ਸ਼੍ਰੋਮਣੀ ਅਕਾਲੀ ਦਲ ਨਾਂਅ ਤੋਂ ਬਣੇਗੀ ਇੱਕ ਹੋਰ ਪਾਰਟੀ ! ਵਿਧਾਨਸਭਾ ਦੇ ਨਾਲ SGPC ਚੋਣਾਂ ਵੀ ਲੜੇਗੀ

 2022 ਵਿਧਾਨਸਭਾ ਦੀਆਂ ਚੋਣਾਂ ਨਜ਼ਦੀਕ ਹਨ ਇਸ ਵਿਚਕਾਰ ਪੰਜਾਬ ਦੀ ਸਿਆਸਤ ਵਿੱਚ ਨਵਾਂ ਧਮਾਕਾ ਹੋਇਆ. ਲਗਾਤਾਰ ਸੁਣਨ ਦੇ ਵਿੱਚ ਆ ਰਿਹਾ ਸੀ ਕਿ ਪੰਜਾਬ ਦੇ ਵਿੱਚ ਜਲਦ ਹੀ ਚੌਥਾ ਫਰੰਟ ਵੀ ਵਿਖਾਈ ਦੇਵੇਗਾ ਅਤੇ ਅੱਜ ਉਸਦਾ ਰਸਮੀ ਐਲਾਨ ਹੋ ਗਿਆ

ਸ਼੍ਰੋਮਣੀ ਅਕਾਲੀ ਦਲ ਨਾਂਅ ਤੋਂ ਬਣੇਗੀ ਇੱਕ ਹੋਰ ਪਾਰਟੀ ! ਵਿਧਾਨਸਭਾ ਦੇ ਨਾਲ SGPC ਚੋਣਾਂ ਵੀ ਲੜੇਗੀ
ਇੱਕੋ ਸੋਚ ਦੇ ਮਾਲਕ ਹਾਂ ਇਕੱਠੇ ਹੋ ਕੇ ਕਰਾਂਗੇ ਪੰਜਾਬ ਦਾ ਭਲਾ ਸੁਖਦੇਵ ਢੀਂਡਸਾ

ਨੀਤਿਕਾ ਮਹੇਸ਼ਵਰੀ /ਚੰਡੀਗਡ਼੍ਹ  : 2022 ਵਿਧਾਨਸਭਾ ਦੀਆਂ ਚੋਣਾਂ ਨਜ਼ਦੀਕ ਹਨ ਇਸ ਵਿਚਕਾਰ ਪੰਜਾਬ ਦੀ ਸਿਆਸਤ ਵਿੱਚ ਨਵਾਂ ਧਮਾਕਾ ਹੋਇਆ ਲਗਾਤਾਰ ਸੁਣਨ ਦੇ ਵਿੱਚ ਆ ਰਿਹਾ ਸੀ ਕਿ ਪੰਜਾਬ ਦੇ ਵਿੱਚ ਜਲਦ ਹੀ ਚੌਥਾ ਫਰੰਟ ਵੀ ਵਿਖਾਈ ਦੇਵੇਗਾ ਅਤੇ ਅੱਜ ਉਸਦਾ ਰਸਮੀ ਐਲਾਨ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਦੋ ਦਿੱਗਜ਼ ਆਗੂ ਜਿਨ੍ਹਾਂ ਨੇ ਆਪਣੀ ਅਲੱਗ ਤੋਂ ਪਾਰਟੀ ਬਣਾਈ ਹੋਈ ਸੀ ਅੱਜ ਇੱਕੋ ਮੰਚ ਤੇ ਇਕੱਠੇ ਹੋਏ ਅਤੇ ਚੌਥਾ ਫਰੰਟ ਬਣਾਉਣ ਦਾ ਅੈਲਾਨ ਕਰ ਦਿੱਤਾ.
ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣੀ ਪਾਰਟੀਆਂ ਨੂੰ ਭੰਗ ਕਰਦੇ ਹੋਏ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ  
ਨਵੀਂ ਪਾਰਟੀ ਬਾਰੇ ਜਾਣਕਾਰੀ ਦਿੰਦੇ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਅਤੇ ਟਕਸਾਲੀ ਪਾਰਟੀ ਨੂੰ ਮਰਜ ਕਰ ਲਿਆ ਗਿਆ ਹੈ ਦੋਨਾਂ ਪਾਰਟੀਆਂ ਨੂੰ ਭੰਗ ਕਰਕੇ ਨਵੀਂ ਪਾਰਟੀ ਬਣਾਈ ਜਾਏਗੀ ਛੇ ਮੈਂਬਰੀ ਕਮੇਟੀ ਨੂੰ ਅਧਿਕਾਰ ਦਿੱਤੇ ਗਏ ਹਨ ਇਸ ਵਿਚ ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਦਾ ਸਰਪ੍ਰਸਤ ਹੋਣਗੇ ਅਤੇ ਸੁਖਦੇਵ ਸਿੰਘ ਢੀਂਡਸਾ ਆਪ ਪ੍ਰਧਾਨ ਹੋਣਗੇ  

ਇੱਕੋ ਸੋਚ ਦੇ ਮਾਲਕ ਹਾਂ ਇਕੱਠੇ ਹੋ ਕੇ ਕਰਾਂਗੇ ਪੰਜਾਬ ਦਾ ਭਲਾ ਸੁਖਦੇਵ ਢੀਂਡਸਾ  

ਇਸ ਬਾਰੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਜਦੋਂ ਦੱਸ ਇਕ ਅਕਾਲੀ ਦਲ ਛੱਡਿਆ ਹੈ ਸਾਡੀ ਸੋਚ ਇੱਕੋ ਹੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੋਂ ਹੀ ਅਸੀਂ ਪਾਰਟੀ ਦਾ ਨਾਮ ਰੱਖਾਂਗੇ ਸਾਡੇ ਸਿਧਾਂਤ ਇਕ ਹਨ  ਦੋ ਸਾਲਾਂ ਤੋਂ ਅਸੀਂ ਇਕੋ ਫ਼ੈਸਲਾ ਲੈ ਰਹੇ ਹਾਂ ਜੋ ਕਿ ਪੰਜਾਬ ਦੇ ਹਿੱਤ ਵਿੱਚ ਹੈ  ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਅਤੇ ਕਾਂਗਰਸ ਪਾਰਟੀ ਦੋਨੋਂ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ  ਉਨ੍ਹਾਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਜ਼ਰੂਰੀ ਸੀ ਅਸੀਂ ਕੁਰਸੀ ਨੂੰ ਠੋਕਰ ਮਾਰੀ ਹੈ ਢੀਂਡਸਾ ਨੇ ਕਿਹਾ ਕਿ ਸਾਡਾ ਮਕਸਦ ਵਿਧਾਨ ਸਭਾ ਚੋਣਾਂ ਹੀ ਨਹੀਂ ਐਸਜੀਪੀਸੀ ਚੋਣਾਂ ਵੀ ਹਨ ਕਿਉਂਕਿ ਉੱਥੇ ਬਹੁਤ ਘਪਲੇ ਹੋਏ ਹਨ ਉੱਥੇ ਧਾਰਮਿਕ ਅਤੇ ਪੰਥਕ ਲੋਕਾਂ ਦਾ ਆਣਾ ਜ਼ਰੂਰੀ ਹੈ  

ਆਈਜੀ ਕੁੰਵਰ ਵਿਜੈ ਪ੍ਰਤਾਪ ਦੇ ਅਸਤੀਫ਼ੇ ਤੇ ਵੀ ਰੱਖੀ ਰਾਏ  

ਆਈਜੀ ਕੁੰਵਰ ਵਿਜੇ ਪ੍ਰਤਾਪ ਦੇ ਅਸਤੀਫੇ ਤੇ ਬੋਲਦੇ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਆਈਜੀ ਵੱਲੋਂ ਅਸਤੀਫਾ ਦੇ ਕੇ ਗੱਲ ਸਾਫ ਕਰ ਦਿੱਤੀ ਗਈ ਹੈ ਕਿ ਬੇਅਦਬੀ ਮਾਮਲੇ ਦੇ ਵਿੱਚ ਅਕਾਲੀ ਦਲ ਅਤੇ ਕੈਪਟਨ ਸਰਕਾਰ ਮਿਲੇ ਹੋਏ ਹਨਉਨ੍ਹਾਂ ਕਿਹਾ ਕਿ ਬਰਗਾੜੀ ਬੇਅਦਬੀ ਮਾਮਲੇ ਲੈ ਗਿਆ ਸੀ ਪੰਜਾਬ ਦੇ ਰਾਜਪਾਲ ਨਾਲ ਵੀ ਮੁਲਾਕਾਤ ਕਰਾਂਗੇ    

ਪਾਰਟੀ ਵਿੱਚ ਹੋਰ ਲੋਕ ਵੀ ਹੋ ਸਕਦੇ ਹਨ ਸ਼ਾਮਲ  

ਢੀਂਡਸਾ ਨੇ ਦੱਸਿਆ ਕਿ ਨਵੇਂ ਫਰੰਟ ਦੇ ਲਈ ਡਾ ਗਾਂਧੀ ਬੀਐੱਸਪੀ ਅਤੇ ਹੋਰ ਲੀਡਰਾਂ ਨੂੰ ਵੀ ਅਪਰੋਚ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰ ਵੀ ਸਾਡੀ ਪਾਰਟੀ ਵਿੱਚ ਆਉਣ ਦੀ ਇੱਛਾ ਜਤਾ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਇਸੇ ਅਕਾਲੀ ਦਲ  ਦੇ ਨਾਲ ਕਦੀ ਵੀ ਹਿੱਸੇਦਾਰੀ ਨਹੀਂ ਰੱਖਾਂਗੇ ਕਿਉਂਕਿ ਉਹ ਆਪਣੇ ਸਿਧਾਂਤ ਛੱਡ ਗਏ ਹਨ  ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਖ਼ਿਲਾਫ਼ ਨਹੀਂ ਕਰੱਪਟ ਲੋਕਾਂ ਦੇ ਖ਼ਿਲਾਫ਼ ਹਾਂ ਉਨ੍ਹਾਂ ਦੱਸਿਆ ਕਿ ਸਾਡੀ ਪਾਰਟੀ ਐੱਸਜੀਪੀਸੀ ਅਤੇ ਵਿਧਾਨ ਸਭਾ ਚੋਣਾਂ ਲੜੇਗੀ

WATCH LIVE TV