ਜ਼ੀ ਮੀਡੀਆ 'ਤੇ ਹਰਸਿਮਰਤ ਬਾਦਲ ਨੇ ਮੰਨੀ ਗਲਤੀ, ਕਿਸਾਨਾਂ ਤੋਂ ਮੰਗੀ ਮੁਆਫੀ, ਬੋਲੀ ਧਰਨਿਆਂ 'ਤੇ ਵੀ ਬੈਠਾਂਗੀ
Advertisement

ਜ਼ੀ ਮੀਡੀਆ 'ਤੇ ਹਰਸਿਮਰਤ ਬਾਦਲ ਨੇ ਮੰਨੀ ਗਲਤੀ, ਕਿਸਾਨਾਂ ਤੋਂ ਮੰਗੀ ਮੁਆਫੀ, ਬੋਲੀ ਧਰਨਿਆਂ 'ਤੇ ਵੀ ਬੈਠਾਂਗੀ

ਜਿਸ ਦਾ ਜਵਾਬ ਦਿੰਦਿਆਂ ਉਹਨਾਂ ਨੇ ਕਿਸਾਨਾਂ ਨਾਲ ਖੜੇ ਹੋਣ ਦੀ ਗੱਲ ਆਖੀ। 

 

ਜ਼ੀ ਮੀਡੀਆ 'ਤੇ ਹਰਸਿਮਰਤ ਬਾਦਲ ਨੇ ਮੰਨੀ ਗਲਤੀ, ਕਿਸਾਨਾਂ ਤੋਂ ਮੰਗੀ ਮੁਆਫੀ, ਬੋਲੀ ਧਰਨਿਆਂ 'ਤੇ ਵੀ ਬੈਠਾਂਗੀ

ਨਵੀਂ ਦਿੱਲੀ: ਖੇਤੀਬਾੜੀ ਆਰਡੀਨੈਂਸਾਂ ਦੇ ਵਿਰੋਧ 'ਚ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਕੈਬਨਿਟ ਤੋਂ ਦਿੱਤੇ ਗਏ ਅਸਤੀਫੇ ਮਗਰੋਂ ਉਹਨਾਂ ਜ਼ੀ ਪੰਜਾਬ ਹਰਿਆਣਾ ਹਿਮਾਚਲ 'ਤੇ ਖਾਸ ਗੱਲਬਾਤ ਕੀਤੀ। ਜ਼ੀ ਪੰਜਾਬ ਹਰਿਆਣਾ ਹਿਮਾਚਲ  ਦੇ ਸੰਪਾਦਕ ਦਿਲੀਪ ਤਿਵਾਰੀ ਵੱਲੋਂ ਹਰਸਿਮਰਤ ਕੌਰ ਬਾਦਲ ਨੂੰ ਸਵਾਲ ਕੀਤੇ, ਜਿਸ ਦਾ ਜਵਾਬ ਦਿੰਦਿਆਂ ਉਹਨਾਂ ਨੇ ਕਿਸਾਨਾਂ ਨਾਲ ਖੜੇ ਹੋਣ ਦੀ ਗੱਲ ਆਖੀ। 

ਹਰਸਿਮਰਤ ਕੌਰ ਬਾਦਲ ਨੇ ਗੱਲਬਾਤ ਕਰਦਿਆਂ ਕਿਹਾ ਮੈਂ ਕਿਸਾਨਾਂ ਤੋਂ ਮੁਆਫੀ ਮੰਗਦੀ ਹਾਂ ਕਿ ਮੈਂ ਉਹਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਣ 'ਚ ਅਸਫਲ ਰਹੀ, ਮੇਰਾ ਕੰਮ ਹੀ ਇਹ ਸੀ ਮੈਂ ਉਹਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਵਾਂ, ਪਰ ਮੈਂ ਅਜਿਹਾ ਨਹੀਂ ਕਰ ਸਕੀ। ਮੈਂ ਕਿਸਾਨਾਂ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ। 

ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਮੈਂ ਕਿਸਾਨਾਂ ਨਾਲ ਹਾਂ ਤੇ ਮੈਂ ਉਹਨਾਂ ਨਾਲ ਧਰਨਿਆਂ 'ਚ ਵੀ ਸ਼ਾਮਿਲ ਹੋਵਾਂਗੀ, ਜੇਕਰ ਹੁਣ ਕਿਸਾਨਾਂ ਦੇ ਹੱਕ 'ਚ ਲੜਾਈ ਵਿੱਢ ਹੀ ਲਈ ਹੈ ਤਾਂ ਉਹ ਪਿੱਛੇ ਨਹੀਂ ਹਟਣਗੇ। 

ਤੁਹਾਨੂੰ ਦੱਸ ਦੇਈਏ ਕਿ ਹਰਸਿਮਰਤ ਬਾਦਲ ਨੇ ਵੀ ਇਸ ਬਿੱਲ ਦੇ ਵਿਰੋਧ 'ਚ ਅਸਤੀਫਾ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਕਿਸਾਨ ਵਿਰੋਧੀ ਆਰਡੀਨੈਂਸ ਅਤੇ ਕਾਨੂੰਨ ਦੇ ਵਿਰੋਧ ਵਿੱਚ ਮੈਂ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੈਨੂੰ ਮਾਣ ਹੈ ਕਿ ਮੈਂ ਕਿਸਾਨਾਂ ਨਾਲ ਉਨ੍ਹਾਂ ਦੀ ਧੀ ਅਤੇ ਭੈਣ ਬਣ ਕੇ ਖੜ੍ਹੀ ਹਾਂ।

ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਕੇਂਦਰ ਵੱਲੋਂ 5 ਜੂਨ ਨੂੰ ਜਾਰੀ ਕੀਤੇ ਤਿੰਨ ਆਰਡੀਨੈਂਸਾਂ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਹਫਤੇ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਆਰਡੀਨੈਂਸਾਂ ਨੂੰ ਬਦਲਣ ਲਈ ਤਿੰਨ ਬਿੱਲ ਪੇਸ਼ ਕੀਤੇ ਹਨ।ਵੀਰਵਾਰ ਨੂੰ ਲੋਕ ਸਭਾ 'ਚ ਇਹ ਤਿੰਨੇ ਬਿੱਲ ਪਾਸ ਕਰ ਦਿੱਤੇ ਗਏ। 

Watch Live Tv-

Trending news