ਬਿਕਰਮ ਮਜੀਠੀਆ ਖਿਲਾਫ਼ ਇਸ ਹਾਈ ਪ੍ਰੋਫਾਈਲ ਮਾਮਲੇ 'ਚ ਸਖ਼ਤ ਧਾਰਾਵਾਂ ਅਧੀਨ ਕੇਸ ਦਰਜ
Advertisement

ਬਿਕਰਮ ਮਜੀਠੀਆ ਖਿਲਾਫ਼ ਇਸ ਹਾਈ ਪ੍ਰੋਫਾਈਲ ਮਾਮਲੇ 'ਚ ਸਖ਼ਤ ਧਾਰਾਵਾਂ ਅਧੀਨ ਕੇਸ ਦਰਜ

ਚੰਡੀਗੜ੍ਹ ਪੁਲਿਸ ਨੇ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ 

ਚੰਡੀਗੜ੍ਹ ਪੁਲਿਸ ਨੇ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ

ਨਿਤਿਕਾ ਮਹੇਸ਼ਵਰੀ/ ਚੰਡੀਗੜ੍ਹ :  ਅਕਾਲੀ ਦਲ ਦੇ ਦਿਗਜ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਇੱਕ ਹਾਈਪ੍ਰੋਫਾਈਲ ਮਾਮਲੇ ਵਿੱਚ FIR ਦਰਜ ਹੋਈ ਹੈ,  ਚੰਡੀਗੜ੍ਹ ਪੁਲਿਸ ਨੇ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਮਜੀਠੀਆ ਖਿਲਾਫ਼ ਮਾਮਲਾ ਦਰਜ ਕੀਤਾ ਹੈ,ਇਸ  ਤੋਂ ਇਲਾਵਾ ਅਕਾਲੀ ਦਲ ਦੇ 9 ਹੋਰ ਆਗੂਆਂ ਦਾ ਨਾਂ ਵੀ FIR ਵਿੱਚ ਹੈ, ਹਰਿਆਣਾ ਵਿਧਾਨਸਭਾ ਦੇ ਸਪੀਕਰ ਦੀ ਸ਼ਿਕਾਇਤ 'ਤੇ ਮਜੀਠੀਆ ਅਤੇ ਅਕਾਲੀ ਦਲ ਦੇ ਆਗੂਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ 

ਇਹ ਹੈ ਮਜੀਠੀਆ 'ਤੇ ਇਲਜ਼ਾਮ

 ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ 'ਤੇ ਇਲਜ਼ਾਮ ਹੈ ਕੀ ਉਨ੍ਹਾਂ ਨੇ ਪਿਛਲੇ ਹਫ਼ਤੇ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵਿਧਾਨਸਭਾ ਤੋਂ ਬਾਹਰ ਨਿਕਲ ਰਹੇ ਸਨ ਤਾਂ ਅਕਾਲੀ ਦਲ ਦੇ ਵਿਧਾਇਕਾਂ ਨਾਲ  ਮਿਲ ਕੇ ਘੇਰਨ ਦੀ ਕੋਸ਼ਿਸ਼ ਕੀਤੀ, ਸਿਰਫ਼ ਇੰਨਾਂ ਹੀ ਨਹੀਂ ਉਨ੍ਹਾਂ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ, ਜਿਸ ਤੋਂ ਬਾਅਦ ਕਾਫ਼ੀ ਧੱਕਾਮੁੱਕੀ ਵੀ ਹੋਈ ਸੀ,ਇਸ ਦੀ ਸ਼ਿਕਾਇਤ  ਹਰਿਆਣਾ ਵਿਧਾਨਸਭਾ ਦੇ ਸਪੀਕਰ ਨੇ ਚੰਡੀਗੜ੍ਹ ਪੁਲਿਸ ਨੂੰ ਕੀਤੀ ਸੀ ਜਿਸ ਤੋਂ ਬਾਅਦ ਵਿਧਾਨਸਭਾ ਦੇ ਮੁਲਾਜ਼ਮਾਂ ਦੀ ਸ਼ਿਕਾਇਤ 'ਤੇ ਮਜੀਠੀਆ ਖਿਲਾਫ਼
ਧਾਰਾ 341 ਜ਼ਬਰਨ ਰਸਤਾ ਰੋਕਣ , 511 ਜਾਣ ਬੁਝਕੇ ਅਪਰਾਧ ਕਰਨ ਦੀ ਕੋਸ਼ਿਸ਼ ਕਰਨਾ, 323 ਕਿਸੇ ਨੂੰ ਸੱਟ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਹੈ

 

 

 

Trending news