ਤੁਹਾਡੇ ਕੋਲ ਇੰਨੇ ਸਾਲ ਪੁਰਾਣੀ ਕਾਰ ਜਾਂ ਟੂ-ਵੀਲਰ ਹੈ ਤਾਂ 8 ਗੁਣਾ ਜ਼ਿਆਦਾ ਫ਼ੀਸ ਦੇਣੀ ਹੋਵੇਗੀ, ਸਰਕਾਰ ਦਾ ਵੱਡਾ ਫ਼ੈਸਲਾ
Advertisement

ਤੁਹਾਡੇ ਕੋਲ ਇੰਨੇ ਸਾਲ ਪੁਰਾਣੀ ਕਾਰ ਜਾਂ ਟੂ-ਵੀਲਰ ਹੈ ਤਾਂ 8 ਗੁਣਾ ਜ਼ਿਆਦਾ ਫ਼ੀਸ ਦੇਣੀ ਹੋਵੇਗੀ, ਸਰਕਾਰ ਦਾ ਵੱਡਾ ਫ਼ੈਸਲਾ

 ਪੁਰਾਣੀ ਬਾਈਕ ਦੀ ਮੁੜ ਰਜਿਸਟ੍ਰੇਸ਼ਨ ਨੂੰ ਰੀਨਿਊ ਕਰਨ ਲਈ ਵੀ ਫ਼ੀਸ 300 ਤੋਂ ਵਧਾ ਕੇ 1 ਹਜ਼ਾਰ ਕਰ ਦਿੱਤੀ ਗਈ ਹੈ

 ਪੁਰਾਣੀ ਬਾਈਕ ਦੀ ਮੁੜ ਰਜਿਸਟ੍ਰੇਸ਼ਨ ਨੂੰ ਰੀਨਿਊ ਕਰਨ ਲਈ ਵੀ ਫ਼ੀਸ 300 ਤੋਂ ਵਧਾ ਕੇ 1 ਹਜ਼ਾਰ ਕਰ ਦਿੱਤੀ ਗਈ ਹੈ

ਚੰਡੀਗੜ੍ਹ : ਕਾਰ, ਟੂ-ਵੀਲਰ, ਟਰੱਕ ਜਾਂ ਫਿਰ ਕੋਈ ਹੋਈ ਹੋਰ ਕਮਰਸ਼ਲ ਗੱਡੀ ਚਲਾਉਣ ਵਾਲੇ ਲੋਕਾਂ ਦੇ ਲਈ ਸਰਕਾਰ ਨੇ ਨਵੀਂ ਪਾਲਿਸੀ ਲੈਕੇ ਆਈ ਹੈ ਜੇਕਰ ਤੁਸੀਂ ਸੜਕ 'ਤੇ ਗੱਡੀ ਚਲਾਉਣੀ ਹੈ ਤਾਂ ਤੁਹਾਨੂੰ ਸਰਕਾਰ ਦੇ ਇਸ ਨਿਯਮ ਦਾ ਪਾਲਨ ਕਰਨਾ ਹੋਵੇਗਾ, ਕੇਂਦਰ ਸਰਕਾਰ  ਨਵੀਂ ਸਕ੍ਰੈਪੇਜ ਪਾਲਿਸੀ ਲੈਕੇ ਆਈ ਹੈ ਜਿਸ ਦੇ ਮਤਾਬਿਕ ਜੇਕਰ ਤੁਹਾਡੀ ਗੱਡੀ 15 ਸਾਲ ਪੁਰਾਣੀ ਹੈ ਤਾਂ ਉਸ ਦਾ ਮੁੜ ਤੋਂ  ਰਜਿਸਟ੍ਰੇਸ਼ਨ ਅਤੇ ਫਿਟਨੈਸ ਸਰਟੀਫਿਕੇਸ਼ਨ ਰੀਨਿਊ ਕਰਵਾਉਣ ਦੇ ਲਈ ਤੁਹਾਨੂੰ 8 ਗੁਣਾ ਜ਼ਿਆਦਾ ਫ਼ੀਸ ਦੇਣੀ ਹੋਵੇਗੀ, ਇਹ ਪਾਲਿਸੀ ਅਕਤੂਬਰ ਤੋਂ ਲਾਗੂ ਹੋ ਸਕਦੀ ਹੈ 

 ਕੇਂਦਰੀ ਆਵਾਜਾਹੀ ਮੰਤਰੀ ਨਿਤਿਨ ਗਡਕਰੀ ਨੇ ਅਧਿਕਾਰੀਆਂ ਨਾਲ  ਬੈਠਕ ਵੀ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ 15 ਸਾਲ ਤੋਂ ਜ਼ਿਆਦਾ ਪੁਰਾਣੀ ਕਾਰ ਦੀ ਰਜਿਸਟ੍ਰੇਸ਼ਨ ਰੀਨਿਊ ਕਰਨ ਦੇ ਲਈ 5 ਹਜ਼ਾਰ ਤੱਕ ਦ ਭੁਗਤਾਨ ਕਰਨਾ ਹੋਵੇਗਾ ਜੋ ਮੌਜੂਦਾ ਵਸੂਲੀ ਜਾਣ ਵਾਲੀ ਰਕਮ ਤੋਂ 8 ਗੁਣਾ ਜ਼ਿਆਦਾ ਹੈ, ਪੁਰਾਣੀ ਬਾਈਕ ਦੀ ਮੁੜ ਰਜਿਸਟ੍ਰੇਸ਼ਨ ਨੂੰ ਰੀਨਿਊ ਕਰਨ ਲਈ ਵੀ ਫ਼ੀਸ 300 ਤੋਂ ਵਧਾ ਕੇ 1 ਹਜ਼ਾਰ ਕਰ ਦਿੱਤੀ ਗਈ ਹੈ,ਇਸ ਤਰ੍ਹਾਂ 15 ਸਾਲ ਤੋਂ ਵਧ ਬੱਸਾਂ  ਜਾਂ ਟਰੱਕ  ਦੇ ਫਿਟਨੈੱਸ ਸਰਟੀਫਿਕੇਟ ਦੇ ਲਈ  12,500 ਰੁਪਏ ਦੇਣੇ ਹੋਣਗੇ, ਜੋ ਹੁਣ ਦੀ ਮੌਜੂਦਾ ਫ਼ੀਸ ਤੋਂ 21 ਗੁਣਾ ਜ਼ਿਆਦਾ ਹੈ 

ਨਵੀਂ ਪਾਲਿਸੀ ਮੁਤਾਬਿਕ ਜੇਕਰ ਨਿੱਜੀ ਗੱਡੀ ਦੀ ਰਜਿਸਟ੍ਰੇਸ਼ਨ ਵਿੱਚ ਦੇਰੀ ਹੋਵੇਗੀ ਤਾਂ ਹਰ ਮਹੀਨੇ 300 ਤੋਂ 500 ਰੁਪਏ ਤੱਕ ਦਾ ਜੁਰਮਾਨਾ ਵੀ ਵਸੂਲਿਆਂ ਜਾਵੇਗਾ  ਜਦਕਿ ਕਮਰਸ਼ਲ ਗੱਡੀਆਂ 'ਤੇ ਰੋਜ਼ਾਨਾਂ ਦੇ ਹਿਸਾਬ ਨਾਲ 50 ਰੁਪਏ ਦਾ ਜੁਰਮਾਨਾ ਲੱਗੇਗਾ ਯਾਨੀ 1500  ਮਹੀਨੇ, ਨਿੱਜੀ ਗੱਡੀਆਂ ਦੇ ਮਾਲਿਕਾਂ ਨੂੰ ਹਰ 15 ਸਾਲ ਦੇ ਬਾਅਦ ਪੰਜ ਸਾਲ ਵਿੱਚ ਆਰਸੀ ਦਾ ਰਿਨੀਊ ਕਰਵਾਉਣ ਪੈਂਦੀ ਹੈ ਜਦਕਿ ਕਮਰਸ਼ਲ ਗੱਡੀਆਂ ਨੂੰ 8 ਸਾਲ ਫਿਟਨੈਸ ਸਰਟੀਫਿਕੇਟ ਰੀਨੀਊ ਕਰਵਾਉਣਾ ਜ਼ਰੂਰੀ ਹੈ  
 

Trending news