PSEB ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖੁਸ਼ਖਬਰੀ, ਅੱਜ ਐਲਾਨਿਆ ਜਾਵੇਗਾ ਨਤੀਜਾ
Advertisement

PSEB ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖੁਸ਼ਖਬਰੀ, ਅੱਜ ਐਲਾਨਿਆ ਜਾਵੇਗਾ ਨਤੀਜਾ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਮਾਰਚ-2021 ਦਾ ਨਤੀਜਾ ਅੱਜ ਐਲਾਨਿਆ ਜਾਵੇਗਾ।

PSEB ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖੁਸ਼ਖਬਰੀ, ਅੱਜ ਐਲਾਨਿਆ ਜਾਵੇਗਾ ਨਤੀਜਾ

ਨੀਤਿਕਾ ਮਹੇਸ਼ਵਰੀ/ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਮਾਰਚ-2021 ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ 12ਵੀਂ ਜਮਾਤ ਦਾ ਨਤੀਜਾ 30 ਜੁਲਾਈ ਨੂੰ ਬਾਅਦ ਦੁਪਹਿਰ ਐਲਾਨਿਆ ਜਾ ਰਿਹਾ ਹੈ।
ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਇਸ ਨਤੀਜੇ ਲਈ ਜੋ ਫਾਰਮੂਲਾ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਪਣਾਇਆ ਹੈ, ਉਸ ਮੁਤਾਬਕ 30 ਫ਼ੀਸਦੀ ਅੰਕ 10ਵੀਂ ਜਮਾਤ ਦੇ ਆਧਾਰ 'ਤੇ, 30 ਫ਼ੀਸਦੀ ਅੰਕ 11ਵੀਂ ਜਮਾਤ ਦੇ ਆਧਾਰ 'ਤੇ ਅਤੇ 40 ਫ਼ੀਸਦੀ ਅੰਕ 12ਵੀਂ ਜਮਾਤ ਦੇ ਆਧਾਰ 'ਤੇ ਜੋੜ ਕੇ ਇਹ ਨਤੀਜਾ ਐਲਾਨਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ 12ਵੀਂ ਜਮਾਤ 'ਚ ਕਰੀਬ 3 ਲੱਖ ਵਿਦਿਆਰਥੀ ਹਨ। 

Trending news