ਕਦੋਂ ਸ਼ੁਰੂ ਹੋਣਗੀਆਂ ਕੌਮਾਂਤਰੀ ਉਡਾਨਾਂ ? ਐਵੀਏਸ਼ਨ ਮੰਤਰੀ ਹਰਦੀਪ ਪੁਰੀ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ

ਭਾਰਤ ਸਰਕਾਰ ਲਵੇਗੀ ਕੌਮਾਂਤਰੀ ਹਵਾਈ ਸੇਵਾ ਸ਼ੁਰੂ ਕਰਨ ਬਾਰੇ ਫ਼ੈਸਲਾ

 ਕਦੋਂ ਸ਼ੁਰੂ ਹੋਣਗੀਆਂ ਕੌਮਾਂਤਰੀ ਉਡਾਨਾਂ ? ਐਵੀਏਸ਼ਨ ਮੰਤਰੀ ਹਰਦੀਪ ਪੁਰੀ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ
ਭਾਰਤ ਸਰਕਾਰ ਲਵੇਗੀ ਕੌਮਾਂਤਰੀ ਹਵਾਈ ਸੇਵਾ ਸ਼ੁਰੂ ਕਰਨ ਬਾਰੇ ਫ਼ੈਸਲਾ

ਦਿੱਲੀ : ਦੇਸ਼ ਅੰਦਰ ਘਰੇਲੂ ਉਡਾਨਾਂ ਸ਼ੁਰੂ ਹੋਣ ਤੋਂ ਬਾਅਦ ਹੁਣ ਜਲਦ ਹੀ ਕੌਮਾਂਤਰੀ ਉਡਾਨਾਂ ਸ਼ੁਰੂ ਕਰਨ 'ਤੇ ਸਰਕਾਰ ਫ਼ੈਸਲਾ ਲਵੇਗੀ, ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਇਹ ਜਾਣਕਾਰੀ ਦਿੱਤੀ ਹੈ,ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਜਾਪਾਨ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਨੇ ਵਿਦੇਸ਼ੀਆਂ ਦੇ ਆਉਣ 'ਤੇ ਪਾਬੰਦੀ ਲਗਾਈ ਹੈ

 

ਪੁਰੀ ਨੇ ਟਵੀਟ ਕਰਦੇ ਹੋਏ ਕਿਹਾ, ਜਿਵੇਂ ਹੀ ਦੂਜੇ ਦੇਸ਼ਾਂ ਵੱਲੋਂ ਆਪਣੇ ਮੁਲਕ ਵਿੱਚ ਨਾਗਰਿਕਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਉਸੇ ਦੌਰਾਨ ਕੌਮਾਂਤਰੀ ਉਡਾਨਾਂ ਮੁੜ ਤੋਂ ਸ਼ੁਰੂ ਕਰਨ ਦੇ ਫ਼ੈਸਲਾ ਲਿਆ ਜਾਵੇਗਾ,ਪੁਰੀ ਨੇ ਕਿਹਾ ਜਿਸ ਦੇਸ਼ ਵਿੱਚ ਫਲਾਈਟ ਜਾਰੀ ਹੈ ਉਸ ਦੇਸ਼ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ

ਭਾਰਤ ਵਿੱਚ 25 ਮਈ ਤੋਂ ਘਰੇਲੂ ਯਾਤਰੀ ਉਡਾਨਾਂ ਨੂੰ ਮੁੜ ਤੋਂ ਸ਼ੁਰੂ ਕੀਤਾ ਗਿਆ ਸੀ, ਇਸ ਤੋਂ ਪਹਿਲਾਂ ਕਰੀਬ 2 ਮਹੀਨੇ ਤੱਕ ਕੋਰੋਨਾ ਵਾਇਰਸ ਨੂੰ ਰੋਕਣ ਦੇ ਲਈ ਲਾਗੂ ਲੌਕ ਡਾਊਨ ਦੇ ਕਾਰਨ ਉਡਾਨਾਂ 'ਤੇ ਪਾਬੰਦੀ ਸੀ

ਏਅਰ ਇੰਡੀਆ ਨੇ ਸ਼ੁਰੂ ਕੀਤੀ ਬੁਕਿੰਗ 

ਏਅਰ ਇੰਡੀਆ ਨੇ 5 ਜੂਨ ਤੋਂ ਵੰਦੇ ਮਾਤਰਮ ਮਿਸ਼ਨ ਦੇ ਤਹਿਤ ਅਮਰੀਕਾ ਅਤੇ ਕੈਨੇਡਾ ਦੇ ਨਾਲ ਦੁਨੀਆ ਦੇ ਦੂਜੇ ਦੇਸ਼ਾਂ ਦੇ ਲਈ ਯਾਤਰੀਆਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ, ਸਰਕਾਰ ਦੇ ਵੰਦੇ ਮਾਤਰਮ ਮਿਸ਼ਨ ਮੁਤਾਬਿਕ 5 ਜੂਨ ਤੋਂ ਬੁਕਿੰਗ ਕਰਾ ਕੇ 9 ਤੋਂ 30 ਜੂਨ 2020 ਦੇ ਵਿੱਚ ਯਾਤਰਾ ਕੀਤੀ ਜਾ ਸਕੇਗੀ, ਇਹ ਫਲਾਇਟਾਂ ਅਮਰੀਕਾ,ਕੈਨੇਡਾ ਦੇ ਕਈ ਅਹਿਮ ਸ਼ਹਿਰਾਂ ਜਿਵੇਂ ਨਿਊਯਾਰਕ, ਸ਼ਿਕਾਗੋ, ਵਾਸ਼ਿੰਗਟਨ,ਸੈਨ ਫਰਾਂਸਿਸਕੋ,ਵੈਨਕੂਵਰ, ਟੋਰਾਂਟੋ ਦੇ ਵਿੱਚ ਚੱਲਣਗੀਆਂ

ਕੌਮਾਂਤਰੀ ਉਡਾਨਾਂ ਸ਼ੁਰੂ ਹੋਣ ਦਾ ਸਮਾਂ

ਹਰਦੀਪ ਪੁਰੀ ਨੇ ਕਿਹਾ ਫਿਲਹਾਲ  ਕੌਮਾਂਤਰੀ ਉਡਾਨਾਂ ਸ਼ੁਰੂ ਹੋਣ 'ਤੇ ਸਮਾਂ ਲੱਗ ਸਕਦਾ ਹੈ, ਦੇਸ਼ ਦੇ ਜ਼ਿਆਦਾਤਰ ਮੈਟਰੋ ਸ਼ਹਿਰ ਫਿਲਹਾਲ ਰੈਡ ਜ਼ੋਨ ਵਿੱਚ ਨੇ, ਜਿਸ ਦੇ ਚੱਲਦਿਆਂ ਬਾਹਰ ਦੇ ਸ਼ਹਿਰਾਂ ਤੋਂ ਲੋਕ ਫਲਾਇਟ ਫੜਨ ਦੇ ਲਈ ਨਹੀਂ ਆ ਸਕਦੇ ਨੇ, ਇਸ ਤੋਂ ਇਲਾਵਾ ਦੇਸ਼ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੂੰ 14 ਦਿਨ ਕੁਆਰੰਟੀਨ ਵਿੱਚ ਰਹਿਣਾ ਹੋਵੇਗਾ 

ਇਸ ਦੇ ਨਾਲ ਘਰੇਲੂ ਉਡਾਨਾਂ ਨੂੰ ਫਿਲਹਾਲ 50-60 ਫ਼ੀਸਦੀ ਤੱਕ ਪਹੁੰਚਣ ਲਈ ਵੀ ਸਮਾਂ ਲੱਗੇਗਾ, ਹਰਦੀਪ ਪੁਰੀ ਨੇ ਕਿਹਾ ਸਾਨੂੰ ਅੱਗੇ ਵਾਇਰਸ ਦਾ ਵੀ ਵੇਖਣਾ ਹੈ ਕੀ ਉਸ ਦਾ ਕਿ ਅਸਰ ਪਵੇਗਾ, ਤਾਂ ਤੱਕ ਸਰਕਾਰ ਵੰਦੇ ਮਾਤਰਮ ਮਿਸ਼ਨ ਦੇ ਤਹਿਤ ਦੇਸ਼  ਵਿੱਚ ਵਿਦੇਸ਼ ਤੋਂ ਸੈਲਾਨੀਆਂ ਨੂੰ ਲਿਆਉਂਦੀ ਰਹੇਗੀ