ਭਾਰਤ-ਚੀਨ ਝੜਪ: ਸਾਬਕਾ PM ਮਨਮੋਹਨ ਸਿੰਘ ਨੇ ਕਿਹਾ-ਅਸੀਂ ਇਤਿਹਾਸ ਦੇ ਨਾਜ਼ੁਕ ਮੋੜ 'ਤੇ ਖੜੇ ਹਾਂ
Advertisement

ਭਾਰਤ-ਚੀਨ ਝੜਪ: ਸਾਬਕਾ PM ਮਨਮੋਹਨ ਸਿੰਘ ਨੇ ਕਿਹਾ-ਅਸੀਂ ਇਤਿਹਾਸ ਦੇ ਨਾਜ਼ੁਕ ਮੋੜ 'ਤੇ ਖੜੇ ਹਾਂ

ਭਾਰਤ ਚੀਨ ਵਿਵਾਦ 'ਤੇ ਮਨਮੋਹਨ ਸਿੰਘ ਦਾ ਅਹਿਮ ਬਿਆਨ 

ਭਾਰਤ ਚੀਨ ਵਿਵਾਦ 'ਤੇ ਮਨਮੋਹਨ ਸਿੰਘ ਦਾ ਅਹਿਮ ਬਿਆਨ

ਦਿੱਲੀ : ਸਾਬਕਾ ਪ੍ਰਧਾਨ ਡਾ ਮਨਮੋਹਨ ਸਿੰਘ ਨੇ ਭਾਰਤ ਚੀਨ (India-china) ਝੜਪ 'ਤੇ ਬਿਆਨ ਦਿੱਤਾ ਹੈ, ਉਨ੍ਹਾਂ ਕਿਹਾ 15-16 ਜੂਨ 2020 ਨੂੰ ਗਲਵਾਨ ਵੈਲੀ ਲਦਾਖ਼ ਵਿੱਚ ਭਾਰਤ ਦੇ 20 ਜਾਹਬਾਜ਼ ਫ਼ੌਜੀਆਂ ਨੇ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਹੈ, ਇਹ ਬਹਾਦਰ ਫ਼ੌਜੀ ਆਪਣੀ ਜ਼ਿੰਮੇਵਾਰ ਨਿਭਾਉਂਦੇ ਹੋਏ ਦੇਸ਼ ਦੇ ਕਈ ਕੁਰਬਾਨ ਹੋ ਗਏ,ਦੇਸ਼ ਦੇ ਇੰਨਾ ਸਪੂਤਾਂ ਨੇ ਆਪਣੀ ਅਖੀਰਲੇ ਸਾਹ ਤੱਕ ਭਾਰਤੀ ਸਰਹੱਦ ਦੀ ਰੱਖਿਆ ਕੀਤੀ, ਪਰ ਇੰਨਾ ਬਹਾਦਰ ਜਵਾਨਾਂ ਦਾ ਬਲੀਦਾਨ ਜਾਇਆ ਨਹੀਂ ਜਾਣਾ ਚਾਹੀਦਾ ਹੈ

ਉਨ੍ਹਾਂ ਨੇ ਕਿਹਾ ਅੱਜ 'ਅਸੀਂ ਇਤਿਹਾਸ ਦੇ ਨਾਜ਼ੁਕ ਮੋੜ 'ਤੇ ਖੜੇ ਹਾਂ, ਸਾਡੀ ਸਰਕਾਰ ਦੇ ਫ਼ੈਸਲੇ ਅਤੇ ਚੁੱਕੇ ਗਏ ਕਦਮ ਤੈਅ ਕਰਨਗੇ ਕਿ ਭਵਿੱਖ ਦੀ ਪੀੜੀਆਂ ਇਸ ਨੂੰ ਕਿਸ ਤਰ੍ਹਾਂ ਵੇਖਣਗੀਆਂ,ਜੋ ਦੇਸ਼ ਦੀ ਅਗਵਾਈ ਕਰ ਰਹੇ ਨੇ ਉਨ੍ਹਾਂ ਦੇ ਮੋਢਿਆਂ 'ਤੇ ਵੱਡੀ ਜ਼ਿੰਮੇਵਾਰੀ ਹੈ, ਸਾਡੇ ਲੋਕਰਾਜ ਵਿੱਚ ਇਹ ਜ਼ਿੰਮੇਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੈ, ਪ੍ਰਧਾਨ ਨੂੰ ਆਪਣੇ ਸ਼ਬਦਾਂ ਅਤੇ ਐਲਾਨਾਂ 'ਤੇ ਦੇਸ਼ ਦੀ ਸੁਰੱਖਿਆ ਨੂੰ ਲੈਕੇ ਪੈਣ ਵਾਲੇ ਪ੍ਰਭਾਵ ਦੇ ਵੱਲ ਹਮੇਸ਼ਾ ਸਾਵਧਾਨ ਹੋਣਾ ਚਾਹੀਦਾ ਹੈ'

ਉਨ੍ਹਾਂ ਕਿਹਾ 'ਚੀਨ ਨੇ ਅਪ੍ਰੈਲ 2020 ਤੋਂ ਲੈਕੇ ਅੱਜ ਤੱਕ ਭਾਰਤੀ ਸਰਹੱਦ ਵਿੱਚ ਗਲਵਾਨ ਵੈਲੀ ਅਤੇ ਪਾਂਗੋਂਗ ਤਸੋ ਲੇਕ ਵਿੱਚ ਕਈ ਵਾਰ ਜਬਰਨ ਘੁਸਪੈਠ ਕੀਤੀ ਹੈ, ਅਸੀਂ ਨਾ ਤਾਂ ਉਨ੍ਹਾਂ ਦੀ ਧਮਕੀ ਅਤੇ ਦਬਾਅ ਦੇ ਸਾਹਮਣੇ ਝੁਕਾਂਗੇ, ਨਾ ਹੀ ਆਪਣੀ ਜ਼ਮੀਨ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਾਂਗੇ, ਪ੍ਰਧਾਨ ਮੰਤਰੀ ਨੂੰ ਆਪਣੇ ਬਿਆਨਾਂ ਨਾਲ ਉਨ੍ਹਾਂ ਦੀ ਸਾਜ਼ਿਸ਼ਾਂ ਨੂੰ ਬਲ ਨਹੀਂ ਦੇਣਾ ਚਾਹੀਦਾ ਹੈ,ਇਹ ਤੈਅ ਕਰਨਾ ਚਾਹੀਦਾ ਹੈ ਕਿ ਸਰਕਾਰ ਦੇ ਸਾਰੇ ਅੰਗ ਇਸ ਖ਼ਤਰੇ ਦਾ ਸਾਮਨਾ ਕਰਨ ਲਈ ਮਿਲ ਕੇ ਕੰਮ ਕਰਨ' 

ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ 'ਇਹ ਹੀ ਸਮਾਂ ਹੈ ਜਦੋਂ ਪੂਰੇ ਦੇਸ਼ ਨੂੰ ਇੱਕ ਜੁੱਟ ਹੋਣਾ ਹੈ ਅਤੇ ਮਿਲ ਕੇ ਇਸ ਦਾ ਜਵਾਬ ਦੇਣਾ ਹੈ, ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਅਜਿਹਾ ਗੁਮਰਾਹ ਪ੍ਰਚਾਰ ਕਦੇ ਵੀ ਕੂਟਨੀਤੀ ਅਤੇ ਮਜ਼ਬੂਤ ਅਗਵਾਈ ਦਾ ਬਦਲ ਨਹੀਂ ਹੋ ਸਕਦਾ ਹੈ, ਪਿੱਛੇ ਲੱਗੇ ਸਹਿਯੋਗੀਆਂ ਅਤੇ ਪ੍ਰਚਾਰ ਨਾਲ ਝੂਠ ਨੂੰ ਸੱਚ ਵਿੱਚ ਨਹੀਂ ਬਦਲਿਆ ਜਾ ਸਕਦਾ ਹੈ, ਅਸੀਂ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਮੌਜੂਦਾ ਵਕਤ ਦੀ ਚੁਨੌਤੀਆਂ ਦਾ ਸਾਹਮਣਾ ਕਰੇ, ਅਤੇ ਕਰਨਲ ਬੀ ਸੰਤੋਸ਼ ਬਾਬੂ ਅਤੇ ਸਾਡੇ ਫ਼ੌਜੀਆਂ ਦੀ ਕੁਰਬਾਨੀ ਦੀ ਕਸੌਟੀ 'ਤੇ ਖੜਾਂ ਉੱਤਰੇ, ਜਿੰਨਾ ਨੇ ਦੇਸ਼ ਦੇ ਲਈ ਆਪਣੀ ਕੁਰਬਾਨੀ ਦਿੱਤੀ ਹੈ'

 

 

 

Trending news