ਚੰਡੀਗੜ੍ਹ ਪਹੁੰਚੇ ਹਰੀਸ਼ ਰਾਵਤ ਦੀ ਸਿੱਧੂ ਨਾਲ ਹੋਈ ਬੰਦ ਕਮਰਾ ਬੈਠਕ! ਭਲਕੇ ਕਰਨਗੇ ਮੁੱਖ ਮੰਤਰੀ ਨਾਲ ਮੁਲਾਕਾਤ
Advertisement

ਚੰਡੀਗੜ੍ਹ ਪਹੁੰਚੇ ਹਰੀਸ਼ ਰਾਵਤ ਦੀ ਸਿੱਧੂ ਨਾਲ ਹੋਈ ਬੰਦ ਕਮਰਾ ਬੈਠਕ! ਭਲਕੇ ਕਰਨਗੇ ਮੁੱਖ ਮੰਤਰੀ ਨਾਲ ਮੁਲਾਕਾਤ

ਸੂਬਾ ਕਾਂਗਰਸ ਦੇ ਵਿਚ ਮਚੀ ਖਾਨਾਜੰਗੀ ਨੂੰ ਖ਼ਤਮ ਕਰਨ ਦੇ ਲਈ ਹਰੀਸ਼ ਰਾਵਤ ਮੰਗਲਵਾਰ ਸ਼ਾਮ ਦੂਜੀ ਵਾਰ ਚੰਡੀਗੜ੍ਹ ਪਹੁੰਚੇ। ਇੱਥੇ ਪਾਰਟੀ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੇ ਸੁਰ ਬਦਲੇ ਸਨ. 

ਚੰਡੀਗੜ੍ਹ ਪਹੁੰਚੇ ਹਰੀਸ਼ ਰਾਵਤ ਦੀ ਸਿੱਧੂ ਨਾਲ ਹੋਈ ਬੰਦ ਕਮਰਾ ਬੈਠਕ! ਭਲਕੇ ਕਰਨਗੇ ਮੁੱਖ ਮੰਤਰੀ ਨਾਲ ਮੁਲਾਕਾਤ

ਚੰਡੀਗੜ੍ਹ : ਸੂਬਾ ਕਾਂਗਰਸ ਦੇ ਵਿਚ ਮਚੀ ਖਾਨਾਜੰਗੀ ਨੂੰ ਖ਼ਤਮ ਕਰਨ ਦੇ ਲਈ ਹਰੀਸ਼ ਰਾਵਤ ਮੰਗਲਵਾਰ ਸ਼ਾਮ ਦੂਜੀ ਵਾਰ ਚੰਡੀਗੜ੍ਹ ਪਹੁੰਚੇ। ਇੱਥੇ ਪਾਰਟੀ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੇ ਸੁਰ ਬਦਲੇ ਸਨ. ਮੁਲਾਕਾਤ ਖ਼ਤਮ ਹੋਣ ਮਗਰੋਂ ਨਵਜੋਤ ਸਿੰਘ ਸਿੱਧੂ ਇੱਕਲੇ ਅਜਿਹੇ ਪ੍ਰਧਾਨ ਹਨ ਜਿਨ੍ਹਾਂ ਨੇ ਕਾਂਗਰਸ ਦੇ ਵਿਚਕਾਰ ਸਾਰੇ ਸੰਗਠਨਾਂ ਦੇ ਨਾਲ ਬੈਠਕ ਕੀਤੀ ਉਨ੍ਹਾਂ ਦੀ ਸਮੱਸਿਆਵਾਂ ਸੁਣੀਆਂ ਹਨ ਅਤੇ ਸੁਲਝਾਉਣ ਦਾ ਕੰਮ ਕੀਤਾ। ਰਾਵਤ ਨੇ ਕਿਹਾ ਕਿ ਸੰਗਠਨ ਅਤੇ ਸਰਕਾਰ ਵਿੱਚ ਕਿਸ ਤਰ੍ਹਾਂ ਤਾਲਮੇਲ ਹੋਵੇਗਾ ਪਾਰਟੀ ਦੇ ਵੱਲੋਂ  ਇਸ ਨੂੰ ਸਿੱਧੂ ਹੀ ਦੇਖਣਗੇ। ਇਸ ਮੌਕੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਪਵਨ ਗੋਇਲ ਅਤੇ ਪਰਗਟ ਸਿੰਘ ਵੀ ਉੱਥੇ ਮੌਜੂਦ ਸਨ. ਇਹ ਬੈਠਕ ਤਿੰਨ ਘੰਟਿਆਂ ਤੱਕ ਚੱਲੀ।  

ਉੱਥੇ ਹੀ ਰਾਵਤ ਨੇ ਪਰਗਟ ਸਿੰਘ ਦੀ ਨਾਰਾਜ਼ਗੀ ਦੇ ਸਵਾਲ ਦੇ ਜਵਾਬ 'ਚ ਕਿਹਾ ਕਿ ਦੇਹਰਾਦੂਨ ਵਿਚ ਦਿੱਤੇ ਗਏ ਉਨ੍ਹਾਂ ਦੇ ਬਿਆਨ ਨੂੰ ਮੀਡੀਆ ਨੇ ਆਪਣੇ ਹਿਸਾਬ ਨਾਲ ਪੇਸ਼ ਕੀਤਾ। ਹੁਣ ਕਿਸੇ ਨਾਲ ਕੋਈ ਵਿਵਾਦ ਨਹੀਂ ਹੈ. ਪਰਗਟ ਸਿੰਘ ਨਾਲ ਵੀ ਗੱਲ ਹੋ ਚੁੱਕੀ ਹੈ ਹਾਲਾਂਕਿ ਕੀ ਗੱਲਬਾਤ ਹੋਈ ਇਸ ਬਾਰੇ  ਹਰੀਸ਼ ਰਾਵਤ ਨੇ ਕੁਝ ਵੀ ਬਿਓਰਾ ਨਹੀਂ ਦਿੱਤਾ। ਰਾਵਤ ਨੇ ਕਿਹਾ ਕਿ ਉਹ ਭਲਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ। ਕੈਬਿਨੇਟ ਬਦਲਾਅ ਨੂੰ ਲੈ ਕੇ ਰਾਵਤ ਨੇ ਕਿਹਾ ਕਿ ਲੋੜ ਹੋਵੇਗੀ ਤਾਂ ਫ਼ੈਸਲਾ ਲਿਆ ਜਾਵੇਗਾ।   ਇਸ ਤੋਂ ਇਲਾਵਾ ਵੀ ਕੁਝ ਸੀਨੀਅਰ ਆਗੂਆਂ ਅਤੇ ਖਾਸ ਕਰਕੇ ਬਾਗੀ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਸੁਖਜਿੰਦਰ ਰੰਧਾਵਾ ਤੇ ਸੁੱਖ ਸਰਕਾਰੀਆ ਨਾਲ ਵੀ ਉਨ੍ਹਾਂ ਦੀ ਬੈਠਕ ਹੋਵੇਗੀ। ਹਾਲ ਹੀ ਦੇ ਵਿੱਚ ਰਾਵਤ ਨੇ ਕਿਹਾ ਸੀ ਕਿ 2022 ਵਿਧਾਨਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲੜੀਆਂ  ਜਾਣ. ਜਿਸ ਮਗਰੋਂ ਪੰਜਾਬ ਕਾਂਗਰਸ ਦੇ ਵਿੱਚ ਭੂਚਾਲ ਵੇਖਣ ਨੂੰ ਮਿਲਿਆ।  

ਪੰਜਾਬ 'ਚ ਹਰੀਸ਼ ਰਾਵਤ ਨੇ ਚੰਡੀਗੜ੍ਹ ਪਹੁੰਚਣ 'ਤੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਸਿੱਧੂ ਅਤੇ ਕੈਪਟਨ ਵਿਚਕਾਰ ਕੋਈ ਵਿਵਾਦ ਨਹੀਂ ਹੈ. ਅਗਰ ਹੋਵੇਗਾ ਵੀ ਤਾਂ ਉਸ ਨੂੰ ਦੂਰ ਕਰਨ ਦਾ ਕੰਮ ਮੇਰਾ ਹੈ. ਉਹਨਾਂ ਨੇ ਕਿਹਾ ਕਿ ਉਹ ਕਿਸੇ ਸਿੱਧ ਹੋਇਆ ਕੈਪਟਨ ਕੈਂਪ ਨਹੀਂ ਸਿਰਫ਼ ਕਾਂਗਰਸ ਨੂੰ ਜਾਣਦੇ ਹਨ.  ਉਨ੍ਹਾਂ ਨੇ ਕਿਹਾ ਕਿ ਜੋ ਵੀ ਉਨ੍ਹਾਂ ਨਾਲ ਮਿਲਣਾ ਚਾਹੁੰਦਾ ਹੈ ਮਿਲ ਸਕਦਾ ਹੈ. ਉਨ੍ਹਾਂ ਨੇ ਇੰਨੀ ਨਸੀਹਤ ਜ਼ਰੂਰ ਦਿੱਤੀ ਕਿ ਪਾਰਟੀ ਦੇ ਨਾਲ ਗੱਲ ਕਰਨ ਲਈ ਆਗੂ ਮੀਡੀਆ ਨੂੰ ਜ਼ਰੀਆ ਨਾ ਬਣਾਉਣ।
  
ਉੱਥੇ ਹੀ ਪੰਜਾਬ ਆਉਣ ਤੋਂ ਪਹਿਲਾਂ ਮਾਹੌਲ ਠੰਢਾ ਕਰਨ ਦੇ ਲਈ ਹਰੀਸ਼ ਰਾਵਤ ਨੇ ਕਿਹਾ ਕਿ ਚੋਣਾਂ ਦੇ ਵਿੱਚ ਪਾਰਟੀ ਪ੍ਰਧਾਨ ਦੇ ਹੱਥ ਵਿੱਚ ਹੀ ਕਮਾਨ ਰਹਿੰਦੀ ਹੈ. ਉਹੀ ਓਵਰਆਲ ਇਲੈਕਸ਼ਨ ਮੈਨੇਜਮੈਂਟ ਦੇ ਕੰਟਰੋਲਰ ਹੁੰਦੇ ਹਨ. ਮੁੱਖ ਮੰਤਰੀ ਵੀ ਇਸ ਵਿਚ ਯੋਗਦਾਨ ਦਿੰਦੇ ਹਨ. ਉਨ੍ਹਾਂ ਨੇ ਸਰਕਾਰ ਚਲਾਈ  ਹੁੰਦੀ ਹੈ. ਇਸ ਲਈ ਆਪਣੇ ਕੰਮਕਾਜ ਦਾ ਹਿਸਾਬ ਦੇਂਦੇ ਹਨ. ਇਸ ਤੋਂ ਪਹਿਲਾਂ ਜਦ ਪੰਜਾਬ ਕਾਂਗਰਸ ਦੇ ਸੰਗਠਨ ਮੁੱਖ ਸਕੱਤਰ ਪਰਗਟ ਸਿੰਘ ਨੇ ਹਮਲਾ ਬੋਲਿਆ ਸੀ ਤਾਂ ਰਾਵਤ ਨੇ ਕਿਹਾ ਸੀ ਕਿ ਸਾਡੇ ਕੋਲ ਕਈ ਚਿਹਰੇ ਹਨ. ਕੌਮੀ ਪੱਧਰ 'ਤੇ ਸੋਨੀਆ ਗਾਂਧੀ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਹੈ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਪਰਗਟ ਸਿੰਘ ਸਣੇ  ਕਈ ਚਿਹਰੇ ਹਨ. ਇਸ ਦੇ ਬਾਵਜੂਦ ਹਾਲੇ ਵੀ ਸਿੱਧੂ ਖੇਮੇ ਦਾ ਹਰੀਸ਼ ਰਾਵਤ ਨੂੰ ਲੈ ਕੇ ਗੁੱਸਾ ਘੱਟ ਨਹੀਂ ਹੋਇਆ ਹੈ.

WATCH LIVE TV

Trending news