ਹਰਿਆਣਾ ਦੀ 2 ਅਤੇ ਹਿਮਾਚਲ ਦੀ ਇੱਕ ਰਾਜਸਭਾ ਸੀਟ ਦੇ ਲਈ ਉਮੀਦਵਾਰਾਂ ਨੇ ਭਰੀ ਨਾਮਜ਼ਦਗੀ
Advertisement

ਹਰਿਆਣਾ ਦੀ 2 ਅਤੇ ਹਿਮਾਚਲ ਦੀ ਇੱਕ ਰਾਜਸਭਾ ਸੀਟ ਦੇ ਲਈ ਉਮੀਦਵਾਰਾਂ ਨੇ ਭਰੀ ਨਾਮਜ਼ਦਗੀ

ਹਰਿਆਣਾ ਵਿੱਚ ਕਾਂਗਰਸ ਵੱਲੋਂ ਦੀਪੇਂਦਰ ਹੁੱਡਾ ਨੇ ਨਾਮਜ਼ਦਗੀ ਭਰੀ ਹੈ 

ਹਰਿਆਣਾ ਵਿੱਚ ਕਾਂਗਰਸ ਵੱਲੋਂ ਦੀਪੇਂਦਰ ਹੁੱਡਾ ਨੇ ਨਾਮਜ਼ਦਗੀ ਭਰੀ ਹੈ

ਚੰਡੀਗੜ੍ਹ : ਹਰਿਆਣਾ ਦੀ 2 ਰਾਜਸਭਾ ਸੀਟਾਂ ਅਤੇ ਹਿਮਾਚਲ ਦੀ ਇੱਕ ਰਾਜਸਭਾ ਸੀਟ ਦੇ ਲਈ ਕਾਂਗਰਸ ਅਤੇ ਬੀਜੇਪੀ ਦੇ ਉਮੀਦਵਾਰਾਂ ਨੇ ਆਪੋ ਆਪਣੀਆਂ ਨਾਮਜ਼ਦਗੀਆਂ ਭਰ ਦਿੱਤੀਆਂ ਨੇ, ਨਾਮਜ਼ਦਗੀ ਮੌਕੇ ਦੋਵਾਂ ਹੀ ਪਾਰਟੀਆਂ ਦੇ ਦਿੱਗਜ ਆਗੂ ਮੌਜੂਦ ਰਹੇ ਸਨ, ਬੀਜੇਪੀ ਦੇ ਉਮੀਦਵਾਰਾਂ ਦੀ ਨਾਮਜ਼ਦਗੀ ਭਰਵਾਉਣ ਦੇ ਲਈ ਮੁੱਖ ਮੰਤਰੀ ਮਨੋਹਰ ਲਾਲ ਅਤੇ ਸੂਬਾ ਬੀਜੇਪੀ ਪ੍ਰਧਾਨ ਸੁਭਾਸ਼ ਬਰਾਲਾ ਮੌਜੂਦ ਸਨ ਜਦਕਿ ਕਾਂਗਰਸ ਵੱਲੋਂ ਦੀਪੇਂਦਰ ਹੁੱਡਾ ਦੀ ਨਾਮਜ਼ਦਗੀ ਮੌਕੇ ਸਾਬਕਾ ਮੁੱਖ ਮੰਤਰੀ ਅਤੇ ਆਗੂ ਵਿਰੋਧੀ ਧਿਰ ਭੁਪਿੰਦਰ ਸਿੰਘ ਹੁੱਡਾ ਵੀ ਮੌਜੂਦ ਸਨ,ਉਧਰ ਹਿਮਾਚਲ ਵਿੱਚ ਵੀ ਰਾਜਸਭਾ ਦੇ ਲਈ ਬੀਜੇਪੀ ਦੀ ਉਮੀਦਵਾਰ ਇੰਦੂ ਗੋਸੁਆਮੀ ਦੀ ਨਾਮਜ਼ਦਗੀ ਮੌਕੇ ਮੁੱਖ ਮੰਤਰੀ ਜੈਰਾਮ ਠਾਕੁਰ ਵੀ ਮੌਜੂਦ ਰਹੇ 

ਕਿਵੇਂ ਹੋਈ ਉਮੀਦਵਾਰਾਂ ਦੀ ਚੋਣ ?

ਹਰਿਆਣਾ ਦੀਆਂ ਰਾਜਸਭਾ ਦੀਆਂ 2 ਸੀਟਾਂ ਲਈ ਜੰਗ ਸ਼ੁਰੂ ਹੋਈ ਗਈ ਹੈ, ਬੀਜੇਪੀ ਵੱਲੋਂ ਦੁਸ਼ਯੰਤ ਗੌਤਮ ਅਤੇ ਰਾਮਚੰਦਰ ਜਾਂਗੜਾ ਨੇ ਉਮੀਦਵਾਰੀ ਦਾਖ਼ਲ ਕੀਤੀ ਹੈ, ਜਦਕਿ ਕਾਂਗਰਸ ਵੱਲੋਂ ਭੁਪਿੰਦਰ ਸਿੰਘ ਹੁੱਡਾ ਦੇ ਬੇਟੇ ਦੀਪੇਂਦਰ ਹੁੱਡਾ ਨੇ ਨਾਮਜ਼ਦਗੀ ਭਰੀ ਹੈ, ਬੀਜੇਪੀ ਵਿੱਚ ਰਾਜਸਭਾ ਦੇ ਉਮੀਦਵਾਰ ਦੀ ਰੇਸ ਵਿੱਚ ਕੈਪਟਨ ਅਭਿਮਨਿਊ, ਓ.ਪੀ ਧੰਨਖੜ ਅਤੇ ਸੁਭਾਸ਼ ਬਰਾਲਾ ਦਾ ਨਾਂ ਸੀ ਪਰ ਪਾਰਟੀ ਨੇ ਦੁਸ਼ਯੰਤ ਗੌਤਮ ਅਤੇ ਰਾਮਚੰਦਰ ਜਾਂਗੜਾ ਨੂੰ ਰਾਜਸਭਾ ਭੇਜਣ ਦਾ ਫੈਸਲਾ ਕੀਤਾ, ਉਧਰ ਕਾਂਗਰਸ ਵਿੱਚ ਵੀ ਸੂਬਾ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਅਤੇ ਰਣਦੀਪ ਸੁਰਜੇਵਾਲਾ ਦਾ ਨਾਂ ਸੀ ਪਰ ਹਰਿਆਣਾ ਕਾਂਗਰਸ ਦੇ ਜ਼ਿਆਦਾਤਰ ਵਿਧਾਇਕਾਂ ਨੇ ਦੀਪੇਂਦਰ ਹੁੱਡਾ ਦੇ ਨਾਂ 'ਤੇ ਮੋਹਰ ਲਗਾਈ, ਮੱਧ ਪ੍ਰਦੇਸ਼ ਵਿੱਚ ਉੱਠੇ ਬਾਗ਼ੀ ਸੁਰਾਂ ਅਤੇ ਪਿਛਲੀ ਵਾਰ ਰਾਜਸਭਾ ਦੀ ਚੋਣ ਦੌਰਾਨ ਹੋਏ ਵਿਵਾਦ ਤੋਂ ਬਾਅਦ ਪਾਰਟੀ ਹਾਈਕਮਾਨ ਨੇ ਦੀਪੇਂਦਰ ਹੁੱਡਾ ਦੇ ਨਾਂ 'ਤੇ ਵੀ ਮੌਹਰ ਲਾ ਦਿੱਤੀ   

ਹਰਿਆਣਾ ਵਿੱਚ ਵਿਧਾਇਕਾਂ ਦੀ ਗਿਣਤੀ

ਹਰਿਆਣਾ ਵਿੱਚ ਬੀਜੇਪੀ ਦੇ ਕੋਲ 40 ਵਿਧਾਇਕ ਨੇ ਜਦਕਿ ਭਾਈਵਾਲ JJP ਕੋਲ 10 ਵਿਧਾਇਕ ਨੇ ਆਜ਼ਾਦ ਉਮੀਦਵਾਰਾਂ ਦੀ ਮਦਦ ਨਾਲ ਬੀਜੇਪੀ ਦੇ ਦੋਵੇਂ ਉਮੀਦਵਾਰਾਂ ਦੀ ਜਿੱਤ ਤੈਅ ਹੈ,ਉਧਰ ਕਾਂਗਰਸ ਕੋਲ ਵੀ 31 ਉਮੀਦਵਾਰ ਨੇ ਅਜਿਹੇ ਵਿੱਚ ਦੀਪੇਂਦਰ ਹੁੱਡਾ ਦਾ ਵੀ ਰਾਜਸਭਾ ਵਿੱਚ ਪਹੁੰਚਣਾ ਤਕਰੀਬਨ ਤੈਅ ਮੰਨਿਆ ਜਾ ਰਿਹਾ ਹੈ 

ਹਿਮਾਚਲ ਤੋਂ ਰਾਜਸਭਾ ਲਈ ਉਮੀਦਵਾਰੀ

ਹਿਮਾਚਲ ਦੀ ਇੱਕ ਰਾਜਸਭਾ ਸੀਟ ਦੇ ਲਈ ਬੀਜੇਪੀ ਵੱਲੋਂ ਇੰਦੂ ਗੋਸੁਆਮੀ ਨੇ ਆਪਣੀ ਨਾਮਜ਼ਦਗੀ ਭਰੀ ਹੈ,ਰਾਜਸਭਾ ਸੀਟ ਦੇ ਲਈ ਸ਼ੁੱਕਰਵਾਰ ਨੂੰ ਸਿਰਫ਼ ਇੱਕ ਉਮੀਦਵਾਰ ਇੰਦੂ ਗੋਸੁਆਮੀ ਨੇ ਹੀ ਨਾਮਜ਼ਦਗੀ ਭਰੀ ਹੈ,ਕਾਂਗਰਸ ਵੱਲੋਂ ਕਿਸੇ ਨੇ ਵੀ ਨਾਮਜ਼ਦਗੀ ਨਹੀਂ ਭਰੀ ਹੈ, ਨਾਮਜ਼ਦਗੀ ਭਰਨ ਤੋਂ ਬਾਅਦ ਇੰਦੂ ਗੋਸੁਆਮੀ ਨੇ ਕਿਹਾ ਕੀ ਉਹ ਰਾਜਸਭਾ ਵਿੱਚ ਹਿਮਾਚਲ ਦੇ ਮੁੱਦਿਆ ਨੂੰ ਚੁੱਕਣਗੇ, ਉਧਰ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਾਂਗਰਸ ਵੱਲੋਂ ਰਾਜਸਭਾ ਲਈ ਉਮੀਦਵਾਰ ਨਾ ਉਤਾਰਨ 'ਤੇ ਵਿਰੋਧੀ ਧਿਰ ਨੂੰ ਧੰਨਵਾਦ ਦਿੱਤਾ,ਵਿਰੋਧੀ ਧਿਰ ਦਾ ਕੋਈ ਉਮੀਦਵਾਰ ਨਾ ਹੋਣ ਦੀ ਸੂਰਤ ਵਿੱਚ ਇੰਦੂ ਗੋਸੁਆਮੀ ਦਾ ਰਾਜਸਭਾ ਪਹੁੰਚਣਾ ਤੈਅ ਮੰਨਿਆ ਜਾ ਰਿਹਾ ਹੈ 

Trending news