ਹਰਿਆਣਾ 'ਚ ਦੁਕਾਨਾਂ ਖੌਲਣ ਨੂੰ ਮਨਜ਼ੂਰੀ, ਇਨ੍ਹਾਂ ਸ਼ਰਤਾਂ ਨਾਲ ਸੈਲੂਨ,ਬਿਊਟੀ ਪਾਰਲਰ ਤੇ ਮੈਰਿਜ ਪੈਲਸ ਨੂੰ ਵੀ ਮਨਜ਼ੂਰੀ

 ਹਰਿਆਣਾ ਵਿੱਚ ਪੂਰੇ ਹਫ਼ਤੇ ਖੁੱਲ੍ਹਿਆ ਰਹਿਣਗੀਆਂ ਦੁਕਾਨਾਂ

ਹਰਿਆਣਾ 'ਚ ਦੁਕਾਨਾਂ ਖੌਲਣ ਨੂੰ ਮਨਜ਼ੂਰੀ, ਇਨ੍ਹਾਂ ਸ਼ਰਤਾਂ ਨਾਲ ਸੈਲੂਨ,ਬਿਊਟੀ ਪਾਰਲਰ ਤੇ ਮੈਰਿਜ ਪੈਲਸ ਨੂੰ ਵੀ ਮਨਜ਼ੂਰੀ
ਹਰਿਆਣਾ ਵਿੱਚ ਪੂਰੇ ਹਫ਼ਤੇ ਖੁੱਲ੍ਹਿਆ ਰਹਿਣਗੀਆਂ ਦੁਕਾਨਾਂ

ਰਾਜਨ ਸ਼ਰਮਾ /ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਸੂਬੇ ਵਿੱਚ ਮਾਰਕੀਟ ਖੌਲਣ ਦੇ ਹੁਕਮ ਜਾਰੀ ਕਰ ਦਿੱਤੇ ਨੇ,ਮਾਰਕਿਟ ਖੌਲਣ ਦੇ ਲਈ ਸੂਬਾ ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ, ਫ਼ਿਲਹਾਲ 31 ਮਈ ਤੱਕ ਦੁਕਾਨਾਂ ਖੋਲਣ ਦੀ ਮਨਜ਼ੂਰੀ ਦਿੱਤੀ ਗਈ ਹੈ,50 ਫ਼ੀਸਦੀ ਮੁਲਾਜ਼ਮਾਂ ਦੇ ਨਾਲ ਬਾਜ਼ਾਰ ਸਤੋ ਦਿਨ ਖੁੱਲੇ ਰਹਿਣਗੇ, ਸਭ ਤੋਂ ਵੱਡੀ ਗੱਲ ਇਹ ਹੈ ਕੀ ਸਰਕਾਰ ਨੇ ਨਾਈ ਦੀਆਂ ਦੁਕਾਨਾਂ,ਸੈਲੂਨ ਅਤੇ ਬਿਊਟੀ ਪਾਰਲਰ ਨੂੰ ਸਖ਼ਤ ਸੁਰੱਖਿਆ ਨਿਯਮਾਂ ਨਾਲ ਖੋਲਣ ਦੀ ਇਜਾਜ਼ਤ ਦਿੱਤੀ ਹੈ, ਇਸ ਤੋਂ ਇਲਾਵਾ ਮਿਠਾਈ ਦੀਆਂ ਦੁਕਾਨਾਂ ਵੀ ਹੁਣ ਖੁੱਲ੍ਹਣਗੀਆਂ, ਪਰ ਦੁਕਾਨਾਂ 'ਤੇ ਸਰਵਿਸ ਨਹੀਂ ਹੋਵੇਗੀ,ਸੂਬਾ ਸਰਕਾਰ ਨੇ ਮੈਰਿਜ ਪੈਲੇਸ ਵੀ ਖੌਲਣ ਦੀ ਇਜਾਜ਼ਤ ਦਿੱਤੀ ਹੈ ਪਰ 50 ਤੋਂ ਵਧ ਮਹਿਮਾਨ ਇਕੱਠੇ ਨਹੀਂ ਹੋ ਸਕਣਗੇ, ਮਹਿਮਾਨਾਂ ਦੇ ਲਈ ਅਰੋਗਿਆ ਸੇਤੂ ਐੱਪ ਡਾਊਨ ਲੋਡ ਕਰਨਾ ਜ਼ਰੂਰੀ ਹੋਵੇਗਾ,ਵਿਆਹ ਸਮਾਗਮ ਦੇ ਲਈ ਡੀਸੀ ਦੀ ਇਜਾਜ਼ਤ ਲੈਣੀ ਜ਼ਰੂਰੀ ਹੋਵੇਗੀ   

ਸੈਲੂਨ ਖੌਲਣ ਨੂੰ ਲੈਕੇ ਗਾਈਡ ਲਾਈਨ 

- ਕਿਸੇ ਵੀ ਸ਼ਖ਼ਸ ਜਿਸ ਨੂੰ ਬੁਖ਼ਾਰ,ਜ਼ੁਕਾਮ ਜਾਂ ਫਿਰ ਗਲੇ ਵਿੱਚ ਦਰਦ ਹੈ ਉਸ ਨੂੰ ਦੁਕਾਨ ਦੇ ਅੰਦਰ ਨਹੀਂ ਦਾਖ਼ਲ ਹੋਣ ਦਿੱਤਾ ਜਾਵੇਗਾ

-ਗਾਹਕ ਅਤੇ ਸਟਾਫ਼ ਦੋਵਾਂ ਲਈ ਮੂੰਹ 'ਤੇ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ
- ਦੁਕਾਨ ਦੀ ਐਂਟਰੀ 'ਤੇ ਹੈਂਡ ਸੈਨੇਟਾਇਜ਼ਰ ਜ਼ਰੂਰੀ ਹੈ
- ਸਾਰੇ ਸਟਾਫ ਲਈ ਮਾਸਕ ਦੇ ਨਾਲ ਹੈੱਡ ਕਵਰ ਅਤੇ ਐਪਰਨ ਪਾਉਣਾ ਜ਼ਰੂਰੀ ਹੋਵੇਗਾ 
- ਹਰ ਗਾਹਕ ਦੇ ਲਈ ਡਿਸਪੋਜ਼ੇਬਲ ਤੋਲੀਆਂ ਅਤੇ ਪੇਪਰ ਸ਼ੀਟ ਜ਼ਰੂਰੀ ਹੋਵੇਗੀ
- ਸੈਲੂਨ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਲਈ ਔਜ਼ਾਰ ਵਰਤਣ ਤੋਂ ਪਹਿਲਾਂ ਉਸ ਨੂੰ ਸੈਨੇਟਾਇਜ਼ ਕਰਨਾ ਜ਼ਰੂਰੀ ਹੋਵੇਗਾ -  ਸਟਾਫ਼ ਦੇ ਮੈਂਬਰ ਹਰ ਇੱਕ ਗਾਹਕ ਦੇ ਵਾਲ ਕੱਟਣ ਤੋਂ ਬਾਅਦ ਆਪਣੇ ਹੱਥਾਂ ਨੂੰ ਸੈਨੇਟਾਇਜ਼ ਕਰਨਗੇ
- ਸੈਲੂਨ ਮਾਲਿਕਾਂ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਨੇ ਭੀੜ ਨਾ ਜੁਟੇ ਇਸ ਦੇ ਲਈ ਟੋਕਨ ਸਿਸਟਮ ਸ਼ੁਰੂ ਕੀਤਾ ਜਾਵੇ
- 2 ਗਾਹਕਾਂ ਦੇ ਵਿੱਚ ਤਕਰੀਬਨ 1 ਮੀਟਰ ਦਾ ਫ਼ਾਸਲਾ ਹੋਣਾ ਜ਼ਰੂਰੀ ਹੈ
- ਸੈਲੂਨ ਵਿੱਚ ਰੱਖੀ ਹਰ ਚੀਜ਼ ਨੂੰ ਸੈਨੇਟਾਇਜ਼ ਕਰਨਾ ਜ਼ਰੂਰੀ ਹੋਵੇਗਾ
- ਦੁਕਾਨ ਦੇ ਕਾਰਪੇਟ ਦੀ ਪੂਰੀ ਤਰ੍ਹਾਂ ਨਾਲ ਸਫ਼ਾਈ ਦੇ ਹੁਕਮ ਦਿੱਤੇ ਗਏ ਨੇ
- ਸੈਲੂਨ ਮਾਲਕ ਆਪਣੇ ਮੁਲਾਜ਼ਮਾਂ ਨੂੰ ਹਿਦਾਇਤਾਂ ਦੇਵੇਗਾ ਕੀ ਜੇਕਰ ਕਿਸੇ ਵੀ ਮੁਲਾਜ਼ਮ ਨੂੰ ਬੁਖ਼ਾਰ,ਗੱਲਾ ਖ਼ਰਾਬ ਜਾਂ ਜ਼ੁਕਾਮ ਹੈ ਤਾਂ ਉਹ ਫ਼ੋਰਨ ਉਸ ਨੂੰ ਦੱਸੇ
- ਬਿਮਾਰ ਮੁਲਾਜ਼ਮ ਦਾ ਸਮੇਂ ਸਿਰ ਇਲਾਜ ਕਰਵਾਇਆ ਜਾਵੇਗਾ
- ਦੁਕਾਨ ਦੇ ਬਾਹਹ ਸੋਸ਼ਲ ਡਿਸਟੈਂਸਿੰਗ ਨੂੰ ਲੈਕੇ ਪੋਸਟਰ ਲਗਾਉਣਾ ਜ਼ਰੂਰੀ ਹੋਵੇਗਾ 

ਵਿਆਹ ਨੂੰ ਲੈਕੇ ਦਿਸ਼ਾ-ਨਿਰਦੇਸ਼ 

- ਵਿਆਹ ਦੇ ਲਈ ਡਿਪਟੀ ਕਮਿਸ਼ਨਰ ਤੋਂ ਇਜਾਜ਼ਤ ਲੈਣੀ ਹੋਵੇਗੀ 

- ਸਿਰਫ਼ 50  ਮਹਿਮਾਨਾਂ ਦੇ ਸ਼ਾਮਲ ਹੋਣ ਦੀ ਇਜਾਜ਼ਤ  ਹੋਵੇਗੀ
- ਵਿਆਹ ਦਾ ਸਮਾਗਮ ਖੁੱਲੀ ਥਾਂ 'ਤੇ ਰੱਖਿਆ ਜਾਵੇ ਅਤੇ ਸੈਂਟਰਲ ਏਅਰ ਕੰਡੀਸ਼ਨ ਦੀ ਮਨਜ਼ੂਰੀ ਨਹੀਂ ਹੋਵੇਗੀ
- ਕੰਟੇਨਮੈਂਟ ਜ਼ੋਨ ਦੇ ਕਿਸੇ ਸ਼ਖ਼ਸ ਨੂੰ ਵਿਆਹ ਵਿੱਚ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ
-  ਮੈਰਿਜ ਪੈਲੇਸ ਦੇ ਬਾਹਰ ਸੈਨੇਟਾਇਜ਼ ਦਾ ਪੂਰਾ ਪ੍ਰਬੰਧ ਕਰਨਾ ਜ਼ਰੂਰੀ ਹੋਵੇਗਾ
- ਵਿਆਹ ਵਿੱਚ ਸ਼ਾਮਲ ਹੋਣ ਵਾਲੇ ਹਰ ਸ਼ਖ਼ਸ ਦੀ ਥਰਮਲ ਸਕ੍ਰੀਨਿੰਗ ਹੋਵੇਗੀ
- ਜਿਸ ਵੀ ਮਹਿਮਾਨ ਦਾ ਤਾਪਮਾਨ 99.50 F ਜਾਂ ਕਫ਼,ਜ਼ੁਕਾਮ ਅਤੇ ਬੁਖ਼ਾਰ ਦੀ ਸ਼ਿਕਾਇਤ ਹੋਵੇਗਾ ਉਸ ਨੂੰ ਵਿਆਹ ਵਿੱਚ   ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ
- ਵਿਆਹ ਵਿੱਚ ਮੌਜੂਦ ਹਰ ਸ਼ਖ਼ਸ ਲਈ ਮਾਸਕ ਪਾਉਣਾ ਜ਼ਰੂਰੀ ਹੋਵੇਗਾ
- ਵਿਆਹ ਵਿੱਚ ਹਰ ਕੋਈ ਇੱਕ ਦੂਜੇ ਤੋਂ 1 ਮੀਟਰ ਦੀ ਦੂਰੀ ਬਣਾ ਕੇ ਰੱਖੇਗਾ
- ਵਾਸ਼ਰੂਮ ਵਿੱਚ ਸਾਬੁਣ  ਦਾ ਪੂਰਾ ਪ੍ਰਬੰਧ ਹੋਵੇਗਾ
-  ਵਿਆਹ ਸਮਾਗਮ ਵਿੱਚ ਸ਼ਰਾਬ, ਪਾਨ ਮਸਾਲਾ,ਗੁਟਕੇ ਦੀ ਇਜਾਜ਼ਤ ਨਹੀਂ ਹੋਵੇਗੀ
-  ਵਿਆਹ ਸਮਾਗਮ ਦੇ ਲਈ ਇੱਕ ਨੋਡਲ ਸ਼ਖ਼ਸ ਹੋਵੇਗੀ ਜਿਸ ਦੀ ਸਾਰੇ ਇੰਤਜ਼ਾਮ ਕਰਨ ਦੀ ਜ਼ਿੰਮੇਵਾਰੀ ਹੋਵੇਗੀ
-  ਸਾਰੇ ਮਹਿਮਾਨ ਦੇ ਲਈ ਅਰੋਗਿਆ ਸੇਤੂ ਐੱਪ ਡਾਊਨਡੋਲ ਕਰਨੀ ਜ਼ਰੂਰੀ ਹੋਵੇਗੀ