SYL ਤੋਂ ਬਾਅਦ ਹੁਣ ਇਸ ਮੁੱਦੇ 'ਤੇ ਪੰਜਾਬ ਤੇ ਹਰਿਆਣਾ ਹੋ ਸਕਦੇ ਨੇ ਅਦਾਲਤ ਵਿੱਚ ਆਹਮੋ-ਸਾਹਮਣੇ

 ਦਹਾਕਿਆਂ ਪੁਰਾਣੇ ਮੁੱਦੇ 'ਤੇ ਪੰਜਾਬ ਅਤੇ ਹਰਿਆਣਾ ਵਿੱਚ ਹੋਵੇਗੀ ਜੰਗ

SYL ਤੋਂ ਬਾਅਦ ਹੁਣ ਇਸ ਮੁੱਦੇ 'ਤੇ ਪੰਜਾਬ ਤੇ ਹਰਿਆਣਾ ਹੋ ਸਕਦੇ ਨੇ ਅਦਾਲਤ ਵਿੱਚ ਆਹਮੋ-ਸਾਹਮਣੇ
ਦਹਾਕਿਆਂ ਪੁਰਾਣੇ ਮੁੱਦੇ 'ਤੇ ਪੰਜਾਬ ਅਤੇ ਹਰਿਆਣਾ ਵਿੱਚ ਹੋਵੇਗੀ ਜੰਗ

ਕੁਲਬੀਰ ਦੀਵਾਨ/ਚੰਡੀਗੜ੍ਹ : 1966 ਵਿੱਚ ਹਰਿਆਣਾ ਪੰਜਾਬ ਤੋਂ ਵੱਖ ਹੋਕੇ ਹੋਂਦ ਵਿੱਚ ਆਇਆ ਹੈ ਸੀ, 53 ਸਾਲ ਤੋਂ ਬਾਅਦ ਇੱਕ ਹੋਰ ਮੁੱਦੇ ਨੇ ਦੋਵਾਂ ਸੂਬਿਆਂ ਵਿੱਚ ਹੱਕ ਦੀ ਲੜਾਈ ਛੇੜ ਦਿੱਤੀ ਹੈ, ਇਹ ਮੁੱਦਾ ਹੈ ਵਿਧਾਨਸਭਾ ਵਿੱਚ ਹਿੱਸੇ ਨੂੰ ਲੈਕੇ,ਹਰਿਆਣਾ ਸਰਕਾਰ ਇਸ ਮਾਮਲੇ ਵਿੱਚ ਅਦਾਲਤ ਜਾਣ ਬਾਰੇ ਸੋਚ ਰਹੀ ਹੈ,ਹਰਿਆਣਾ ਇਸ ਮਾਮਲੇ ਵਿੱਚ ਕੇਂਦਰੀ  ਗ੍ਰਹਿ ਮੰਤਰਾਲੇ ਕੋਲ ਵੀ ਪਹੁੰਚ ਕਰਨ ਦੀ ਤਿਆਰੀ ਕਰ ਰਹੀ ਹੈ

ਹਰਿਆਣਾ ਦੇ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਉਹ ਇਸ ਮਸਲੇ 'ਤੇ ਚੰਡੀਗੜ੍ਹ ਪ੍ਰਸ਼ਾਸਕ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਨੇ ਜੇਕਰ ਜਵਾਬ ਨਹੀਂ ਆਉਂਦਾ ਤਾਂ ਅਗਲਾ ਕਦਮ ਚੁੱਕਿਆ ਜਾਵੇਗਾ,ਕੁੱਝ ਦਿਨ ਪਹਿਲਾਂ ਹਰਿਆਣਾ ਦੇ ਸਪੀਕਰ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਬੀਪੀ ਸਿੰਘ ਬਦਨੌਰ ਨੂੰ ਵਿਧਾਨਸਭਾ ਵਿੱਚ ਆਪਣਾ ਹੱਕ ਲੈਣ ਲਈ ਅਪੀਲ ਕੀਤੀ ਸੀ 

ਹਰਿਆਣਾ ਵਿਧਾਨਸਭਾ ਦੇ ਮੌਜੂਦਾ ਸਪੀਕਰ ਗਿਆਨ ਚੰਦ ਗੁਪਤਾ ਨੇ ਹੀ ਵਿਧਾਨਸਭਾ ਵਿੱਚ ਹੱਕ ਦਾ ਮੁੱਦਾ ਚੁੱਕਿਆ ਸੀ ਇਸ ਮਾਮਲੇ ਵਿੱਚ ਪੰਜਾਬ ਦੇ ਸਪੀਕਰ ਨਾਲ ਹਰਿਆਣਾ ਦੇ ਸਪੀਕਰ ਦੀ ਮੀਟਿੰਗ ਵਿੱਚ ਹੋਈ ਸੀ ਪਰ ਮਾਮਲਾ ਨਹੀਂ ਸੁਲਝਣ 'ਤੇ ਹੁਣ ਅਦਾਲਤ ਜਾਣ ਦੀ ਹਰਿਆਣਾ ਸਰਕਾਰ ਤਿਆਰ ਕਰ ਰਹੀ ਹੈ, ਹਰਿਆਣਾ ਵਿਧਾਨਸਭਾ ਦੇ ਇਜਲਾਸ ਦੌਰਾਨ ਵੀ ਇਹ ਮੁੱਦਾ ਉੱਠ ਸਕਦਾ ਹੈ 

ਹਰਿਆਣਾ ਅਤੇ ਪੰਜਾਬ ਵਿੱਚ ਇੰਨਾ ਮੁੱਦਿਆਂ 'ਤੇ ਵਿਵਾਦ 

- ਪੰਜਾਬ ਅਤੇ ਹਰਿਆਣਾ ਵਿੱਚ ਸਭ ਤੋਂ ਵੱਡਾ ਵਿਵਾਦ SYL ਨਹਿਰ ਨੂੰ ਲੈਕੇ ਹੈ ਜਿਸ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਅੰਤਿਮ ਗੇੜ੍ਹ ਵਿੱਚ ਹੈ
- ਹਰਿਆਣਾ ਬਣਨ ਦੇ ਨਾਲ ਹੀ ਚੰਡੀਗੜ੍ਹ 'ਤੇ ਹੱਕ ਨੂੰ ਲੈਕੇ ਪੰਜਾਬ ਅਤੇ ਹਰਿਆਣਾ ਆਹਮੋ-ਸਾਹਮਣੇ ਹੋ ਗਏ ਸਨ
-  ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਨੂੰ ਬਣਾਉਣਾ ਪਿਆ
- ਪੰਜਾਬ ਦੇ ਨਾਲ ਹਰਿਆਣਾ ਵਿੱਚ ਵੀ ਚੰਡੀਗੜ੍ਹ ਵੱਡਾ ਸਿਆਸੀ ਮੁੱਦਾ ਹੈ
- ਚੰਡੀਗੜ੍ਹ ਵਿੱਚ ਕੇਡਰ ਦੀ ਨਿਯੁਕਤੀ ਨੂੰ ਲੈਕੇ ਪੰਜਾਬ ਦਾ ਕੇਂਦਰ ਅਤੇ ਹਰਿਆਣਾ ਨਾਲ ਕਈ ਵਾਰ ਵਿਵਾਦ ਹੋ ਚੁੱਕਿਆ ਹੈ
- ਚੰਡੀਗੜ੍ਹ ਕੌਮਾਂਤਰੀ ਏਅਰਪੋਰਟ ਦਾ ਮੁੱਦਾ ਵੀ ਦੋਵਾਂ ਸੂਬਿਆਂ ਵਿੱਚ ਵੱਡਾ ਮੁੱਦਾ ਬਣ ਗਿਆ ਹੈ