ਗ਼ਰੀਬਾਂ ਦੇ ਪੇਟ ਦਾ ਅਨਾਜ ਸੜ ਗਿਆ,ਕੀੜੇ ਪੈ ਗਏ,ਪਹਿਲਾਂ ਕਾਲਾ ਬਾਜ਼ਾਰੀ ਦਾ ਇਲਜ਼ਾਮ ਸੀ ਹੁਣ ਵੀਡੀਓ ਪੇਸ਼ ਕਰ ਹਰਸਿਮਰਤ ਨੇ ਚੁੱਕੇ ਵੱਡੇ ਸਵਾਲ
Advertisement

ਗ਼ਰੀਬਾਂ ਦੇ ਪੇਟ ਦਾ ਅਨਾਜ ਸੜ ਗਿਆ,ਕੀੜੇ ਪੈ ਗਏ,ਪਹਿਲਾਂ ਕਾਲਾ ਬਾਜ਼ਾਰੀ ਦਾ ਇਲਜ਼ਾਮ ਸੀ ਹੁਣ ਵੀਡੀਓ ਪੇਸ਼ ਕਰ ਹਰਸਿਮਰਤ ਨੇ ਚੁੱਕੇ ਵੱਡੇ ਸਵਾਲ

ਲੌਕਡਾਊਨ ਦੌਰਾਨ ਕੇਂਦਰ ਸਰਕਾਰ ਵੱਲੋਂ ਗ਼ਰੀਬਾਂ ਲਈ ਅਨਾਜ ਭੇਜਿਆ ਗਿਆ ਸੀ ਪਰ ਅਬੋਹਰ ਤੋਂ ਬੇਕਦਰੀ ਦਾ ਵੀਡੀਓ ਸਾਹਮਣੇ ਆਇਆ ਹੈ

ਲੌਕਡਾਊਨ ਦੌਰਾਨ ਕੇਂਦਰ ਸਰਕਾਰ ਵੱਲੋਂ ਗ਼ਰੀਬਾਂ ਲਈ ਅਨਾਜ ਭੇਜਿਆ ਗਿਆ ਸੀ ਪਰ ਅਬੋਹਰ ਤੋਂ ਬੇਕਦਰੀ ਦਾ ਵੀਡੀਓ ਸਾਹਮਣੇ ਆਇਆ ਹੈ

ਚੰਡੀਗੜ੍ਹ : ਲੌਕਡਾਊਨ ਦੌਰਾਨ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਗ਼ਰੀਬਾਂ ਦੇ ਲਈ ਭੇਜੇ ਗਏ ਅਨਾਜ ਨੂੰ ਲੈਕੇ ਕਾਫ਼ੀ ਸਿਆਸਤ ਹੋਈ ਸੀ,ਹਰਸਿਮਰਤ ਬਾਦਲ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸੋਸ਼ਲ ਮੀਡੀਆ 'ਤੇ ਕਾਫ਼ੀ ਤਿੱਖ਼ੀ ਬਹਿਸ ਹੋਈ ਸੀ,ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ 'ਤੇ ਗਰੀਬਾਂ ਦੇ ਲਈ ਆਏ ਅਨਾਜ ਨੂੰ ਲੈਕੇ ਵੱਡੇ ਘੁਟਾਲੇ ਦਾ ਸ਼ੱਕ  ਜਤਾਉਂਦੇ ਹੋਏ ਕਾਂਗਰਸ ਦੇ ਵਿਧਾਇਕਾਂ 'ਤੇ ਕਾਲਾ ਬਾਜ਼ਾਰੀ ਦਾ ਇਲਜ਼ਾਮ ਲਗਾਇਆ ਸੀ, ਜਿਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਰੇ ਤੋਂ ਖ਼ਾਰਜ ਕਰ ਦਿੱਤਾ ਸੀ,ਪਰ ਹੁਣ ਹਰਸਿਮਰਤ ਕੌਰ ਬਾਦਲ ਨੇ ਇੱਕ ਵੀਡੀਓ ਦੇ ਜ਼ਰੀਏ ਆਪਣੇ ਦਾਅਵੇ ਨੂੰ ਪੁਖ਼ਤਾ ਕਰਨ ਦੇ ਲਈ ਇੱਕ ਵਾਰ ਮੁੜ ਤੋਂ ਕੈਪਟਨ ਸਰਕਾਰ ਨੂੰ ਘੇਰਿਆ 

 

 ਹਰਸਿਮਰਤ ਕੌਰ ਬਾਦਲ ਦਾ ਇਲਜ਼ਾਮ

ਟਵਿਟਰ 'ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲਿਖਿਆ ਹੈ 'ਤਾਲਾਬੰਦੀ ਦੌਰਾਨ ਕਾਂਗਰਸੀਆਂ ਦੀ ਜਮਾਂ ਖੋਰੀ ਦਾ ਨਿਸ਼ਾਨਾ ਬਣਿਆ ਗ਼ਰੀਬਾਂ ਦੇ ਹੱਕ ਦਾ ਰਾਸ਼ਨ, ਅੱਜ ਗਲ਼-ਸੜ ਰਿਹਾ ਹੈ। ਅਬੋਹਰ ਤੋਂ ਆਈ ਅੰਨ ਦੀ ਬੇਕਦਰੀ ਦੇ ਇਸ ਵੀਡੀਓ ਨੇ ਨਾ ਕੇਵਲ ਗ਼ਰੀਬਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ ਬਲਕਿ ਇਹ ਵੀ ਦਰਸਾਇਆ ਹੈ ਕਿ ਮੁੱਖ ਮੰਤਰੀ ਪੰਜਾਬ ਨੂੰ ਕਿਸਾਨਾਂ ਦੇ ਖੂਨ-ਪਸੀਨੇ ਨਾਲ ਉਗਾਏ ਅੰਨ ਦੀ ਕਦਰ ਨਹੀਂ'

ਵੀਡੀਓ ਵਿੱਚ ਖਾਣੇ ਦੇ ਪੈਕਟਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਲੱਗੀ ਹੈ, ਸੜ ਗੱਲ ਗਏ ਪੈਕਟਾਂ 'ਤੇ ਕੀੜੇ ਚੱਲ ਰਹੇ ਨੇ, ਅੰਨ ਦੀ ਬੁਰੀ ਤਰ੍ਹਾਂ ਬੇਕਦਰੀ ਕੀਤੀ ਗਈ ਹੈ,ਹਰਸਿਮਰਤ ਕੌਰ ਬਾਦਲ ਵੱਲੋਂ ਪੇਸ਼ ਕੀਤਾ ਗਿਆ ਇਹ ਵੀਡੀਓ ਅਬੋਹਰ ਦੇ ਇੱਕ ਗੋਦਾਮ ਦਾ ਦੱਸਿਆ ਜਾ ਰਿਹਾ ਹੈ,ਇਸ ਦੀ ਜਾਂਚ ਜ਼ਰੂਰੀ ਹੈ ਕਿਉਂਕਿ ਲੌਕਡਾਊਨ ਨੇ ਨਾ ਸਿਰਫ਼ ਗ਼ਰੀਬ ਨੂੰ ਬਲਕਿ ਹਰ ਇੱਕ ਸ਼ਖ਼ਸ ਨੂੰ ਸਿਖਾਇਆ ਹੈ ਕਿ ਅਨਾਜ ਦੀ ਕਦਰ ਕੀ ਹੁੰਦੀ ਹੈ

 

 

Trending news