ਹੁਣ ਹਰਿਆਣਾ ਨੇ 30 ਜੂਨ ਤੱਕ ਚੰਡੀਗੜ੍ਹ ਲਈ ਬੱਸ ਸੇਵਾ ਕੀਤੀ ਰੱਦ,ਇਸ ਵਜ੍ਹਾਂ ਕਰਕੇ ਲਿਆ ਫ਼ੈਸਲਾ
Advertisement

ਹੁਣ ਹਰਿਆਣਾ ਨੇ 30 ਜੂਨ ਤੱਕ ਚੰਡੀਗੜ੍ਹ ਲਈ ਬੱਸ ਸੇਵਾ ਕੀਤੀ ਰੱਦ,ਇਸ ਵਜ੍ਹਾਂ ਕਰਕੇ ਲਿਆ ਫ਼ੈਸਲਾ

 13 ਜੂਨ ਤੋਂ ਚੰਡੀਗੜ੍ਹ ਨੇ ਦੂਜੇ ਸੂਬਿਆਂ ਦੇ ਵਿੱਚ ਬੱਸ ਸੇਵਾ ਰੱਦ ਕੀਤੀ ਸੀ 

 13 ਜੂਨ ਤੋਂ ਚੰਡੀਗੜ੍ਹ ਨੇ ਦੂਜੇ ਸੂਬਿਆਂ ਦੇ ਵਿੱਚ ਬੱਸ ਸੇਵਾ ਰੱਦ ਕੀਤੀ ਸੀ

ਚੰਡੀਗੜ੍ਹ : ਹਰਿਆਣਾ ਵਿੱਚ ਲਗਾਤਾਰ ਵਧ ਰਹੇ ਨੇ ਕੋਰੋਨਾ ਦੇ ਮਾਮਲਿਆਂ ਤੋਂ ਬਾਅਦ ਸੂਬਾ ਸਰਕਾਰ ਨੇ ਅਹਿਮ ਫ਼ੈਸਲਾ ਲਿਆ ਹੈ,ਹਰਿਆਣਾ ਟਰਾਂਸਪੋਰਟ ਵਿਭਾਗ ਵੱਲੋਂ ਚੰਡੀਗੜ੍ਹ ਜਾਣ ਵਾਲੀਆਂ ਬੱਸਾਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਕੁੱਝ ਦਿਨ ਪਹਿਲਾਂ ਹੀ ਹਰਿਆਣਾ ਸਰਕਾਰ ਨੇ ਦੂਜੇ ਸੂਬਿਆਂ ਵਿੱਚ ਬੱਸ ਸੇਵਾ ਸ਼ੁਰੂ ਕੀਤੀ ਸੀ,ਹਰਿਆਣਾ ਸਰਕਾਰ ਵੱਲੋਂ ਜਾਰੀ ਹੁਕਮ ਦੇ ਮੁਤਾਬਿਕ 13 ਜੂਨ ਤੋਂ 30 ਜੂਨ ਤੱਕ ਚੰਡੀਗੜ੍ਹ ਵਿੱਚ ਹਰਿਆਣਾ ਰੋਡਵੇਜ਼ ਦੀ ਕੋਈ ਵੀ ਬੱਸ ਨਹੀਂ ਜਾਵੇਗੀ, ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਚੰਡੀਗੜ੍ਹ ਟਰਾਂਸਪੋਰਟ ਵਿਭਾਗ ਨੇ ਦੂਜੇ ਸੂਬਿਆਂ ਵਿਚਾਲੇ ਚੱਲਣ ਵਾਲੀ ਬੱਸ ਸੇਵਾਵਾਂ ਨੂੰ ਰੱਦ ਕਰ ਦਿੱਤਾ ਸੀ, ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਸੀ ਕਿ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਦੀ ਵਜ੍ਹਾਂ CTU,STU ਦੀਆਂ ਬੱਸਾਂ ਦੂਜੇ ਸੂਬਿਆਂ ਵਿੱਚ ਨਹੀਂ ਜਾਵੇਗੀ, ਇਹ ਰੋਕ 13 ਜੂਨ ਤੋਂ 30 ਜੂਨ ਦੇ ਵਿੱਚ ਜਾਰੀ ਰਹੇਗੀ  
 ਕਿਹੜੇ ਸੂਬਿਆਂ ਨੇ ਦੂਜੇ ਸੂਬਿਆਂ 'ਚ ਬੱਸ ਸੇਵਾ ਸ਼ੁਰੂ ਕੀਤੀ

ਅਨਲੌਕ 1.0 ਦੇ ਐਲਾਨ ਦੇ ਨਾਲ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਇਹ ਛੋਟ ਦੇ ਦਿੱਤੀ ਸੀ ਕਿ ਉਹ ਦੂਜੇ ਸੂਬਿਆਂ ਵਿੱਚਾਲੇ ਆਪਣੀ ਬੱਸ ਸੇਵਾ ਸ਼ੁਰੂ ਕਰ ਸਕਦੇ ਨੇ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਪੰਜਾਬ,ਹਿਮਾਚਲ,ਚੰਡੀਗੜ੍ਹ,ਦਿੱਲੀ,ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੂੰ ਚਿੱਠੀ ਲਿਖ ਕੇ ਬੱਸ ਸੇਵਾ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਕਰ ਦਿੱਤਾ ਸੀ ਕੀ ਉਹ ਦੂਜੇ ਸੂਬਿਆਂ ਵਿੱਚ ਬੱਸ ਸੇਵਾ ਸ਼ੁਰੂ ਕਰਨ ਦੇ ਹੱਕ ਵਿੱਚ ਨਹੀਂ  ਨੇ, ਹਾਲਾਂਕਿ ਹਰਿਆਣਾ ਦੀ ਮੰਗ ਨੂੰ ਮੰਨ ਦੇ ਹੋਏ ਰਾਜਸਥਾਨ ਅਤੇ ਚੰਡੀਗੜ੍ਹ ਵਿੱਚ ਬੱਸ ਸੇਵਾ ਸ਼ੁਰੂ ਹੋ ਗਈ ਸੀ,ਪਰ ਹੁਣ ਪਹਿਲਾਂ ਚੰਡੀਗੜ੍ਹ ਅਤੇ ਹੁਣ ਹਰਿਆਣਾ ਸਰਕਾਰ ਨੇ  ਬੱਸ ਸੇਵਾ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰ ਦਿੱਤਾ ਹੈ  

 

 

Trending news