ਕਬੱਡੀ-ਕਬੱਡੀ ਕਰਦੇ ਕਿਵੇਂ ਹੋਈ ਸਰਹੱਦਾਂ ਪਾਰ !
Advertisement

ਕਬੱਡੀ-ਕਬੱਡੀ ਕਰਦੇ ਕਿਵੇਂ ਹੋਈ ਸਰਹੱਦਾਂ ਪਾਰ !

ਪਾਕਿਸਤਾਨ ਵਿੱਚ World ਕਬੱਡੀ ਕੱਪ ਦੀ ਸ਼ੁਰੂਆਤ 

ਕਬੱਡੀ-ਕਬੱਡੀ ਕਰਦੇ ਕਿਵੇਂ ਹੋਈ ਸਰਹੱਦਾਂ ਪਾਰ !

 ਦਿੱਲੀ: ਕਬੱਡੀ ਦੇ ਖੇਡ ਬਾਰੇ ਤੁਸੀਂ ਸੁਣਿਆ ਹੋਵੇਗਾ,ਹੋ ਸਕਦਾ ਹੈ ਖੇਡਿਆ ਵੀ ਹੋਵੇ,ਖੇਡਿਆ ਨਹੀਂ ਤਾਂ ਵੇਖਿਆ ਜ਼ਰੂਰ ਹੋਵੇਗਾ,ਕਬੱਡੀ ਦੇ ਖੇਡ ਵਿੱਚ 2 ਟੀਮਾਂ ਹੁੰਦੀਆਂ ਨੇ,ਦੋਵੇਂ ਟੀਮਾਂ ਦੇ ਖਿਡਾਰੀ ਆਹਮੋ-ਸਾਹਮਣੇ ਹੁੰਦੇ ਨੇ, ਰੈਫ਼ਰੀ ਦੇ ਨਿਰਦੇਸ਼ 'ਤੇ ਖੇਡ ਦੀ ਸ਼ੁਰੂਆਤ ਹੁੰਦੀ ਹੈ ਅਤੇ ਖਿਡਾਰੀ ਦੂਜੀ ਟੀਮ ਦੇ ਪਾਲੇ ਵਿੱਚ ਜਾਕੇ ਵੱਧ ਤੋਂ ਵੱਧ ਖਿਡਾਰੀਆਂ ਨੂੰ ਹੱਥ ਲਾਕੇ ਵਾਪਸ ਲਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਕਿ ਤੁਸੀਂ ਸੁਣਿਆ 

ਕਿ ਕੱਬਡੀ-ਕੱਬਡੀ ਕਹਿੰਦੇ ਹੋਏ ਖਿਡਾਰੀਆਂ ਕਦੇ ਸਰਹੱਦ ਪਾਰ ਕਰ ਜਾਣ ਅਤੇ ਸਰਕਾਰ ਨੂੰ ਕੋਈ ਖ਼ਬਰ ਵੀ ਨਹੀਂ

ਕਿਵੇਂ ਕਬੱਡੀ ਟੀਮ ਨੇ ਸਰਹੱਦ ਪਾਰ ਕੀਤੀ ?

ਪਾਕਿਸਤਾਨ ਵਰਲਡ ਕੱਬਡੀ ਟੀਮ ਟੂਰਨਾਮੈਂਟ ਦੀ ਸ਼ੁਰੂਆਤ ਹੋ ਗਈ ਹੈ ਅਤੇ ਭਾਰਤ ਵੱਲੋਂ ਕਬੱਡੀ ਦੀ ਇੱਕ ਟੀਮ ਪਾਕਿਸਤਾਨ ਪਹੁੰਚੀ ਹੈ, ਪਾਕਿਸਤਾਨ ਦਾਅਵਾ ਕਰ ਰਿਹਾ ਹੈ ਕਿ ਇਹ ਟੀਮ ਭਾਰਤ ਦੀ ਮੇਜ਼ਬਾਨੀ ਕਰੇਗੀ,ਹੈਰਾਨੀ ਦੀ ਗੱਲ ਹੈ ਕਿ ਭਾਰਤੀ ਖੇਡ ਮੰਤਰਾਲੇ ਅਤੇ Amateur Kabbadi Federation of India ਯਾਨੀ (AKFI)ਨੂੰ ਇਸ ਬਾਰੇ ਕੋਈ ਜਾਣਕਾਰੀ 

ਹੀ ਨਹੀਂ ਹੈ,ਉਧਰ ਭਾਰਤੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਸਾਫ਼ ਕਰ ਦਿੱਤਾ ਹੈ ਕਿ ਜੇਹੜੀ ਟੀਮ ਪਾਕਿਸਤਾਨ ਗਈ ਹੈ ਉਹ ਭਾਰਤ ਦੀ ਮੇਜ਼ਬਾਨੀ ਨਹੀਂ ਕਰ ਰਹੀ ਹੈ  

ਵਿਦੇਸ਼ੀ ਟੂਰ ਲਈ ਮਨਜ਼ੂਰੀ ਦੀ ਜ਼ਰੂਰਤ 

ਭਾਰਤ ਦੇ ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਕੋਈ ਵੀ ਭਾਰਤੀ ਟੀਮ ਨੂੰ ਵਿਦੇਸ਼ ਜਾਣ ਦੇ ਲਈ ਖੇਡ ਮਹਿਕਮੇ ਤੋਂ ਮਨਜ਼ੂਰੀ ਲੈਣੀ ਹੁੰਦੀ ਹੈ,ਖੇਡ ਮਹਿਕਮਾ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਤੋਂ ਮਨਜ਼ੂਰੀ ਲੈਂਦਾ ਹੈ, ਪਰ ਜਿਸ ਭਾਰਤੀ ਟੀਮ ਦਾ ਪਾਕਿਸਤਾਨ ਪਹੁੰਚਣ ਦਾ ਦਾਅਵਾ ਕੀਤਾ ਗਿਆ ਹੈ ਉਸ ਟੀਮ ਨੇ  ਕੋਈ ਮਨਜ਼ੂਰੀ ਨਹੀਂ ਲਈ,ਸਿਰਫ਼ ਇਨ੍ਹਾਂ ਹੀ ਨਹੀਂ  Amateur Kabbadi 

Federation of India ਵੀ ਅਜਿਹਾ ਹੀ ਦਾਅਵਾ ਕਰ ਰਿਹਾ ਹੈ ਕਿ ਉਨ੍ਹਾਂ ਕੋਲ ਪਾਕਿਸਤਾਨ ਜਾਣ ਲਈ ਕਿਸੇ ਵੀ ਕਬੱਡੀ ਟੀਮ ਨੇ ਅਰਜ਼ੀ ਨਹੀਂ ਦਿੱਤੀ ਸੀ, AKFI ਦੇ ਮੁਖੀ    Justice (Retd) SP ਗਰਗ  ਨੇ ਕਿਹਾ ਕੀ ਜੋ ਟੀਮ ਪਾਕਿਸਤਾਨ ਗਈ ਹੈ ਉਸਦੇ ਖਿਲਾਫ਼ ਉਹ ਕਨੂੰਨੀ ਕਾਰਵਾਈ ਬਾਰੇ ਵਿਚਾਰ ਕਰਨਗੇ

ਕਿਵੇਂ ਮਿਲਿਆ ਟੀਮ ਨੂੰ ਵੀਜ਼ਾ ?

ਜੇਕਰ ਭਾਰਤ ਸਰਕਾਰ ਨੇ ਕਬੱਡੀ ਟੀਮ ਨੂੰ ਮਨਜ਼ੂਰੀ ਨਹੀਂ ਦਿੱਤੀ ਤਾਂ ਉਹ ਕਿਵੇਂ ਪਾਕਿਸਤਾਨ ਪਹੁੰਚੀ ? ਇਸ ਸਵਾਲ 'ਤੇ ਖੇਡ ਮਹਿਕਮੇ ਨੇ ਕਿਹਾ ਕਿ ਟੀਮ ਅਟਾਰੀ-ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਪਹੁੰਚੀ ਹੈ ਅਤੇ ਵੀਜ਼ਾ ਪਾਕਿਸਤਾਨ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ, ਉਸ ਵਿੱਚ ਉਨ੍ਹਾਂ ਦਾ ਕੋਈ ਰੋਲ ਨਹੀਂ ਹੁੰਦਾ ਹੈ 

ਭਾਰਤ-ਪਾਕਿਸਤਾਨ ਦਰਮਿਆਨ ਖੇਡ ਸਬੰਧ ਨਹੀਂ

ਭਾਰਤ-ਪਾਕਿਸਤਾਨ ਦੇ ਵਿੱਚ ਤਣਾਅ ਦਾ ਅਸਰ ਖੇਡਾਂ 'ਤੇ ਵੀ ਪਿਆ ਸੀ,ਭਾਰਤ ਸਰਕਾਰ ਨੇ ਸਾਫ਼ ਕਰ ਦਿੱਤਾ ਸੀ ਕਿ ਉਹ ਪਾਕਿਸਤਾਨ ਨਾਲ ਕਿਸੇ ਵੀ ਤਰਾਂ ਦੇ ਖੇਡ ਸਬੰਧ ਨਹੀਂ ਰੱਖੇਗਾ,ਨਾ ਹੀ ਪਾਕਿਸਤਾਨ ਦੀ ਟੀਮ ਨੂੰ ਭਾਰਤ ਵਿੱਚ ਸੱਦਾ ਦਿੱਤਾ ਜਾਵੇਗਾ ਨਾ ਹੀ ਭਾਰਤੀ ਟੀਮ ਪਾਕਿਸਤਾਨ ਜਾਵੇਗੀ,ਸਿਰਫ਼ ਉਨ੍ਹਾਂ ਟੂਰਨਾਮੈਂਟਾਂ ਵਿੱਚ ਹੀ ਭਾਰਤ ਪਾਕਿਸਤਾਨ ਨਾਲ ਖੇਡੇਗੀ ਜੋ ਵਿਸ਼ਵ ਪੱਧਰ 'ਤੇ ਹੋਣਗੀਆ,ਜਿਵੇਂ 

ਓਲੰਪਿਕ,ਏਸ਼ੀਅਨ ਖੇਡਾਂ,ਕਾਮਨਵੈਲਥ ਖੇਡਾਂ,ਵਰਲਡ ਕੱਪ ਕ੍ਰਿਕਟ ਟੂਰਨਾਮੈਂਟ
  
ਪਾਕਿਸਤਾਨ ਵਰਲਡ ਕਬੱਡੀ ਟੂਰਨਾਮੈਂਟ 

 ਹੁਣ ਤੱਕ 6 ਵਾਰ ਵਰਲਡ ਕਬੱਡੀ ਟੂਰਨਾਮੈਂਟ ਹੋ ਚੁੱਕਿਆ ਹੈ ਭਾਰਤ ਨੇ ਲਗਾਤਾਰ 6 ਵਰਲਡ ਕਬੱਡੀ ਟੂਰਨਾਮੈਂਟਾਂ ਵਿੱਚ ਜਿੱਤ ਹਾਸਲ ਕੀਤੀ ਹੈ,ਪਾਕਿਸਤਾਨ ਵਿੱਚ ਖੇਡੇ ਜਾ ਰਹੇ ਟੂਰਨਾਮੈਂਟ ਵਿੱਚ ਆਸਟ੍ਰੇਲੀਆ,ਇੰਗਲੈਂਡ,ਜਰਮਨੀ,ਇਰਾਨ,ਕੀਨੀਆ,ਕੈਨੇਡਾ ਦੀਆਂ ਟੀਮਾਂ  ਹਿੱਸਾ ਲੈ ਰਹੀਆਂ ਨੇ, ਜੇਤੂ ਟੀਮ ਲਈ 10 ਮਿਲਿਅਨ ਦਾ ਇਨਾਮ ਰੱਖਿਆ ਗਿਆ ਹੈ ਜਦਕਿ ਦੂਜੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 7.5 

million ਦਾ ਇਨਾਮ ਦਿੱਤਾ ਜਾਵੇਗਾ

Trending news