ਪ੍ਰਦਰਸ਼ਨ ਕਰਨ ਪਹੁੰਚੇ ਭਾਜਪਾਈ ਆਗੂ ਮੁੜ ਘਿਰੇ, ਸਕੂਟੀ 'ਤੇ ਭੱਜਣ ਨੂੰ ਹੋਏ ਮਜਬੂਰ
Advertisement

ਪ੍ਰਦਰਸ਼ਨ ਕਰਨ ਪਹੁੰਚੇ ਭਾਜਪਾਈ ਆਗੂ ਮੁੜ ਘਿਰੇ, ਸਕੂਟੀ 'ਤੇ ਭੱਜਣ ਨੂੰ ਹੋਏ ਮਜਬੂਰ

 ਅਰੁਣ ਨਾਰੰਗ 'ਤੇ ਹਮਲੇ ਤੋਂ ਬਾਅਦ ਪੰਜਾਬ ਵਿੱਚ ਬੀਜੇਪੀ ਨੇ ਕੀਤੀ ਪ੍ਰਦਰਸ਼ਨ

 ਅਰੁਣ ਨਾਰੰਗ 'ਤੇ ਹਮਲੇ ਤੋਂ ਬਾਅਦ ਪੰਜਾਬ ਵਿੱਚ ਬੀਜੇਪੀ ਨੇ ਕੀਤੀ ਪ੍ਰਦਰਸ਼ਨ

ਕਪੂਰਥਲਾ/ਸੰਦੀਪ ਓਬਰਾਏ  : ਮਲੋਟ ਵਿੱਚ ਬੀਜੇਪੀ ਦੇ ਵਿਧਾਇਕ ਅਰੁਣ ਨਾਰੰਗ ਨਾਲ ਹੋਈ ਝੜਪ ਤੋਂ ਬਾਅਦ ਬੀਜੇਪੀ ਦੇ ਆਗੂਆਂ ਵੱਲੋਂ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਇਸ ਦੌਰਾਨ ਕਪੂਰਥਲਾ ਧਰਨਾ ਦੇਣ ਪਹੁੰਚੇ ਬੀਜੇਪੀ ਦੇ ਆਗੂਆਂ ਨੂੰ ਕਿਸਾਨਾਂ ਨੇ ਉੱਥੋਂ ਭਜਾਇਆ 

ਇਸ ਤਰ੍ਹਾਂ ਭੱਜੇ ਬੀਜੇਪੀ ਦੇ ਆਗੂ 

ਬੀਜੇਪੀ ਦੇ ਕਾਰਜਕਰਤਾ ਚਾਰਬੱਤੀ ਚੌਕ ਵਿੱਚ ਆਪਣੇ ਦਫ਼ਤਰ ਵਿੱਚ ਮੀਟਿੰਗ ਕਰ ਰਹੇ ਸਨ ਜਿੱਥੇ ਕਿਸਾਨ ਆਗੂ ਵੀ ਪਹੁੰਚ ਗਏ, ਵੇਖਦੇ ਹੀ ਵੇਖਦੇ ਦੋਵਾਂ ਵਿਚਾਲੇ ਜ਼ੁਬਾਨੀ ਬਹਿਸ ਸ਼ੁਰੂ ਹੋ ਗਈ, ਇਸ ਤੋਂ ਬਾਅਦ ਜਦੋਂ ਸਾਬਕਾ ਕੌਂਸਲਰ ਧਰਮਪਾਲ ਮਹਾਜਨ ਜਾਣ ਲੱਗੇ ਤਾਂ ਕਿਸਾਨ ਆਗੂਆਂ ਅਤੇ ਉਨ੍ਹਾਂ ਵਿੱਚ ਬਹਿਸ ਹੋਈ, ਮੌਕੇ 'ਤੇ ਪੁਲਿਸ ਵੀ ਮੌਜੂਦ ਸੀ, ਬਹਿਸ ਹੋਰ ਤਿੱਖੀ ਹੋਣ ਲੱਗੀ,ਜਿਸ ਤੋਂ ਬਾਅਦ ਕੌਂਸਲਰ ਸਕੂਟੀ 'ਤੇ ਭੱਜਣ ਨੂੰ ਮਜਬੂਰ ਹੋਏ,ਉਧਰ ਜਲੰਧਰ ਵਿੱਚ ਬੀਜੇਪੀ ਦੇ ਧਰਨੇ ਦੌਰਾਨ SHO ਦੇ ਨਾਲ ਬੀਜੇਪੀ ਆਗੂਆਂ ਦੀ ਬਹਿਸ ਹੋਈ 

ਜਲੰਧਰ  ਇੱਕ ਵਾਰ ਮੁੜ ਤੋਂ ਤਣਾਅ ਦਾ ਸਥਿਤੀ ਬਣ ਗਈ ਸੀ,  ਦਰਾਸਲ ਜਲੰਧਰ ਦੇ PNB ਚੌਕ 'ਤੇ  ਬੀਜੇਪੀ ਦੇ ਆਗੂ ਪ੍ਰਦਰਸ਼ਨ ਕਰ ਰਹੇ ਸਨ,ਇਸ ਵਿੱਚ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਕੇਡੀ ਭੰਡਾਰੀ ਵੀ ਮੌਜੂਦ ਸਨ, ਧਰਨੇ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਕਈ ਸੀਨੀਅਰ ਆਗੂ ਉੱਥੋ ਜਾਣ ਲੱਗੇ ਇਸੇ ਵਿਚਾਲੇ ਥਾਣਾ 3 ਪ੍ਰਭਾਰੀ ਉੱਥੇ ਪਹੁੰਚੇ ਅਤੇ ਬੀਜੇਪੀ ਦੇ ਆਗੂਆਂ ਨੂੰ  ਕਿਹਾ ਕੀ ਇਸ ਤੋਂ ਪਹਿਲਾਂ ਕਿਸਾਨ ਉੱਥੇ ਆਉਣ ਉਹ ਧਰਨਾ ਖ਼ਤਮ ਕਰ ਦੇਣ,  ਇਹ ਸੁਣ ਤੋਂ ਬਾਅਦ ਬੀਜੇਪੀ ਦੇ ਆਗੂਆਂ SHO ਤੇ ਭੜਕ ਗਏ ਅਤੇ ਨਰਾਜ਼ ਹੋ ਗਏ, ਉਨ੍ਹਾਂ ਨੇ ਪੁਲਿਸ ਤੇ ਕਿਸਾਨਾਂ ਨਾਲ ਮਿਲੇ ਹੋਣ ਦਾ ਇਲਜ਼ਾਮ ਲਗਾਇਆ, ਸਿਰਫ਼ ਇੰਨਾਂ ਹੀ ਨਹੀਂ ਬੀਜੇਪੀ ਵੱਲੋਂ SHO ਦੀ ਸ਼ਿਕਾਇਤ DCP ਨੂੰ ਕੀਤੀ ਗਈ   

 

 

 

Trending news