ਪੰਜਾਬ ਦੇ ਇਸ ਸ਼ਹਿਰ 'ਚ 3 ਸਾਲ ਦੇ ਬੱਚਿਆਂ ਨੇ ਸਾਈਕਲ ਰੈਲੀ ਕੱਢ ਕੇ ਟਰੈਕਟਰ ਮਾਰਚ ਦਾ ਦਿੱਤਾ ਸੱਦਾ
Advertisement

ਪੰਜਾਬ ਦੇ ਇਸ ਸ਼ਹਿਰ 'ਚ 3 ਸਾਲ ਦੇ ਬੱਚਿਆਂ ਨੇ ਸਾਈਕਲ ਰੈਲੀ ਕੱਢ ਕੇ ਟਰੈਕਟਰ ਮਾਰਚ ਦਾ ਦਿੱਤਾ ਸੱਦਾ

26 ਜਨਵਰੀ ਨੂੰ ਗਣਤੰਤਰ ਦਿਹਾੜੇ ਦੇ ਮੌਕੇ ਕਿਸਾਨਾਂ ਦੇ ਵੱਲੋਂ ਵੀ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਵੀ ਤਿਆਰੀਆਂ ਜ਼ੋਰਾਂ 'ਤੇ ਹੈ, ਉੱਥੇ ਹੀ  ਹੁਣ ਟਰੈਕਟਰ ਮਾਰਚ ਨੂੰ ਲੈ ਕੇ ਜਿੱਥੇ ਬਜ਼ੁਰਗਾਂ ਅਤੇ ਨੌਜਵਾਨਾਂ ਦੇ ਵਿੱਚ ਜੋਸ਼ ਵੇਖਿਆ ਜਾ ਰਿਹਾ ਹੈ ਇਸ ਦੇ ਲਈ ਛੋਟੇ ਬੱਚੇ ਵੀ ਵਧ ਚੜ੍ਹ ਕੇ ਉਤਸ਼ਾ

ਪੰਜਾਬ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਟਰੈਕਟਰ  ਵੀ ਤਿਆਰੀਆਂ ਜ਼ੋਰਾਂ 'ਤੇ ਹੈ

ਨਵਦੀਪ ਸਿੰਘ/ਮੋਗਾ: 26 ਜਨਵਰੀ ਨੂੰ ਗਣਤੰਤਰ ਦਿਹਾੜੇ ਦੇ ਮੌਕੇ ਕਿਸਾਨਾਂ ਦੇ ਵੱਲੋਂ ਵੀ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਵੀ ਤਿਆਰੀਆਂ ਜ਼ੋਰਾਂ 'ਤੇ ਹੈ, ਉੱਥੇ ਹੀ  ਹੁਣ ਟਰੈਕਟਰ ਮਾਰਚ ਨੂੰ ਲੈ ਕੇ ਜਿੱਥੇ ਬਜ਼ੁਰਗਾਂ ਅਤੇ ਨੌਜਵਾਨਾਂ ਦੇ ਵਿੱਚ ਜੋਸ਼ ਵੇਖਿਆ ਜਾ ਰਿਹਾ ਹੈ ਇਸ ਦੇ ਲਈ ਛੋਟੇ ਬੱਚੇ ਵੀ ਵਧ ਚੜ੍ਹ ਕੇ ਉਤਸ਼ਾਹਿਤ ਹਨ

ਇਸ ਲਈ ਕੱਢੀ ਬੱਚਿਆਂ ਨੇ ਰੈਲੀ 

 ਮੋਗਾ ਦੇ ਪਿੰਡ ਮਹੇਸਰੀ ਦੇ ਵਿੱਚ ਬੱਚਿਆਂ  ਵੱਲੋਂ ਇੱਕ ਸਾਈਕਲ ਰੈਲੀ ਕੱਢੀ ਗਈ ਅਤੇ ਦਿੱਲੀ ਜਾਣਾ ਦੇ ਲਈ ਲੋਕਾਂ ਨੂੰ ਪ੍ਰੇਰਿਆ ਗਿਆ. ਇਸ ਰੈਲੀ ਦੇ ਵਿੱਚ 3 ਸਾਲ ਤੋਂ ਲੈ ਕੇ 12 ਸਾਲ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ, ਭਾਵੇ ਛੋਟੇ ਛੋਟੇ ਬੱਚਿਆਂ ਨੇ ਖੇਤੀ ਕਾਨੂੰਨ ਬਾਰੇ ਜਾਣਕਾਰੀ ਨਹੀਂ ਸੀ  ਪਰ ਉਨ੍ਹਾਂ ਦਾ ਪੰਜਾਬ ਪ੍ਰਤੀ ਜੋਸ਼ ਠਾਠਾ ਮਾਰ ਰਿਹਾ ਸੀ

ਪਿੰਡ ਦੇ ਨੌਜਵਾਨ ਸੁਖਜਿੰਦਰ ਮਹੇਸਰੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਲਾਗੂ ਕਰਕੇ ਕੇਂਦਰ ਸਰਕਾਰ ਨੇ ਆਉਣ ਵਾਲੀਆਂ ਨਸਲਾਂ ਦੇ ਉੱਤੇ ਹਮਲਾ ਕੀਤਾ ਹੈ.ਇਸ ਕਰਕੇ  ਇਹ ਬੱਚੇ ਵੀ ਅੱਜ ਇਨ੍ਹਾਂ ਖੇਤੀ ਕਾਨੂੰਨਾਂ ਦੀ ਸੱਚਾਈ ਨੂੰ ਸਮਝ ਗਏ ਹਨ ਅਤੇ ਉਹ ਇਸ ਅੰਦੋਲਨ ਦਾ ਹਿੱਸਾ ਬਣਨਾ ਚਾਹੁੰਦੇ ਸੀ।  ਜਿਸ ਕਰਕੇ ਬੱਚਿਆਂ ਦੇ ਵੱਲੋਂ ਅੱਜ ਪਿੰਡ ਵਿਚ ਹੀ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ.

WATCH LIVE TV

Trending news