ਇਸ ਵੱਡੀ ਵਜ੍ਹਾਂ ਨਾਲ ਪ੍ਰਸ਼ਾਸਨ ਨੇ ਹਸਪਤਾਲਾਂ ਨੂੰ ਆਪਰੇਸ਼ਨ ਕਰਨ ਤੋਂ ਗੁਰੇਜ਼ ਕਰਨ ਦੀ ਹਿਦਾਇਤਾਂ ਦਿੱਤੀਆਂ
Advertisement

ਇਸ ਵੱਡੀ ਵਜ੍ਹਾਂ ਨਾਲ ਪ੍ਰਸ਼ਾਸਨ ਨੇ ਹਸਪਤਾਲਾਂ ਨੂੰ ਆਪਰੇਸ਼ਨ ਕਰਨ ਤੋਂ ਗੁਰੇਜ਼ ਕਰਨ ਦੀ ਹਿਦਾਇਤਾਂ ਦਿੱਤੀਆਂ

ਪੰਜਾਬ ਵਿੱਚ ਲਗਾਤਾਰ ਵਧ ਰਹੇ ਕੋਰੋਨਾ ਦੇ ਮਾਮਲਿਆਂ ਦੀ ਵਜ੍ਹਾ ਕਰਕੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਪ੍ਰਸ਼ਾਸਨ ਨੇ ਅਹਿਮ ਨਿਰਦੇਸ਼ ਜਾਰੀ ਕੀਤੇ ਨੇ

 

 

 ਕੋਰੋਨਾ ਕਰਕੇ  ਹਸਪਤਾਲਾਂ ਨੂੰ ਪ੍ਰਸ਼ਾਸਨ ਨੇ ਅਹਿਮ ਨਿਰਦੇਸ਼ ਜਾਰੀ ਕੀਤੇ

ਮੋਹਾਲੀ : ਪੰਜਾਬ ਵਿੱਚ ਲਗਾਤਾਰ ਵਧ ਰਹੇ ਕੋਰੋਨਾ ਦੇ ਮਾਮਲਿਆਂ ਦੀ ਵਜ੍ਹਾ ਕਰਕੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਪ੍ਰਸ਼ਾਸਨ ਨੇ ਅਹਿਮ ਨਿਰਦੇਸ਼ ਜਾਰੀ ਕੀਤੇ ਨੇ, ਇਹ ਨਿਰਦੇਸ਼ ਸਰਜਰੀਆਂ ਨੂੰ ਲੈਕੇ ਦਿੱਤੇ ਗਏ ਨੇ, ਕਿਹੜੀ ਸਰਜਰੀ ਕਰਨੀ ਹੈ ਜਾਂ ਕਿਹੜੀ ਨਹੀਂ, ਜਿਹੜੇ ਲੋਕ ਸਰਜਰੀ ਕਰਵਾਉਣ ਦੀ ਸੋਚ ਰਹੇ ਨੇ ਉਨ੍ਹਾਂ ਲਈ ਪ੍ਰਸ਼ਾਸਨ ਦਾ ਇਹ ਨਿਰਦੇਸ਼ ਜਾਣਨਾ ਬਹੁਤ ਜ਼ਰੂਰੀ ਹੈ, ਇਸ ਤੋਂ ਪਹਿਲਾਂ ਵੀ ਜਦੋਂ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਵਧੇ ਸਨ ਤਾਂ ਵੀ ਸਰਕਾਰ ਨੇ ਸਰਜਰੀ ਨੂੰ ਲੈਕੇ ਗਾਈਡ ਲਾਈਨ ਤਿਆਰ ਕੀਤੀ ਸੀ  

ਇਹ ਗਾਈਡ ਲਾਈਨਾਂ ਜਾਰੀ 

ਕੋਵਿਡ-19 ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਸਾਰੇ ਸਰਕਾਰੀ ਅਤੇ ਪ੍ਰਾਇਵੇਟ ਹਸਪਤਾਲਾਂ ਨੂੰ ਅਗਲੇ ਹੁਕਮਾਂ ਤੱਕ ਕੁੱਝ  ਸਰਜਰੀਆਂ ਤੋਂ ਗੁਰੇਜ਼ ਕਰਨ ਦੇ ਨਿਰਦੇਸ਼ ਦਿੱਤੇ ਨੇ  ਅਤੇ ਸਾਰੇ ਲੋੜੀਂਦੇ ਸਰੋਤ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਲਗਾਉਣ ਸਬੰਧੀ ਸਲਾਹ ਦਿੱਤੀ, ਦਰਾਸਲ ਪ੍ਰਸ਼ਾਸਨ ਦਾ ਕਹਿਣਾ ਹੈ ਜਿਹੜੀ ਸਰਜੀਆਂ ਨੂੰ ਤਤਕਾਲ ਜ਼ਰੂਰਤ ਨਹੀਂ ਹੈ ਉਸ ਨੂੰ ਟਾਲਿਆ ਜਾ ਸਕਦਾ ਉਸ ਨੂੰ ਡਾਕਟਰ ਕਰਨ ਤੋਂ ਗੁਰੇਜ਼ ਕਰਨ 

ਪ੍ਰਸ਼ਾਸਨ ਨੇ  ਹਦਾਇਤ ਕੀਤੀ ਕਿ ਸਾਰੇ ਐਲ 2, ਐਲ 3 ਹਸਪਤਾਲ ਜ਼ਿਲ੍ਹਾ ਨੋਡਲ ਅਫ਼ਸਰ ਨੂੰ ਆਪਣੇ ਬੈੱਡਾਂ (ਆਈ.ਸੀ.ਯੂ. ਸਮੇਤ)/ਵੈਂਟੀਲੇਟਰਾਂ ਦੀ ਸੂਚੀ ਮੁਹੱਈਆ ਕਰਵਾਉਣਗੇ ਅਤੇ ਰੋਜ਼ਾਨਾ ਖਾਲੀ ਬੈੱਡਾਂ ਅਤੇ ਮਰੀਜ਼ਾਂ ਵੱਲੋਂ ਵਰਤੇ ਜਾ ਰਹੇ ਬੈੱਡਾਂ ਬਾਰੇ ਜਾਣਕਾਰੀ ਦੇਣਗੇ,ਡੀਸੀ  ਦਿਆਲਨ ਨੇ ਕਿਹਾ, “ਜ਼ਿਲ੍ਹੇ ਵਿੱਚ ਪ੍ਰਾਇਵੇਟ ਸਿਹਤ ਬੁਨਿਆਦੀ ਢਾਂਚਾ ਬਹੁਤ ਮਜ਼ਬੂਤ ਹੈ ਜਿਹਨਾਂ ਨੇ ਮਹਾਂਮਾਰੀ ਦੌਰਾਨ ਮਰੀਜ਼ਾਂ ਦੇ ਇਲਾਜ ਲਈ ਜਨਤਕ ਸਹੂਲਤਾਂ ਦੀ ਪੂਰਤੀ ਲਈ ਅਹਿਮ ਭੂਮਿਕਾ ਨਿਭਾਈ ਹੈ।” ਉਹਨਾਂ ਅੱਗੇ ਕਿਹਾ,"ਮਨੁੱਖੀ ਜਿੰਦਗੀ ਨੂੰ ਸੁਰੱਖਿਅਤ ਰੱਖਣ ਅਤੇ ਕੋਵਿਡ ਨਾਲ ਹੋਣ ਵਾਲੀ ਮੌਤ ਦਰ (ਸੀ.ਐੱਫ.ਆਰ.) ਨੂੰ ਘੱਟ ਤੋਂ ਘੱਟ ਰੱਖਣ ਲਈ ਬਿਮਾਰੀ ਦੀ ਰੋਕਥਾਮ ਅਤੇ ਇਲਾਜ ਸਬੰਧੀ ਰਣਨੀਤੀਆਂ ਬਣਾਉਣ ਲਈ ਕਦਮ ਚੁੱਕਣੇ ਜ਼ਰੂਰੀ ਹਨ।"

ਜ਼ਿਕਰਯੋਗ ਹੈ ਕਿ ਕੋਵਿਡ-19 ਮਾਮਲਿਆਂ ਵਿਚ ਹੋ ਰਹੇ ਵਾਧੇ ਨੂੰ ਵੇਖਦਿਆਂ ਰਾਤ ਨੂੰ ਕਰਫਿਊ ਲਾਗੂ ਕੀਤਾ ਗਿਆ ਹੈ ਅਤੇ 6 ਮਾਈਕਰੋ ਕੰਟੇਨਮੈਂਟ ਜੋਨਾਂ ਐਲਾਨੀਆਂ ਗਈਆਂ ਹਨ ਜਿਹਨਾਂ ਵਿੱਚ ਸ਼ਿਵਲਿਕ ਵਿਹਾਰ ਤੇ ਜ਼ੀਰਕਪੁਰ ਵਿਖੇ 1, ਫੇਜ਼ 10 ਮੁਹਾਲੀ ਵਿਚ ਦੋ ਅਤੇ ਲਾਲੜੂ ਦੇ ਪਿੰਡ ਧਰਮਗੜ੍ਹ, ਨੈਸ਼ਨਲ ਡੈਂਟਲ ਕਾਲਜ ਡੇਰਾਬਸੀ ਅਤੇ ਵਿਕਾਸ ਨਗਰ, ਨਵਾਂਗਾਉਂ ਵਿਖੇ ਇਕ-ਇਕ ਸ਼ਾਮਲ ਹੈ।

WATCH LIVE TV

Trending news