ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਸਖ਼ਤ,ਨਿਯਮ ਤੋੜਨ ਵਾਲਿਆਂ ਖਿਲਾਫ਼ ਬਣਾ ਰਹੀ ਹੈ ਇਹ ਪਲਾਨ
Advertisement

ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਸਖ਼ਤ,ਨਿਯਮ ਤੋੜਨ ਵਾਲਿਆਂ ਖਿਲਾਫ਼ ਬਣਾ ਰਹੀ ਹੈ ਇਹ ਪਲਾਨ

ਕੁਆਰੰਟੀਨ 'ਤੇ ਰੱਖੇ ਗਏ ਲੋਕਾਂ 'ਤੇ ਸਰਕਾਰ ਰੱਖੇਗੀ ਸਖ਼ਤ ਨਜ਼ਰ 

ਕੁਆਰੰਟੀਨ 'ਤੇ ਰੱਖੇ ਗਏ ਲੋਕਾਂ 'ਤੇ ਸਰਕਾਰ ਰੱਖੇਗੀ ਸਖ਼ਤ ਨਜ਼ਰ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੋਵਿਡ 19 (Coronavirus) ਦੇ ਸਬੰਧ ਵਿੱਚ ਘਰ ਵਿੱਚ ਕੁਆਰੰਟੀਨ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ 'ਤੇ ਸਖ਼ਤ ਨਜ਼ਰ ਰੱਖਣ ਦੇ ਲਈ ਗਲੋਬਲ ਪਾਜੀਸ਼ਨਿੰਗ ਸਿਸਟਮ (GPS) ਟਰੈਕ ਖ਼ਰੀਦਣ 'ਤੇ ਵਿਚਾਰ  ਕਰ ਰਹੀ ਹੈ

ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਹੈ ਕਿ ਸਿਮ ਕਾਰਡ ਨਾਲ ਲੈਸ ਟਰੈਕਰ ਨੂੰ ਘਰ ਵਿੱਚ ਕੁਆਰੰਟੀਨ ਦੇ ਦਿਸ਼ਾ-ਨਿਰਦੇਸ਼ ਦਾ ਉਲੰਘਣ ਕਰਨ ਵਾਲੇ ਨੂੰ ਫੜਨ ਲਈ ਸੂਬਾ ਸਰਕਾਰ ਕੋਵਾ ਐੱਪ ਨਾਲ ਜੋੜੇਗੀ 

ਸੂਬਾ ਸਰਕਾਰ ਨੇ ਕੋਵਿਡ-19 ਦੇ ਲਈ ਜ਼ਰੂਰੀ ਸੂਚਨਾ ਲੋਕਾਂ ਤੱਕ ਪਹੁੰਚਾਉਣ ਦੇ ਲਈ ਕੋਵਿਡ ਐੱਪ ਬਣਾਇਆ ਹੈ

ਪੰਜਾਬ ਦੇ ਵਿਸ਼ੇਸ਼ ਸਕੱਤਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਈ-ਗਵਰਨੈਂਸ) ਰਵੀ ਭਗਤ ਨੇ ਬੁਧਵਾਰ ਨੂੰ ਦੱਸਿਆ ਕਿ ਇਹ ਹੱਥ 'ਤੇ ਬੰਨ੍ਹਣ ਵਾਲੇ GPS ਆਧਾਰਿਤ ਟਰੈਕਰ ਹੈ, ਜੇਕਰ ਘਰ ਵਿੱਚ ਕੁਆਰੰਟੀਨ ਦੇ ਦੌਰਾਨ ਕੋਈ ਸ਼ਖ਼ਸ ਬਾਹਰ ਜਾਂਦਾ ਹੈ ਤਾਂ ਇੱਕ ਅਲਰਟ ਭੇਜ ਦਾ ਹੈ,ਉਨ੍ਹਾਂ ਕਿਹਾ ਕਿ 14 ਦਿਨ ਦਾ ਕੁਆਰੰਟੀਨ ਸਮਾਂ ਪੂਰਾ ਹੋਣ ਤੋਂ ਬਾਅਦ ਇਸ ਨੂੰ ਮੁੜ ਤੋਂ ਵਰਤਿਆ ਜਾ ਸਕੇਗਾ 

ਰਵੀ ਭਗਤ ਨੇ ਦੱਸਿਆ ਕਿ GPS ਆਧਾਰਿਕ ਟਰੈਕਰ ਖ਼ਰੀਦਣ ਦੀ ਗੱਲਬਾਤ ਚੱਲ ਰਹੀ ਹੈ,ਸਿਹਤ ਵਿਭਾਗ ਨੇ ਇਸ 'ਤੇ ਫ਼ੈਸਲਾ ਨਹੀਂ ਕੀਤਾ ਹੈ ਪੰਜਾਬ ਸਰਕਾਰ ਵੱਲੋਂ  ਫ਼ਿਲਹਾਲ 20 ਹਜ਼ਾਰ ਲੋਕਾਂ ਨੂੰ ਕੁਆਰੰਟੀਨ ਕੀਤਾ ਹੋਇਆ ਹੈ, ਇਨ੍ਹਾਂ ਵਿੱਚ ਉਹ ਲੋਕ ਵੀ ਨੇ ਜੋ ਦੂਜੇ ਸੂਬਿਆਂ ਤੋਂ ਆਏ ਨੇ 

 

 

Trending news