ਕੋਰੋਨਾ ਦੀ ਬੇਕਾਬੂ ਰਫ਼ਤਾਰ ਨਾਲ ਨਜਿੱਠਣ ਲਈ ਹਰਿਆਣਾ ਦੇ ਇੰਨਾ 4 ਜ਼ਿਲ੍ਹਿਆਂ 'ਚ ਲੱਗ ਸਕਦਾ ਹੈ ਕਰਫ਼ਿਊ

 ਹਰਿਆਣਾ ਵਿੱਚ 13 ਜੁਲਾਈ ਨੂੰ ਰਿਕਾਰਡ ਕੋਰੋਨਾ ਮਾਮਲੇ ਸਾਹਮਣੇ ਆਏ 

ਕੋਰੋਨਾ ਦੀ ਬੇਕਾਬੂ ਰਫ਼ਤਾਰ ਨਾਲ ਨਜਿੱਠਣ ਲਈ ਹਰਿਆਣਾ ਦੇ ਇੰਨਾ 4 ਜ਼ਿਲ੍ਹਿਆਂ 'ਚ ਲੱਗ ਸਕਦਾ ਹੈ ਕਰਫ਼ਿਊ
ਹਰਿਆਣਾ ਵਿੱਚ 13 ਜੁਲਾਈ ਨੂੰ ਰਿਕਾਰਡ ਕੋਰੋਨਾ ਮਾਮਲੇ ਸਾਹਮਣੇ ਆਏ

ਰਾਜਨ ਸ਼ਰਮਾ/ਚੰਡੀਗੜ੍ਹ : ਦਿੱਲੀ ਵਿੱਚ ਕੋਰੋਨਾ ਦੀ ਰਫ਼ਤਾਰ ਰੁਕ ਦੀ ਨਜ਼ਰ ਆ ਰਹੀ ਹੈ ਪਰ ਹਰਿਆਣਾ ਵਿੱਚ ਕੋਰੋਨਾ ਮਰੀਜ਼ਾਂ ਦੀ ਰਫ਼ਤਾਰ 'ਤੇ  ਲਗਾਮ ਨਹੀਂ ਲੱਗ ਰਹੀ ਹੈ,ਹਰਿਆਣਾ ਦੇ ਸਭ ਤੋਂ ਵਧ ਕੋਰੋਨਾ ਪ੍ਰਭਾਵਿਤ ਜ਼ਿਲ੍ਹੇ ਦਿੱਲੀ ਦੇ ਨਾਲ ਲੱਗ ਦੇ ਨੇ, ਜਿੰਨਾਂ ਵਿੱਚ ਗੁਰੂ ਗਰਾਮ, ਫ਼ਰੀਦਾਬਾਦ,ਸੋਨੀਪਤ ਅਤੇ ਝੱਝਰ ਹੈ, ਇੰਨਾ 4  ਜ਼ਿਲ੍ਹਿਆਂ ਵਿੱਚ ਵਧੀ ਕੋਰੋਨਾ ਦੀ ਰਫ਼ਤਾਰ ਖ਼ਿਲਾਫ਼ ਹੁਣ ਹਰਿਆਣਾ ਸਰਕਾਰ ਨੇ ਸਖ਼ਤ ਰਣਨੀਤੀ ਬਣਾਉਣ ਦਾ ਫ਼ੈਸਲਾ ਲਿਆ ਹੈ, ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਇਸ ਦੇ ਸੰਕੇਤ ਵੀ ਦਿੱਤੇ ਨੇ

ਕੋਰੋਨਾ ਨੂੰ ਰੋਕਣ ਦੇ ਲਈ ਵਿਜ ਦੀ ਇਹ ਹੈ ਰਣਨੀਤੀ 

ਕੋਰੋਨਾ ਕਾਲ ਵਿੱਚ ਹਰਿਆਣਾ  ਸਰਕਾਰ ਵਿੱਚ  ਸਭ ਤੋਂ ਅਹਿਮ ਅਹੁਦਾ ਸੰਭਾਲ ਰਹੇ ਰਹੇ ਸੂਬੇ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਵੇਖ ਦੇ ਹੋਏ ਸਖ਼ਤ ਫ਼ੈਸਲਾ ਲੈਣ ਦੇ ਸੰਕੇਤ ਦਿੱਤੇ ਨੇ, ਉਨ੍ਹਾਂ ਕਿਹਾ ਸੂਬਾ ਸਰਕਾਰ ਸਭ ਤੋਂ ਵਧ ਪ੍ਰਭਾਵਿਤ ਜ਼ਿਲ੍ਹੇ ਗੁਰੂ ਗਰਾਮ,ਫ਼ਰੀਦਾਬਾਦ,ਸੋਨੀਪਤ ਅਤੇ ਝੱਝਰ ਵਿੱਚ ਕਰਫ਼ਿਊ ਲਗਾਉਣ 'ਤੇ ਵਿਚਾਰ ਕਰ ਰਹੀ ਹੈ,ਜੇਕਰ ਅਜਿਹਾ ਹੁੰਦਾ ਹੈ ਤਾਂ ਦਿੱਲੀ ਨਾਲ ਲੱਗ ਦੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਨਾਲ ਸੀਲ ਕੀਤਾ ਜਾਵੇਗਾ, ਵਿਜ ਨੇ ਕਿਹਾ ਕਿ ਜਲਦ ਹੀ ਅਧਿਕਾਰੀਆਂ ਦੀ  ਇੱਕ ਮੀਟਿੰਗ ਬੁਲਾਈ ਜਾਵੇਗੀ ਜਿਸ ਤੋਂ ਬਾਅਦ ਅੰਤਿਮ ਫ਼ੈਸਲਾ ਲਿਆ ਜਾਵੇਗਾ, ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਵੇਖ ਦੇ ਹੋਏ ਸਨਿੱਚਰਵਾਰ ਅਤੇ ਐਤਵਾਰ ਨੂੰ ਲੌਕਡਾਊਨ ਦਾ ਐਲਾਨ ਕੀਤਾ ਸੀ, 13 ਜੁਲਾਈ ਨੂੰ ਪੰਜਾਬ ਸਰਕਾਰ ਨੇ ਕੋਰੋਨਾ ਨੂੰ ਰੋਕਣ ਦੇ ਲਈ ਨਵੇਂ ਸਿਰੇ ਤੋਂ ਗਾਈਡ ਲਾਈਨਾਂ ਵੀ ਜਾਰੀ ਕੀਤੀਆਂ ਨੇ 

ਹਰਿਆਣਾ ਵਿੱਚ ਕੋਰੋਨਾ ਦੇ ਹਾਲਾਤ

13 ਜੁਲਾਈ ਨੂੰ ਹਰਿਆਣਾ ਵਿੱਚ 689 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਜੋ ਹੁਣ ਤੱਕ ਦੇ ਸਭ ਤੋਂ ਵਧ ਨੇ,ਫ਼ਰੀਦਾਬਾਦ ਵਿੱਚ 130,ਗੁਰੂਗਰਾਮ 106,ਸੋਨੀਪਤ 60,ਰੋਹਤਕ 63,ਅੰਬਾਲਾ 105,ਝੱਝਰ 18,ਭਿਵਾਨੀ 24,ਪਲਵਲ 26,ਹਿਸਾਰ 24,ਮਹਿੰਦਰਗੜ੍ਹ 46 ਕੋਰੋਨਾ ਪੋਜ਼ੀਟਿਵ ਮਾਮਲੇ ਆਏ ਨੇ,ਸੂਬੇ ਵਿੱਚ ਕੋਰੋਨਾ ਦੇ ਕੁੱਲ ਮਾਮਲੇ 21929 ਹੋ ਗਏ ਨੇ,ਇੰਨਾ ਵਿੱਚੋਂ 16,637 ਮਰੀਜ਼ ਠੀਕ ਹੋਕੇ ਘਰ ਪਰਤ ਚੁੱਕੇ ਨੇ,ਹਰਿਆਣਾ ਵਿੱਚ ਹੁਣ ਤੱਕ 308 ਲੋਕਾਂ ਦੀ ਮੌਤ ਚੁੱਕੀ ਹੈ