੋਰ ਜਥੇਬੰਦੀਆਂ ਦੀ ਹਿਮਾਇਤ ਮਿਲੀ ਹੈ, ਬੰਦ ਦਾ ਅਸਰ ਪੰਜਾਬ, ਹਰਿਆਣਾ ਵਿੱਚ ਵੱਡੇ ਪੱਧਰ 'ਤੇ ਵੇਖਣ ਨੂੰ ਮਿਲ ਰਿਹਾ ਹੈ, ਕਈ ਕੌਮੀ ਸ਼ਾਹ ਮਾਰਗ ਨੂੰ ਕਿਸਾਨਾਂ ਨੇ ਬੰਦ ਕਰ ਦਿੱਤਾ ਹੈ

ਕਿਸਾਨਾਂ ਦਾ ਭਾਰਤ ਬੰਦ,ਥਾਂ-ਥਾਂ ਲੱਗਿਆ ਜਾਮ ਰੇਲ,ਬੱਸ ਸੇਵਾ ਵੀ ਪ੍ਰਭਾਵਿਤ,ਘਰੋਂ ਨਿਕਲਣ ਤੋਂ ਪੜ ਲਓ ਇਹ ਰਿਪੋਰਟ
ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ

ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ ਜਿਸ ਨੂੰ ਕਈ ਹੋਰ ਜਥੇਬੰਦੀਆਂ ਦੀ ਹਿਮਾਇਤ ਮਿਲੀ ਹੈ, ਬੰਦ ਦਾ ਅਸਰ ਪੰਜਾਬ, ਹਰਿਆਣਾ ਵਿੱਚ ਵੱਡੇ ਪੱਧਰ 'ਤੇ ਵੇਖਣ ਨੂੰ ਮਿਲ ਰਿਹਾ ਹੈ, ਕਈ ਕੌਮੀ ਸ਼ਾਹ ਮਾਰਗ ਨੂੰ ਕਿਸਾਨਾਂ ਨੇ ਬੰਦ ਕਰ ਦਿੱਤਾ ਹੈ, ਇਸ ਤੋਂ ਇਲਾਵਾ ਕਈ ਥਾਵਾਂ ਤੇ ਟ੍ਰੇਨ ਸੇਵਾ ਅਤੇ ਬੱਸ ਸੇਵਾਂ ਵੀ ਪ੍ਰਭਾਵਿਤ ਹੋਈ ਹੈ ਘਰੋਂ ਨਿਕਲਣ ਤੋਂ ਪਹਿਲਾਂ ਜਾਣ ਲਓ ਕਿਸਾਨਾਂ ਨੇ ਕਿਹੜੀ-ਕਿਹੜੀ ਥਾਵਾਂ 'ਤੇ ਮੋਰਚਾ ਲਗਾਇਆ ਹੈ 

  ਮੋਗਾ- ਜਲੰਧਰ, ਮੋਗਾ-ਕੋਟਕਪੂਰਾ, ਮੋਗਾ-ਫਿਰੋਜ਼ਪੁਰ, ਮੋਗਾ-ਲੁਧਿਆਣਾ, ਮੋਗਾ-ਅੰਮ੍ਰਿਤਸਰ, ਮੋਗਾ ਬਰਨਾਲਾ ਮੁੱਖ ਮਾਰਗ ਨੂੰ ਪੂਰੀ ਤਰ੍ਹਾਂ ਨਾਲ ਜਾਮ ਕੀਤਾ ਗਿਆ ਹੈ, ਮੋਗਾ ਵਿੱਚ ਕੁੱਲ 11 ਥਾਵਾਂ 'ਤੇ ਜਾਮ ਲਗਾਇਆ ਗਿਆ ਹੈ, ਲੋਕ ਪਿੰਡ ਤੋਂ ਹੁੰਦੇ ਹੋਏ ਮੁੱਖ ਮਾਰਗ 'ਤੇ ਨਾ ਜਾਣ  ਇਸ ਦੇ ਲਈ ਕਿਸਾਨਾਂ ਨੇ ਪਿੰਡਾਂ ਦੇ ਰਸਤੇ ਵਿੱਚ ਟਰਾਲੀਆਂ ਲਗਾਇਆ ਨੇ 

ਕਿਸਾਨਾਂ ਵੱਲੋਂ ਜ਼ੀਰਕਪੁਰ ਵਿੱਚ ਪੈਟਰੋਲਿੰਗ ਕੀਤੀ ਜਾ ਰਹੀ ਹੈ,ਵੇਖਿਆ ਜਾ ਰਿਹਾ ਹੈ ਕਿਹੜੀ-ਕਿਹੜੀ ਥਾਵਾਂ 'ਤੇ ਦੁਕਾਨਾਂ, ਮਾਲ ਖੁੱਲੇ ਨੇ ਉਨ੍ਹਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ,ਇਸ ਤੋਂ ਇਲਾਵਾ ਜਿਹੜੇ ਯਾਤਰੀ ਦਿੱਲੀ, ਹਰਿਆਣਾ ਤੋਂ ਚੰਡੀਗੜ੍ਹ ਹੁੰਦੇ ਹੋਏ ਸ਼ਿਮਲਾ ਜਾ ਰਹੇ ਨੇ ਉਨ੍ਹਾਂ ਲਈ ਵੀ ਮੁਸ਼ਕਲਾਂ ਨੇ ਕਿਉਂਕਿ ਚੰਡੀਗੜ੍ਹ ਸ਼ਿਮਲਾ ਹਾਈਵੇਅ ਨੂੰ ਕਿਸਾਨਾਂ ਨੇ ਬੰਦ ਕਰ ਦਿੱਤਾ ਗਿਆ ਹੈ ਇੱਥੇ ਵੀ ਜਾਮ ਨਜ਼ਰ ਆ ਰਿਹਾ ਹੈ 

ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਹਿਲਾਂ ਹੀ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਨੂੰ ਰੋਕਣ ਦਾ ਐਲਾਨ ਕੀਤਾ ਗਿਆ ਸੀ ਜਿਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ, ਦਿੱਲੀ ਅਤੇ ਅੰਮ੍ਰਿਤਸਰ ਆਉਣ ਵਾਲੀਆਂ ਟ੍ਰੇਨਾਂ ਪ੍ਰਭਾਵਿਤ ਹੋਇਆਂ ਨੇ, ਰੇਲ ਮਾਰਗਾਂ 'ਤੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਨੇ 

ਲੁਧਿਆਣਾ ਦੇ ਟੋਲ ਪਲਾਜ਼ਾ ਵਿੱਚ ਵੀ ਪੁਲਿਸ ਨੇ ਸਖ਼ਤ ਪ੍ਰਬੰਧ ਕੀਤੇ ਨੇ, ਬੰਦ ਦੀ ਵਜ੍ਹਾਂ ਕਰਕੇ ਟਰੱਕ ਪਹਿਲਾਂ ਹੀ ਲਾਡੋਵਾਲ ਟੋਲ ਪਲਾਜ਼ਾ ਤੇ ਰੁਕੇ ਹੋਏ ਨੇ, ਇਸ ਤੋਂ ਇਲਾਵਾ ਕਈ ਥਾਵਾਂ 'ਤੇ ਕਿਸਾਨਾਂ ਵੱਲੋਂ ਬੱਸਾਂ ਵੀ ਰੁਕਵਾਈਆਂ ਜਾ ਰਹੀਆਂ ਨੇ 

ਫਰੀਦਕੋਟ ਵਿੱਚ ਵੀ ਬੰਦ ਦਾ ਪੂਰਾ ਅਸਰ ਵੇਖਣ ਨੂੰ ਮਿਲ ਰਿਹਾ ਹੈ, ਸੜਕਾਂ ਅਤੇ ਬਾਜ਼ਾਰ ਪੂਰੀ ਤਰ੍ਹਾਂ ਨਾਲ ਬੰਦ ਨੇ, ਟਰਾਂਸਪੋਰਟ ਤੇ ਪੂਰੀ ਤਰ੍ਹਾਂ ਨਾਲ ਬ੍ਰੇਕ ਹੈ,ਬੰਦ ਦੀ ਵਜ੍ਹਾਂ ਕਰਕੇ ਪੂਰੀ ਤਰ੍ਹਾਂ ਨਾਲ ਜਾਮ ਹੈ, ਸਿਰਫ਼ ਜ਼ਰੂਰੀ ਸੇਵਾਵਾਂ ਨੂੰ ਹੀ ਜਾਣ ਦਿੱਤਾ ਜਾ ਰਿਹਾ ਹੈ 

ਬਠਿੰਡਾ ਵਿੱਚ ਵੀ ਬੰਦ ਦੀ ਵਜ੍ਹਾਂ ਕਰਕੇ ਰਾਮਪੁਰਾ ਫੂਲ ਰੇਲਵੇ ਲਾਈਨ ਅਤੇ ਮੋਡ ਮੰਡੀ ਰੇਲਵੇ ਸਟੇਸ਼ਨ ਤੇ ਕਿਸਾਨਾਂ ਨੇ ਟਰੈਟ 'ਤੇ ਧਰਨਾ ਲਗਾਇਆ ਹੈ 

ਜਲੰਧਰ ਵਿੱਚ ਵੀ ਹਾਈਵੇਅ 'ਤੇ ਕਿਸਾਨ ਧਰਨੇ ਤੇ ਬੈਠੇ ਨੇ, ਜਿਸ ਦੀ ਵਜ੍ਹਾਂ ਕਰਕੇ ਆਵਾਜਾਹੀ ਪੂਰੀ ਤਰ੍ਹਾਂ ਪ੍ਰਭਾਵਿਤ ਹੈ ਸ਼ਹਿਰ ਵਿੱਚ  ਕੋਈ ਵੀ ਦੁਕਾਨ ਬਾਜ਼ਾਰ ਨਹੀਂ ਖੁੱਲਿਆ ਹੈ

WATCH LIVE TV