ਕੈਪਟਨ ਤੇ ਸਿੱਧੂ ਪਹਿਲਾ ਆਪਣੀ ਪੀੜੀ ਥੱਲੇ ਫੇਰਨ ਸੋਟਾ: ਚੀਮਾ
X

ਕੈਪਟਨ ਤੇ ਸਿੱਧੂ ਪਹਿਲਾ ਆਪਣੀ ਪੀੜੀ ਥੱਲੇ ਫੇਰਨ ਸੋਟਾ: ਚੀਮਾ

ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਹੜਾ ਸ਼ਰਾਬ ਮਾਫ਼ੀਆ ਤੇ ਰੇਤ ਮਾਫ਼ੀਆ ਪਹਿਲਾ ਕੈਪਟਨ ਨਾਲ ਸੀ ਹੁਣ ਸਿੱਧੂ ਉਨ੍ਹਾਂ ਨੂੰ ਜੱਫੀਆਂ ਪਾ ਰਹੇ ਹਨ, ਸਾਰੇ ਪੰਜਾਬ ਨੂੰ ਪਤਾ ਹੈ ਕਿ ਪਾਕਿਸਤਾਨ ਦੇ ਨਾਲ ਕਿਸ ਦੇ ਸਬੰਧ ਹਨ ਅਤੇ ਪਾਕਿਸਤਾਨੀ ਮਿੱਤਰਾਂ ਨੂੰ ਕੌਣ ਆਪਣੇ ਘਰ ਵਿੱਚ ਰੱਖ ਰਿਹਾ ਹੈ।

ਕੈਪਟਨ ਤੇ ਸਿੱਧੂ ਪਹਿਲਾ ਆਪਣੀ ਪੀੜੀ ਥੱਲੇ ਫੇਰਨ ਸੋਟਾ: ਚੀਮਾ

ਬਜ਼ਮ ਵਰਮਾ/ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਹੜਾ ਸ਼ਰਾਬ ਮਾਫ਼ੀਆ ਤੇ ਰੇਤ ਮਾਫ਼ੀਆ ਪਹਿਲਾ ਕੈਪਟਨ ਨਾਲ ਸੀ ਹੁਣ ਸਿੱਧੂ ਉਨ੍ਹਾਂ ਨੂੰ ਜੱਫੀਆਂ ਪਾ ਰਹੇ ਹਨ, ਸਾਰੇ ਪੰਜਾਬ ਨੂੰ ਪਤਾ ਹੈ ਕਿ ਪਾਕਿਸਤਾਨ ਦੇ ਨਾਲ ਕਿਸ ਦੇ ਸਬੰਧ ਹਨ ਅਤੇ ਪਾਕਿਸਤਾਨੀ ਮਿੱਤਰਾਂ ਨੂੰ ਕੌਣ ਆਪਣੇ ਘਰ ਵਿੱਚ ਰੱਖ ਰਿਹਾ ਹੈ।
ਚੀਮਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਦੇ ਸਾਰ ਹੀ ਇਹ ਗੱਲ ਕਬੂਲ ਲਈ ਹੈ ਕਿ ਪੰਜਾਬ ਵਿੱਚ ਚੱਲ ਰਹੀ ਕਾਂਗਰਸ ਸਰਕਾਰ ਬਿਲਕੁਲ ਫੇਲ੍ਹ ਹੈ ਅਤੇ ਉਸ ਨੇ ਕੋਈ ਵੀ ਕਾਰਜ ਨਹੀਂ ਕੀਤਾ ਹੈ, ਜਿਸ ਕਾਰਨ ਪੰਜਾਬ ਦੇ ਅਧਿਆਪਕ ਸੜਕਾਂ ਉੱਤੇ ਰੁਲਣ ਲਈ ਮਜ਼ਬੂਰ ਹੋ ਰਹੇ ਹਨ, ਪੰਜਾਬ ਦਾ ਕਿਸਾਨ ਅੱਜ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ, ਅਤੇ ਆਂਗਨਵਾੜੀ ਸਮੇਤ ਹਰ ਵਰਗ ਸਰਕਾਰ ਤੋਂ ਦੁਖੀ ਹੈ। ਸਿੱਧੂ ਸਾਹਿਬ ਇਹ ਗੱਲ ਭੁੱਲ ਰਹੇ ਹਨ ਕਿ ਉਹ ਵਿਰੋਧੀ ਧਿਰ ਦੇ ਨੇਤਾ ਨਹੀਂ ਬਲਕਿ ਸੱਤਾਧਾਰੀ ਧਿਰ ਦੇ ਆਗੂ ਹਨ ਅਤੇ ਉਹ ਵੀ ਇਸ ਸਰਕਾਰ ਦਾ ਹਿੱਸਾ ਰਹੇ ਹਨ ਅਤੇ ਉਨ੍ਹਾਂ ਨੇ ਵੀ ਆਪਣੇ ਕਾਰਜਕਾਲ ਵਿੱਚ ਪੰਜਾਬ ਦੇ ਕਿਸੇ ਵੀ ਮਸਲੇ ਨੂੰ ਬਾਖ਼ੂਬੀ ਨਹੀਂ ਉਠਾਇਆ ਹੈ।

2017 ਦੀਆਂ ਚੋਣਾਂ ਵਿਚ ਵੀ ਕਾਂਗਰਸ ਨੇ ਅਕਾਲੀ ਦਲ ਅਤੇ ਬੀਜੇਪੀ ਨਾਲ ਰਲ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਦੁਰਪ੍ਰਚਾਰ ਕੀਤਾ ਸੀ ਅਤੇ ਹੁਣ ਫਿਰ ਉਹ ਉਸੇ ਹੀ ਤਰਜ਼ ਉੱਤੇ ਚੱਲਦਿਆਂ ਆਮ ਆਦਮੀ ਪਾਰਟੀ ਨੂੰ ਪਾਕਿਸਤਾਨੀ ਕਹਿਣ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਪੰਜਾਬ ਦੇ ਲੋਕ ਜਾਣਦੇ ਹਨ ਕਿ ਪਾਕਿਸਤਾਨ ਨਾਲ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਕੀ ਸਬੰਧ ਹਨ। ਅਸਲ ਵਿੱਚ ਕਾਂਗਰਸ ਦੇ ਆਗੂ ਤੇ ਨਵਜੋਤ ਸਿੰਘ ਸਿੱਧੂ ਬੀਜੇਪੀ ਵਾਂਗ ਲੋਕਾਂ ਵਿੱਚ ਖਾਲਿਸਤਾਨ ਅਤੇ ਪਾਕਿਸਤਾਨ ਦਾ ਡਰ ਪੈਦਾ ਕਰਕੇ ਚੋਣਾਂ ਜਿੱਤਣ ਦੀ ਫਿਰਾਕ ਵਿਚ ਹਨ।

ਦਿੱਲੀ ਦੇ ਮਾਡਲ ਖ਼ਿਲਾਫ਼ ਫੋਕੀ ਬਿਆਨਬਾਜ਼ੀ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਧਰਮਪਤਨੀ ਅੱਜ ਤੋਂ ਕੁਝ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਦੀ ਤਾਰੀਫ਼ ਕਰਦੇ ਨਹੀਂ ਸਨ ਥੱਕਦੇ। ਸਿੱਧੂ ਸਭ ਖੁਦ ਜਨਤਕ ਤੌਰ ਤੇ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਦੀ ਤਾਰੀਫ ਕਰ ਚੁੱਕੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਤੋਂ ਸਬਕ ਲੈਣ ਦੀ ਸਲਾਹ ਵੀ ਦੇ ਚੁੱਕੇ ਹਨ।

ਕਾਂਗਰਸ ਪਾਰਟੀ ਹਮੇਸ਼ਾ ਭ੍ਰਿਸ਼ਟਾਚਾਰ ਅਤੇ ਮਾਫੀਆ ਨੂੰ ਪਨਾਹ ਦਿੰਦੀ ਰਹੀ ਹੈ ਅਤੇ ਇਸ ਤਰ੍ਹਾਂ ਵਿਅਕਤੀ ਬਦਲਣ ਦੇ ਨਾਲ ਕਾਂਗਰਸ ਦਾ ਚਰਿੱਤਰ ਨਹੀਂ ਬਦਲ ਜਾਵੇਗਾ। ਜੋ ਮਾਫੀਆ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਘੁੰਮਦਾ ਸੀ ਹੁਣ ਨਵਜੋਤ ਸਿੰਘ ਸਿੱਧੂ ਉਨ੍ਹਾਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਚੱਲ ਰਹੇ ਹਨ।

Trending news