ਹਿਮਾਚਲ ਨੇ ਰਚਿਆ ਇਤਿਹਾਸ ! ਇਹ ਕਾਮਯਾਬੀ ਹਾਸਲ ਕਰਨ ਵਾਲਾ ਦੇਸ਼ ਦਾ ਪਹਿਲਾਂ ਸੂਬਾ

 ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਾਮਯਾਬੀ ਬਾਰੇ ਦਿੱਤੀ ਜਾਣਕਾਰੀ ਦਿੱਤੀ 

ਹਿਮਾਚਲ ਨੇ ਰਚਿਆ ਇਤਿਹਾਸ ! ਇਹ ਕਾਮਯਾਬੀ ਹਾਸਲ ਕਰਨ ਵਾਲਾ ਦੇਸ਼ ਦਾ ਪਹਿਲਾਂ ਸੂਬਾ
ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਾਮਯਾਬੀ ਬਾਰੇ ਦਿੱਤੀ ਜਾਣਕਾਰੀ ਦਿੱਤੀ

ਸ਼ਿਮਲਾ :  ਹਿਮਾਚਲ ਪ੍ਰਦੇਸ਼ ਨੇ ਕੋਰੋਨਾ ਕਾਲ ਦੌਰਾਨ ਵੱਡੀ ਕਾਮਯਾਬੀ ਹਾਸਲ ਕੀਤੀ ਹੈ, ਹਿਮਾਚਲ ਪ੍ਰਦੇਸ਼ (Himachal Pardesh) ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਦਾਅਵਾ ਕੀਤਾ ਹੈ ਕਿ ਹਿਮਾਚਲ ਪ੍ਰਦੇਸ਼ ਦੇਸ਼ ਦਾ ਪਹਿਲਾਂ ਅਜਿਹਾ ਸੂਬਾ ਬਣ ਗਿਆ ਹੈ, ਜਿੱਥੇ ਹਰ ਇੱਕ ਘਰ ਵਿੱਚ LPG ਗੈਸ ਕਨੈਕਸ਼ਨ ਹੈ, CM ਜੈ ਰਾਮ ਠਾਕੁਰ ਨੇ ਇਹ ਗੱਲ ਸ਼ਿਮਲਾ ਤੋਂ ਵੀਡੀਓ ਕਾਨਫਰੰਸਿੰਗ ਦੌਰਾਨ ਹਿਮਾਚਲ ਗ੍ਰਹਣੀ ਸੁਵਿਧਾ ਯੋਜਨਾ ਦਾ ਲਾਭ ਲੈਣ ਵਾਲਿਆਂ ਨਾਲ ਗੱਲਬਾਤ ਦੌਰਾਨ ਦੱਸੀ

ਸੀਐੱਮ ਜੈ ਰਾਮ ਠਾਕੁਰ ਨੇ ਕਿਹਾ ਮਿੱਟੀ ਚੁਲੇ 'ਤੇ ਖਾਣਾ ਬਣਾਉਣ ਵਿੱਚ ਬਹੁਤ ਮੁਸ਼ਕਲ ਆਉਂਦੀ ਸੀ, ਮਹਿਲਾਵਾਂ ਦੀ ਸਿਹਤ 'ਤੇ ਅਸਰ ਪੈਂਦਾ ਸੀ, ਇਸ ਦੇ ਇਲਾਵਾ ਲੱਖਾ ਦਰਖ਼ਤ ਕੱਟੇ ਜਾਂਦੇ ਸਨ ਵਾਤਾਵਰਨ ਨੂੰ ਨੁਕਸਾਨ ਪਹੁੰਚ ਦਾ ਸੀ, ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਗੱਲ ਦਾ ਧਿਆਨ ਰੱਖ ਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ  ਪੀਐੱਮ ਉੱਜਵਲਾ ਯੋਜਨਾ ਦੀ ਸ਼ੁਰੂਆਤ ਕੀਤੀ ਸੀ, ਇਸ ਯੋਜਨਾ ਨਾਲ ਸੂਬੇ ਦੇ ਕਰੀਬ 1 ਲੱਖ 36 ਹਜ਼ਾਰ ਪਰਿਵਾਰਾਂ ਨੂੰ ਲਾਭ ਪਹੁੰਚਿਆ ਹੈ

ਕੋਰੋਨਾ 'ਤੇ ਜ਼ਾਹਿਰ ਕੀਤੀ ਚਿੰਤਾ 

ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕੋਰੋਨਾ 'ਤੇ ਗੱਲਬਾਤ ਕਰ ਦੇ ਹੋਏ ਕਿਹਾ ਕੋਰੋਨਾ ਮਹਾਂਮਾਰੀ ਨੇ ਸਾਡੇ ਗੱਲਬਾਤ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਾਹਰ ਤੋਂ ਆਉਣ ਵਾਲੇ ਲੋਕਾਂ ਦੇ ਹੋਮ ਕੁਆਰੰਟੀਨ 'ਤੇ ਨਜ਼ਰ ਰੱਖਣ ਤਾਕੀ ਕੁਆਰੰਟੀਨ ਦੇ ਨਿਯਮਾਂ ਦਾ ਉਲੰਘਣ ਨਾ ਹੋ ਸਕੇ, ਤੁਹਾਨੂੰ ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ 1 ਹਜ਼ਾਰ ਤੋਂ ਵੀ ਜ਼ਿਆਦਾ ਮਾਮਲੇ ਆ ਚੁੱਕੇ ਨੇ