ਗੁਰਨਾਮ ਚੜੂਨੀ 'ਤੇ ਹਰਿਆਣਾ ਦੇ ਮੁੱਖਮੰਤਰੀ ਖੱਟਰ ਨੇ ਲਾਏ ਗੰਭੀਰ ਇਲਜ਼ਾਮ, ਕਹਿ ਇਹ ਵੱਡੀ ਗੱਲ
Advertisement

ਗੁਰਨਾਮ ਚੜੂਨੀ 'ਤੇ ਹਰਿਆਣਾ ਦੇ ਮੁੱਖਮੰਤਰੀ ਖੱਟਰ ਨੇ ਲਾਏ ਗੰਭੀਰ ਇਲਜ਼ਾਮ, ਕਹਿ ਇਹ ਵੱਡੀ ਗੱਲ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ  ਕਿਹਾ ਕਿ ਚੜੂਨੀ ਦੇ ਇਰਾਦੇ ਠੀਕ ਨਹੀਂ  

ਗੁਰਨਾਮ ਚੜੂਨੀ  'ਤੇ ਹਰਿਆਣਾ ਦੇ ਮੁੱਖਮੰਤਰੀ ਖੱਟਰ ਨੇ ਲਾਏ ਗੰਭੀਰ ਇਲਜ਼ਾਮ, ਕਹਿ ਇਹ ਵੱਡੀ ਗੱਲ

ਵਿਨੋਦ ਲਾਂਬਾ/ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਕਿਸਾਨ ਅੰਦੋਲਨ ਦੇ ਪਹਿਲੇ ਦਿਨ ਤੋਂ ਚਰਚਾ ਵਿਚ ਰਹੇ ਹਨ. ਉਨ੍ਹਾਂ ਉਤੇ ਕਾਂਗਰਸੀ ਆਗੂ ਤੋਂ 10 ਕਰੋੜ ਰੁਪਏ ਲੈਣ ਦੇ ਇਲਜ਼ਾਮ ਲੱਗੇ ਹਨ. ਜਿਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ  ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ.

ਖੱਟਰ ਦਾ ਕਹਿਣਾ ਹੈ ਕਿ ਚੜੂਨੀ ਦੇ ਇਰਾਦੇ ਠੀਕ ਨਹੀਂ ਹਨ.  ਉਸ ਦੀਆਂ ਕਾਲੀਆਂ ਕਰਤੂਤਾਂ ਹੁਣ ਸਭ ਦੇ ਸਾਹਮਣੇ ਆ ਰਹੀਆਂ ਹਨ। ਚੜੂਨੀ ਐਕਸਪੋਜ਼ ਹੋ ਰਹੇ ਨੇ। ਇਨ੍ਹਾਂ ਨੂੰ ਸਮਾਜ ਹੀ ਸਬਕ ਸਿਖਾਏਗਾ। ਉਨ੍ਹਾਂ ਕਿਹਾ ਕਿ ਗੁਰਨਾਮ ਸਿੰਘ ਚੜੂਨੀ ਦੇ ਪਹਿਲਾਂ ਵੀ ਅਜਿਹੇ ਵੀਡੀਓ ਸਾਹਮਣੇ ਆ ਚੁੱਕੇ ਹਨ,  ਜਿਸ ਦੇ ਵਿੱਚੋਂ ਉਹ ਸਮਾਜ ਦਾ ਮਾਹੌਲ ਖ਼ਰਾਬ ਕਰਦੇ ਵਿਖਾਈ ਦੇ ਰਹੇ ਨੇ।  ਚੜੂਨੀ ਉੱਤੇ ਇਲਜ਼ਾਮ ਲਗਾਉਂਦੇ ਹੋਏ ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਚਡੂਨੀ ਕਿਸਾਨਾਂ ਦੇ ਨਾਂ 'ਤੇ ਸਿਆਸੀ ਰੋਟੀਆਂ ਸੇਕ ਰਹੇ ਨੇ.

ਦੱਸ ਦੇਈਏ ਗੁਰਨਾਮ ਸਿੰਘ ਚੜੂਨੀ ਦੇ ਉੱਤੇ ਕਿਸਾਨ ਸੰਸਦ ਪ੍ਰੋਗਰਾਮ ਦੇ ਤਹਿਤ ਸਿਆਸੀ ਆਗੂਆਂ ਦੇ ਨਾਲ ਮੁਲਾਕਾਤ ਕਰਨ ਦੇ ਦੋਸ਼ ਲੱਗੇ ਹਨ ਨਾਲ ਹੀ ਉਨ੍ਹਾਂ ਦੇ ਉੱਤੇ ਇਕ ਕਾਂਗਰਸੀ ਆਗੂ ਕੋਲੋਂ 10 ਕਰੋੜ ਰੁਪਏ ਲਏ ਜਾਣ ਦੇ ਵੀ ਇਲਜ਼ਾਮ ਹਨ. 
WATCH LIVE TV
 

Trending news