ਹਰਿਆਣਾ ਦੂਜੇ ਸੂਬਿਆਂ ਵਿੱਚ ਬੱਸ ਸੇਵਾ ਸ਼ੁਰੂ ਕਰਨ ਲਈ ਤਿਆਰ,CM ਨੇ ਇਨ੍ਹਾਂ ਸੂਬਿਆਂ ਤੋਂ ਮੰਗੀ ਸਹਿਮਤੀ
Advertisement

ਹਰਿਆਣਾ ਦੂਜੇ ਸੂਬਿਆਂ ਵਿੱਚ ਬੱਸ ਸੇਵਾ ਸ਼ੁਰੂ ਕਰਨ ਲਈ ਤਿਆਰ,CM ਨੇ ਇਨ੍ਹਾਂ ਸੂਬਿਆਂ ਤੋਂ ਮੰਗੀ ਸਹਿਮਤੀ

 ਕੇਂਦਰ ਸਰਕਾਰ ਨੇ ਆਪਸੀ ਸਹਿਮਤੀ ਨਾਲ ਬੱਸ ਸੇਵਾ ਸ਼ੁਰੂ ਕਰਨ ਦੇ ਇਜਾਜ਼ਤ ਦਿੱਤੀ ਸੀ 

 ਕੇਂਦਰ ਸਰਕਾਰ ਨੇ ਆਪਸੀ ਸਹਿਮਤੀ ਨਾਲ ਬੱਸ ਸੇਵਾ ਸ਼ੁਰੂ ਕਰਨ ਦੇ ਇਜਾਜ਼ਤ ਦਿੱਤੀ ਸੀ

ਚੰਡੀਗੜ੍ਹ : ਲਾਕਡਾਊਨ 4.0 ਦੇ ਲਈ ਕੇਂਦਰ ਵੱਲੋਂ ਜਾਰੀ ਗਾਈਡ ਲਾਈਨ ਵਿੱਚ ਸੂਬਿਆਂ ਨੂੰ ਆਪਣੀ ਸਹਿਮਤੀ ਦੇ ਨਾਲ ਦੂਜੇ ਸੂਬਿਆਂ ਵਿੱਚ ਬੱਸ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ, ਹਾਲਾਂਕਿ ਹਰਿਆਣਾ ਸਰਕਾਰ ਨੇ ਗਾਈਡ ਲਾਈਨ ਜਾਰੀ ਹੋਣ ਤੋਂ ਪਹਿਲਾਂ ਹੀ 15 ਮਈ ਤੋਂ ਸੂਬੇ ਦੇ 7 ਜ਼ਿਲ੍ਹਿਆਂ ਵਿੱਚ ਬੱਸ ਸੇਵਾ ਸ਼ੁਰੂ ਕਰ ਦਿੱਤੀ ਸੀ ਪਰ ਹੁਣ ਕੇਂਦਰ ਵੱਲੋਂ ਦੂਜੇ ਸੂਬਿਆਂ ਦੇ ਲਈ ਵੀ ਬੱਸ ਸੇਵਾ ਸ਼ੁਰੂ ਕਰਨ ਦੀ ਇਜਾਜ਼ਤ ਮਿਲਣ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਹੁਣ ਗੁਆਂਢੀ ਸੂਬਿਆਂ ਨੂੰ ਆਪਸੀ ਸਹਿਮਤੀ ਨਾਲ ਬੱਸ ਸੇਵਾ ਸ਼ੁਰੂ ਕਰਨ ਦੇ ਲਈ ਮਤਾ ਭੇਜਿਆ ਹੈ,ਹਰਿਆਣਾ ਨੇ ਜਿਨ੍ਹਾਂ ਸੂਬਿਆਂ ਨੂੰ ਬੱਸ ਸੇਵਾ ਸ਼ੁਰੂ ਦੇ ਲਈ ਲਿਖਿਆ ਹੈ ਉਨ੍ਹਾਂ ਵਿੱਚ ਪੰਜਾਬ, ਦਿੱਲੀ,ਚੰਡੀਗੜ੍ਹ,ਹਿਮਾਚਲ ਅਤੇ ਉੱਤਰ ਪ੍ਰਦੇਸ਼,ਉੱਤਰਾਖੰਡ,ਰਾਜਸਥਾਨ ਹੈ, ਹਾਲਾਂਕਿ ਪੰਜਾਬ ਵਿੱਚ ਵੀ 20 ਮਈ ਤੋਂ ਬੱਸ ਸੇਵਾ ਸ਼ੁਰੂ ਹੋ ਰਹੀ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਸਾਫ਼ ਕਰ ਚੁੱਕੇ ਨੇ ਕੀ ਪੰਜਾਬ ਤੋਂ ਦੂਜੇ ਸੂਬਿਆਂ ਦੇ ਲਈ ਫ਼ਿਲਹਾਲ ਬੱਸਾਂ ਨਹੀਂ ਚਲਾਇਆ ਜਾਣਗੀਆਂ    

 

ਹਰਿਆਣਾ ਵਿੱਚ ਬੱਸਾਂ ਨੂੰ ਲੈਕੇ ਗਾਈਡ ਲਾਈਨਾਂ 

 15 ਮਈ ਤੋਂ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਸ਼ੁਰੂ ਹੋਈ ਬੱਸ ਸੇਵਾ ਦੇ ਲਈ ਹਰਿਆਣਾ ਸਰਕਾਰ ਵੱਲੋਂ ਖ਼ਾਸ ਗਾਈਡ ਲਾਈਨ ਤਿਆਰ ਕੀਤੀਆਂ ਗਈਆਂ ਸਨ, ਬੱਸ ਸੇਵਾ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਵੀ ਖ਼ਾਸ ਧਿਆਨ ਰੱਖਿਆ ਗਿਆ ਹੈ ਸਿਰਫ਼ 30 ਯਾਤਰੀਆਂ ਨੂੰ ਬੱਸ ਵਿੱਚ ਚੜ੍ਹਨ ਦੀ ਇਜਾਜ਼ਤ ਦਿੱਤੀ ਗਈ ਸੀ, ਬੱਸ ਅੱਡੇ ਪਹੁੰਚਣ 'ਤੇ ਯਾਤਰੀਆਂ ਨੂੰ ਸੈਨੇਟਾਇਜ਼ ਕੀਤਾ ਜਾ ਰਿਹਾ ਹੈ,ਹੱਥ ਸਾਫ਼ ਕਰਵਾਏ ਜਾ ਰਹੇ ਨੇ, ਸਿਰਫ਼ ਉਨ੍ਹਾਂ ਯਾਤਰੀਆਂ ਨੂੰ ਹੀ ਚੜ੍ਹਨ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਨੇ ਮਾਸਕ ਪਾਇਆ ਹੈ, ਬੱਸ 'ਤੇ ਚੜਨ ਤੋਂ ਪਹਿਲਾਂ ਹਰ ਯਾਤਰੀ ਦੀ ਥਰਮਲ ਸਕ੍ਰੀਨਿੰਗ ਕੀਤੀ ਜਾ ਰਹੀ ਹੈ, ਹਰਿਆਣਾ ਵਿੱਚ ਬੱਸ ਸੇਵਾਵਾਂ ਸਾਰੇ ਰੂਟਾਂ 'ਤੇ ਨਹੀਂ ਬਲਕਿ ਕੁੱਝ ਰੂਟ 'ਤੇ ਹੀ ਸ਼ੁਰੂ ਕੀਤੀ ਗਈ ਸਨ,ਬੱਸ ਦੀ ਟਿਕਟ ਸਿਰਫ਼ ਆਨ ਲਾਈਨ ਵੈੱਬ ਸਾਈਟ  www.hartrans.gov.in 'ਤੇ ਹੀ ਦਿੱਤੀ ਜਾ ਰਹੀ ਹੈ,ਸਿਰਫ਼ ਕਨਫਰਮ ਬੁਕਿੰਗ ਵਾਲੇ ਯਾਤਰੀਆਂ ਨੂੰ ਹੀ ਬੱਸ ਅੱਡਿਆਂ 'ਤੇ ਆਉਣ ਦੀ ਇਜਾਜ਼ਤ ਦਿੱਤਾ ਜਾ ਗਈ ਸੀ, ਕੰਟੇਨਮੈਂਟ ਜ਼ੋਨ ਵਿੱਚ ਬੱਸਾਂ ਨਹੀਂ ਚਲਾਇਆ ਜਾ ਰਹੀਆਂ ਨੇ ਸਿਰਫ਼ ਬਾਈਪਾਸ 'ਤੇ ਹੀ ਸਵਾਰੀਆਂ ਨੂੰ ਉਤਾਰਿਆਂ ਜਾ ਰਿਹਾ ਹੈ

 

 

 

Trending news