'ਸਿੱਧੂ ਨੇ ਕਾਂਗਰਸ ਦੇ Rafale',ਹਰੀਸ਼ ਰਾਵਤ ਦਾ ਵੱਡਾ ਬਿਆਨ,ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ

 ਸਿੱਧੂ ਤੇ ਕੈਪਟਨ ਦੇ ਮਿਲਣ ਲੱਗੇ ਨੇ ਸੁਰ, ਦੋਵਾਂ ਨੇ ਵਿਧਾਨਸਭਾ ਵਿੱਚ ਕੀਤੀ ਇੱਕ ਦੂਜੇ ਦੀ ਤਾਰੀਫ਼

'ਸਿੱਧੂ ਨੇ ਕਾਂਗਰਸ ਦੇ Rafale',ਹਰੀਸ਼ ਰਾਵਤ ਦਾ ਵੱਡਾ ਬਿਆਨ,ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
ਸਿੱਧੂ ਤੇ ਕੈਪਟਨ ਦੇ ਮਿਲਣ ਲੱਗੇ ਨੇ ਸੁਰ, ਦੋਵਾਂ ਨੇ ਵਿਧਾਨਸਭਾ ਵਿੱਚ ਕੀਤੀ ਇੱਕ ਦੂਜੇ ਦੀ ਤਾਰੀਫ਼

ਤਪਿਨ ਮਲਹੋਤਰਾ/ਚੰਡੀਗੜ੍ਹ : ਕਾਂਗਰਸ ਹਾਈਕਮਾਨ ਨੇ ਹਰੀਸ਼ ਰਾਵਤ ਨੂੰ ਜਿਸ ਮਿਸ਼ਨ ਦੇ ਲਈ ਪੰਜਾਬ ਕਾਂਗਰਸ ਦਾ ਪ੍ਰਭਾਰੀ ਬਣਾਇਆ ਸੀ ਉਹ ਹੁਣ ਸਫ਼ਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ, ਡੇਢ ਸਾਲ ਤੋਂ ਪੰਜਾਬ ਕਾਂਗਰਸ ਦੇ ਜਿਹੜੇ 2 ਸਭ ਤੋਂ ਵੱਡੇ ਚਿਹਰੇ ਇੱਕ ਦੂਜੇ ਨਾਲ ਮੱਥਾ ਨਹੀਂ ਲੱਗਾ ਰਹੇ ਸਨ ਉਨ੍ਹਾਂ ਦੀਆਂ ਹੁਣ ਨਜ਼ਰਾਂ ਮਿਲਣੀਆਂ ਸ਼ੁਰੂ ਹੋ ਗਈਆਂ ਅਤੇ ਮੂੰਹ ਤੋਂ ਇੱਕ ਦੂਜੇ ਦੀਆਂ ਤਰੀਫ਼ਾ ਵਿੱਚ ਨਿੱਕਲੀਆਂ ਨੇ, ਗੱਲ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਹੋ ਰਹੀ ਹੈ,ਦੋਵਾਂ ਆਗੂਆਂ ਵਿੱਚ ਇੱਕ ਪਿਛਲੇ 4 ਦਿਨਾਂ ਦੇ ਅੰਦਰ ਮਿਲੇ ਸੁਰ ਤੋਂ ਬਾਅਦ ਹਰੀਸ਼ ਰਾਵਤ ਨੇ ਸਿੱਧੂ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ,ਉਨ੍ਹਾਂ ਕਿਹਾ 'ਸਿੱਧੂ ਕਾਂਗਰਸ ਦਾ ਰਫ਼ਾਲ' ਨੇ,ਹਰੀਸ਼ ਰਾਵਤ ਦਾ ਇਹ ਇਸ਼ਾਰਾ ਸਮਝਣ ਨੂੰ ਕਾਫ਼ੀ ਹੈ ਕਿਉਂਕਿ ਜੇਕਰ ਸਿੱਧੂ ਕਾਂਗਰਸ ਦਾ ਰਫ਼ਾਲ ਨੇ ਤਾਂ ਪਾਰਟੀ ਇਸ ਨੂੰ ਹਲਕੇ ਵਿੱਚ ਨਹੀਂ ਲੈਂਦੀ ਹੈ ਅਤੇ ਜਿਸ ਤਰ੍ਹਾਂ ਵੱਡੀ ਥਾਂ ਤੇ ਤੈਨਾਤੀ ਕਰਨ ਜਾ ਰਹੀ ਹੈ,ਇਸ ਤੋਂ ਪਹਿਲਾਂ ਵੀ ਰਾਵਤ ਜਦੋਂ ਸਿੱਧੂ ਨੂੰ ਰਾਹੁਲ ਦੀ ਟਰੈਕਟਰ ਰੈਲੀ ਦੇ ਲਈ ਸੱਦਾ ਦੇਣ ਪਹੁੰਚੇ ਸਨ ਤਾਂ ਉਨ੍ਹਾਂ ਨੇ ਸਿੱਧੂ ਨੂੰ ਕਾਂਗਰਸ ਦਾ ਭਵਿੱਖ ਦੱਸਿਆ ਸੀ

ਸਿੱਧੂ ਨੂੰ ਹੁਣ ਮਿਲ ਸਕਦੀ ਹੈ ਵੱਡੀ ਜ਼ਿੰਮਵਾਰੀ 

ਖ਼ਬਰਾਂ ਮੁਤਾਬਿਕ ਵਿਧਾਨਸਭਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਵੱਲੋਂ ਜਦੋਂ ਖੇਤੀ ਬਿੱਲ ਪੇਸ਼ ਕੀਤੇ ਗਏ ਤਾਂ ਦੂਜੇ ਨੰਬਰ ਤੇ ਨਵਜੋਤ ਸਿੰਘ ਸਿੱਧੂ ਨੂੰ ਮੌਕਾ ਮਿਲਿਆ, ਕਿਹਾ ਜਾ ਰਿਹਾ ਹੈ ਇਸ ਦੇ ਲਈ ਮੁੱਖ ਮੰਤਰੀ ਕੈਪਟਨ ਅਰਮਿੰਦਰ ਸਿੰਘ ਨੇ ਹਾਮੀ ਭਰੀ ਸੀ,ਸਿਰਫ਼ ਇੰਨਾਂ ਹੀ ਨਹੀਂ ਸਿੱਧੂ ਨੇ ਵੀ ਇੱਕ ਕਦਮ ਅੱਗੇ ਵਧ ਦੇ ਹੋਏ ਖੇਤੀ ਬਿੱਲਾਂ 'ਤੇ ਕੈਪਟਨ ਦੀ ਜਮਕੇ ਤਾਰੀਫ਼ ਕੀਤੀ,ਸਿੱਧੂ ਨੇ ਕਿਹਾ ਜਿੰਨਾਂ ਜ਼ਿਆਦਾ ਹਨੇਰਾ ਹੋਵੇ ਸਿਤਾਰਾ ਉਨ੍ਹਾਂ ਹੀ ਜ਼ਿਆਦਾ ਚਮਕਦਾ ਹੈ,ਇਸ ਤੋਂ ਵਾਰੀ ਸੀ ਕੈਪਟਨ ਅਮਰਿੰਦਰ ਸਿੰਘ ਦੀ   ਉਨ੍ਹਾਂ ਨੇ ਸਿੱਧੂ ਦੀ ਤਾਰੀਫ਼ ਕਰਦੇ ਹੋਏ ਕਿਹਾ ਬਿੱਲਾਂ 'ਤੇ ਸਿੱਧੂ ਦੇ ਬਿਆਨ ਤੋਂ ਉਹ ਕਾਫ਼ੀ ਖ਼ੁਸ਼ ਨੇ ਅਤੇ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਸਿੱਧੂ ਵਿਧਾਨਸਭਾ ਪਹੁੰਚੇ 

ਡੇਢ ਸਾਲ ਬਾਅਦ ਦੋਵਾਂ ਆਗੂਆਂ ਦੇ ਚਿਹਰੇ 'ਤੇ ਆਈ ਇਸ ਖ਼ੁਸ਼ੀ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਰਾਵਤ ਨੇ ਕਿਹਾ ਕਿ ਕੁੱਝ ਲੋਕਾਂ ਦੀ ਵਜ੍ਹਾਂ ਕਰਕੇ ਦੋਵਾਂ ਆਗੂਆਂ ਵਿੱਚ ਦੂਰੀਆਂ ਆਇਆਂ ਸਨ ਜਿਸ ਨੂੰ ਦੂਰ ਕਰ ਲਿਆ ਗਿਆ ਹੈ,ਸਿੱਧੂ ਦਾ ਮੁੜ ਤੋਂ ਪਾਰਟੀ ਵਿੱਚ ਸਰਗਰਮ ਹੋਣ ਅਤੇ ਵਿਧਾਇਕਾਂ ਨਾਲ ਗੱਲਬਾਤ ਤੋਂ ਇਸ਼ਾਰਾ ਮਿਲ ਰਿਹਾ ਹੈ ਕਿ ਹਾਈਕਮਾਨ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇ ਸਕਦਾ ਹੈ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਜ਼ਾਮੰਦੀ ਤੋਂ ਬਿਨਾਂ ਇਹ ਕਰਨਾ ਮੁਸ਼ਕਿਲ ਸੀ, ਇਸ ਲਈ ਪਹਿਲਾਂ ਸਿੱਧੂ ਅਤੇ ਕੈਪਟਨ ਦੇ ਵਿੱਚ ਚੱਲ ਰਹੀ 'ਕੋਲਡਵਾਰ' ਨੂੰ ਖ਼ਤਮ ਕਰਵਾਇਆ ਗਿਆ ਹੈ ਅਤੇ ਹੁਣ  2022 ਦੀਆਂ ਚੋਣਾਂ ਨੂੰ ਵੇਖ ਦੇ ਹੋਏ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ,ਕਾਂਗਰਸ ਹਾਈਕਮਾਨ ਦੇ ਨਜ਼ਦੀਕ ਮੰਨੇ ਜਾਣ ਵਾਲੇ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਇਸ ਵੱਲ ਇਸ਼ਾਰਾ ਕੀਤਾ ਸੀ,ਉਨ੍ਹਾਂ ਕਿਹਾ ਕਿ ਸਿੱਧੂ ਦੇ ਜਾਣ ਨਾਲ ਕਾਂਗਰਸ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਅਤੇ ਜਲਦ ਉਨ੍ਹਾਂ ਦੀ ਕੈਬਨਿਟ ਵਿੱਚ ਵਾਪਸੀ ਹੋ ਸਕਦੀ ਹੈ