2010 'ਚ ਹੁੱਡਾ ਸਰਕਾਰ ਵੱਲੋਂ ਕੀਤੀਆਂ 1,983 PT ਅਧਿਆਪਕਾਂ ਦੀਆਂ ਨਿਯੁਕਤੀਆਂ ਰੱਦ :SC
Advertisement

2010 'ਚ ਹੁੱਡਾ ਸਰਕਾਰ ਵੱਲੋਂ ਕੀਤੀਆਂ 1,983 PT ਅਧਿਆਪਕਾਂ ਦੀਆਂ ਨਿਯੁਕਤੀਆਂ ਰੱਦ :SC

ਪੰਜਾਬ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਤੇ ਸੁਪਰੀਮ ਕੋਰਟ ਨੇ ਮੋਹਰ ਲਗਾਈ 

ਪੰਜਾਬ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਤੇ ਸੁਪਰੀਮ ਕੋਰਟ ਨੇ ਮੋਹਰ ਲਗਾਈ

ਰਾਜਨ ਸ਼ਰਮਾ/ਚੰਡੀਗੜ੍ਹ ; ਸੁਪਰੀਮ ਕੋਰਟ ਨੇ 2010 ਵਿੱਚ ਹੁੱਡਾ ਸਰਕਾਰ ਵੱਲੋਂ ਕੀਤੀਆਂ 1,983 PT ਅਧਿਆਪਕਾਂ ਦੀ ਨਿਯੁਕਤੀ ਨੂੰ ਰੱਦ ਕਰਨ ਦਾ ਵੱਡਾ ਫ਼ੈਸਲਾ ਸੁਣਾਇਆ ਹੈ, ਇਸ ਦੇ ਨਾਲ ਹੀ ਸੁਪਰੀਮ ਅਦਾਲਤ ਨੇ ਹਰਿਆਣਾ ਸਟਾਫ਼ ਸਲੈਕਸ਼ਨ ਕਮਿਸ਼ਨ ਨੂੰ ਨਿਰਦੇਸ਼ ਜਾਰੀ ਕੀਤਾ ਹੈ ਕੀ ਕੋਰੋਨਾ ਲਾਕਡਾਊਨ ਖ਼ਤਮ ਹੋਣ ਤੋਂ ਬਾਅਦ 5 ਮਹੀਨਿਆਂ ਦੇ ਅੰਦਰ ਮੁੜ ਤੋਂ ਨਵੀਂ ਨਿਯੁਕਤੀ ਦੀ ਪ੍ਰਕਿਆ ਨੂੰ ਪੂਰਾ ਕੀਤੀ ਜਾਵੇ, ਸੁਪਰੀਮ ਕੋਰਟ ਦੇ ਜੱਜ ਜਸਟਿਸ ਅਸ਼ੋਕ ਭੂਸ਼ਣ ਅਤੇ ਨਵੀਨ ਸਿਨਹਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ 2012 ਦੇ ਫ਼ੈਸਲੇ 'ਤੇ ਮੋਹਰ ਲੱਗਾ ਦਿੱਤੀ ਹੈ,2012 ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ  ਹੁੱਡਾ ਸਰਕਾਰ ਵੱਲੋਂ ਕੀਤੀਆਂ PT ਅਧਿਆਪਕਾਂ ਦੀ ਨਿਯੁਕਤੀਆਂ ਨੂੰ ਰੱਦ ਕਰ ਦਿੱਤਾ ਸੀ, ਪਰ ਹਾਈਕੋਰਟ ਦੇ ਫ਼ੈਸਲੇ ਨੂੰ PT ਅਧਿਆਪਕਾਂ ਨੇ ਸੁਪਰੀਮ ਕੋਰਟ ਵਿੱਚ ਚੁਨੌਤੀ ਦਿੱਤੀ ਸੀ ਪਰ ਦੇਸ਼ ਦੀ ਸੁਪਰੀਮ ਅਦਾਲਤ ਤੋਂ ਵੀ PT ਅਧਿਆਪਕਾਂ ਨੂੰ ਰਾਹਤ ਨਹੀਂ ਮਿਲੀ ਹੈ 

ਕਿਵੇਂ ਹੋਣਗੀਆਂ ਨਵੀਂ ਨਿਯੁਕਤੀਆਂ ?

ਹਰਿਆਣਾ ਸਟਾਫ਼ ਸਲੈਕਸ਼ਨ ਕਮਿਸ਼ਨ (HSSC) ਨੂੰ ਸੁਪਰੀਮ ਕੋਰਟ ਨੇ ਮੁੜ ਤੋਂ ਨਿਯੁਕਤੀਆਂ ਦੀ ਪ੍ਰਕਿਆ ਨੂੰ ਪੂਰ ਕਰਨ ਦੇ ਹੁਕਮ ਦਿੱਤੇ ਨੇ, ਸੁਪਰੀਮ ਕੋਰਟ ਨੇ ਕਿਹਾ ਕੀ ਪੁਰਾਣੀ ਪ੍ਰਕਿਆ ਮੁਤਾਬਿਕ ਹੀ ਇਮਤਿਹਾਨ ਲਿਆ ਜਾਵੇਗਾ, 200 ਨੰਬਰ ਦੀ ਲਿਖਤ ਪ੍ਰੀਖਿਆ ਹੋਵੇਗੀ, ਇਸ ਇਮਤਿਹਾਨ ਵਿੱਚ ਉਹ ਵੀ ਲੋਕ ਬੈਠ ਸਕਣਗੇ ਜਿਨ੍ਹਾਂ ਨੇ 2010 ਵਿੱਚ PT ਅਧਿਆਪਕਾਂ ਦੀ ਨਿਯੁਕਤੀ ਦੇ ਲਈ ਪ੍ਰੀਖਿਆ ਦਿੱਤੀ ਅਤੇ ਨਾਲ ਹੀ ਜਿਨ੍ਹਾਂ ਲੋਕਾਂ ਦੀ ਸੁਪਰੀਮ ਕੋਰਟ ਨੇ ਨਿਯੁਕਤੀ ਰੱਦ ਕੀਤੀ ਹੈ ਉਹ ਵੀ ਮੁੜ ਤੋਂ ਪ੍ਰੀਖਿਆ ਦੇ ਸਕਣਗੇ 

ਨਹੀਂ ਲਈ ਜਾਵੇਗੀ ਵਾਪਸ ਤਨਖ਼ਾਹ

ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਹੈ ਕੀ 2010 ਵਿੱਚ ਜਿਨ੍ਹਾਂ PT ਅਧਿਆਪਕਾਂ ਦੀ ਨਿਯੁਕਤੀ ਹੋਈ ਸੀ ਉਨ੍ਹਾਂ ਤੋਂ 10 ਸਾਲਾਂ ਦੀ ਤਨਖ਼ਾਹ ਵਾਪਸ ਨਹੀਂ ਲਈ ਜਾਵੇਗੀ ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਤੋਂ ਸਰਕਾਰ ਵੱਲੋਂ ਦਿੱਤੇ 84 ਲਾਭ ਵੀ ਵਾਪਸ ਨਹੀਂ ਲਏ ਜਾਣਗੇ ਜੋ ਇਨ੍ਹਾਂ ਨੂੰ ਨੌਕਰੀ ਦੌਰਾਨ ਦਿੱਤੇ ਗਏ ਸਨ  

 

 

Trending news