ਹਰਿਆਣਾ ਦੇ ਇੰਨਾਂ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਬੈਨ ਇਸ ਤਰੀਕ ਤੱਕ ਵਧਿਆ
Advertisement

ਹਰਿਆਣਾ ਦੇ ਇੰਨਾਂ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਬੈਨ ਇਸ ਤਰੀਕ ਤੱਕ ਵਧਿਆ

 ਹਰਿਆਣਾ ਦੇ 7 ਜ਼ਿਲ੍ਹੇ ਕੈਥਲ,ਪਾਣੀਪਤ,ਜੀਂਦ,ਰੋਹਤਕ,ਚਰਖੀ ਦਾਦਰੀ,ਸੋਨੀਪਤ,ਝੱਜਰ ਵਿੱਚ ਇੰਟਰਨੈੱਟ 'ਤੇ ਬੈਨ

 ਹਰਿਆਣਾ ਦੇ 7 ਜ਼ਿਲ੍ਹੇ ਕੈਥਲ,ਪਾਣੀਪਤ,ਜੀਂਦ,ਰੋਹਤਕ,ਚਰਖੀ ਦਾਦਰੀ,ਸੋਨੀਪਤ,ਝੱਜਰ ਵਿੱਚ ਇੰਟਰਨੈੱਟ 'ਤੇ ਬੈਨ

ਚੰਡੀਗੜ੍ਹ : ਇੱਕ ਵਾਰ ਮੁੜ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਵਧ ਰਹੇ ਪ੍ਰਦਰਸ਼ਨ ਨੂੰ ਵੇਖ ਦੇ ਹੋਏ ਹਰਿਆਣਾ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ,ਸੂਬਾ ਸਰਕਾਰ ਨੇ 7 ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾ ਨੂੰ ਬੈਨ ਕਰਨ ਦੀ ਹੱਦ ਵਧਾ ਦਿੱਤੀ ਹੈ, ਇਹ ਬੈਨ 3 ਫਰਵਰੀ 2021 ਸ਼ਾਮ 5 ਵਜੇ ਤੱਕ ਜਾਰੀ ਰਹੇਗਾ 

ਇੰਨਾਂ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾ ਬੈਨ

ਹਰਿਆਣਾ ਦੇ ਜਿੰਨਾਂ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾ ਤੇ ਰੋਕ ਲਗਾਈ ਗਈ ਹੈ,ਉਨ੍ਹਾਂ ਵਿੱਚ ਕੈਥਲ,ਪਾਣੀਪਤ,ਜੀਂਦ,ਰੋਹਤਕ, ਚਰਖੀ ਦਾਦਰੀ,ਸੋਨੀਪਤ,ਝੱਜਰ ਹੈ, ਇੰਨਾਂ ਜ਼ਿਲ੍ਹਿਆਂ ਵਿੱਚ ਵਾਇਸ ਕਾਲ ਨੂੰ ਛੱਡਕੇ  ਇੰਟਰਨੈੱਟ ਸੇਵਾ 2G/3G/4G/CDMA/GPRS,SMS ਸੇਵਾ ਪੂਰੀ ਤਰ੍ਹਾਂ ਨਾਲ ਬੈਨ ਰਹੇਗੀ  

ਸਰਹੱਦਾਂ 'ਤੇ 4 ਲੇਅਰ ਬੈਰੀਗੇਡਿੰਗ 

  ਗਾਜ਼ੀਪੁਰ, ਸਿੰਘੂ ਬਾਰਡਰ ਅਤੇ ਟੀਕਰੀ ਸਰਹੱਦ 'ਤੇ  ਸੁਰੱਖਿਆ ਨੂੰ ਲੈਕੇ ਸਰਕਾਰ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਨੇ,  ਇੰਨਾਂ ਸਾਰੀਆਂ ਸਰਹੱਦਾਂ 'ਤੇ  4 ਲੇਅਰ ਬੈਰੀਗੇਡਿੰਗ ਕੀਤੀ ਗਈ ਹੈ। ਅਤੇ ਨਾਲ ਹੀ ਕੰਡਿਆਾਲੀਆਂ ਤਾਰਾਂ ਲਗਾਈਆਂ ਗਈਆਂ ਨੇ। ਤੇ ਇਸ ਸਭ ਕਿਉਂ ? ਕਾਰਣ ਇੱਕ ਹੀ ਹੈ, ਤਾਂ ਜੋ ਦਿੱਲੀ ਅੰਦਰ ਟਰੈਟਕਰਾਂ ਦੇ ਦਾਖ਼ਲੇ ਨੂੰ ਰੋਕਿਆ ਜਾ ਸਕੇ।

ਸਿਰਫ਼ ਇੱਥੇ ਹੀ ਬੱਸ ਨਹੀਂ ਹੈ, ਪ੍ਰਦਰਸ਼ਨਕਾਰੀਆਂ ਨਾਲ ਨਜਿਠਣ ਲਈ ਦਿੱਲੀ ਪੁਲਿਸ ਨੂੰ ਸਟੀਲ ਦੇ ਡੰਡੇ ਵੀ ਦਿੱਤੇ ਗਏ ਨੇ ਤਾਂ ਜੋ ਤੇਜ਼ਧਾਰ ਹਥਿਆਰਾਂ ਨਾਲ ਉਹਨਾਂ ਉੱਤੇ ਹਮਲਾ ਨਾ ਹੋ ਸਕੇ। ਇਸ ਤੋਂ ਇਲਾਵਾ ਕਿਸੇ ਤਰਾਂ ਦੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਬੈਰੀਗੇਡਿੰਗ ਦੀ ਲੇਅਰ ਪਿੱਛੇ ਦਿੱਲੀ ਪੁਲਿਸ ਦੇ ਜਵਾਨ ਵੀ ਵੱਡੀ ਗਿਣਤੀ ਵਿੱਚ ਤਾਇਨਾਤ ਹਨ।

ਹੋਰ ਤੇ ਹੋਰ ਜਾਣਕਾਰੀ ਇਹ ਵੀ ਮਿਲੀ ਹੈ ਕਿ, ਡੀਟੀਸੀ ਦੀਆਂ ਬੱਸਾਂ ਅਤੇ ਵਾਟਰ ਕੈਨਨ ਦੀਆਂ ਗੱਡੀਆਂ ਵੀ ਖੜੀਆਂ ਕੀਤੀ ਗਈਆਂ ਨੇ। ਤੇ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਹੋਰ ਵੀ ਯਕੀਨੀ ਬਣਾਉਣ ਲਈ ਬੈਰੀਗੇਡਿੰਗ ਦੇ ਪਿੱਛੇ ਵਾਲਾ ਰਾਹ ਵੀ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਪੁਲਿਸ ਦੇ ਜਵਾਨਾਂ ਉੱਤੇ ਕੋਈ ਹਮਲਾ ਨਾ ਕਰ ਸਕੇ।

 

 

Trending news