ਮੁੱਖ ਸਕੱਤਰ ਨਾਲ ਕੁੱਟਮਾਰ ਦੇ ਮਾਮਲੇ 'ਚ ਕੇਜਰੀਵਾਲ- ਸਿਸੋਦੀਆ ਬਰੀ, ਮੰਤਰੀ ਨੇ ਕਿਹਾ- ਇਹ ਸੱਚ ਦੀ ਜਿੱਤ
Advertisement

ਮੁੱਖ ਸਕੱਤਰ ਨਾਲ ਕੁੱਟਮਾਰ ਦੇ ਮਾਮਲੇ 'ਚ ਕੇਜਰੀਵਾਲ- ਸਿਸੋਦੀਆ ਬਰੀ, ਮੰਤਰੀ ਨੇ ਕਿਹਾ- ਇਹ ਸੱਚ ਦੀ ਜਿੱਤ

ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਤੌਰ 'ਤੇ ਕੁੱਟਮਾਰ ਦੇ ਮਾਮਲੇ ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਹੋਰ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।

ਮੁੱਖ ਸਕੱਤਰ ਨਾਲ ਕੁੱਟਮਾਰ ਦੇ ਮਾਮਲੇ 'ਚ ਕੇਜਰੀਵਾਲ- ਸਿਸੋਦੀਆ ਬਰੀ, ਮੰਤਰੀ ਨੇ ਕਿਹਾ- ਇਹ ਸੱਚ ਦੀ ਜਿੱਤ

ਚੰਡੀਗੜ੍ਹ : ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਤੌਰ 'ਤੇ ਕੁੱਟਮਾਰ ਦੇ ਮਾਮਲੇ ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਹੋਰ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਦਿੱਲੀ ਦੀ ਰਾਊਜ ਐਵੇਨਿਊ ਕੋਰਟ ਨੇ ਬੁੱਧਵਾਰ ਨੂੰ  ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਦੀਆ ਸਣੇ ਹੋਰ 9  ਵਿਧਾਇਕਾਂ ਨੂੰ ਇਸ ਦੋਸ਼ ਤੋਂ ਬਰੀ ਕਰ ਦਿੱਤਾ ਹੈ। ਇਹ ਫ਼ੈਸਲਾ ਆਉਣ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਆਪਣਾ ਪੱਖ ਰੱਖਿਆ ਅਤੇ ਲਿਖਿਆ "ਸੱਤਿਆਮੇਵ ਜਯਤੇ"  

ਹਾਲਾਂਕਿ ਕੋਰਟ ਨੇ ਆਪ ਵਿਧਾਇਕ ਅਮਾਨਤੁੱਲਾ ਖ਼ਾਨ ਅਤੇ ਆਪ ਵਿਧਾਇਕ ਪ੍ਰਕਾਸ਼ ਜਰਵਾਲ ਤੇ ਦੋਸ਼ ਤੈਅ ਕੀਤੇ ਹਨ।

 ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਦੀਆ ਸਣੇ ਜਿੰਨਾ ਹੋਰ ਵਿਧਾਇਕਾਂ ਦਾ ਨਾਂ ਇਸ ਪੂਰੇ ਮਾਮਲੇ ਵਿਚ ਨਾਮ ਸੀ, ਉਹਨਾਂ 'ਚ ਅਮਾਨਤੁੱਲਾ ਖਾਨ, ਪ੍ਰਕਾਸ਼ ਜਰਵਾਲ, ਨਿਤਿਨ ਤਿਆਗੀ, ਰਿਤੂਰਾਜ ਗੋਵਿੰਦ, ਸੰਜੀਵ ਝਾਅ, ਅਜੈ ਦੱਤ, ਰਾਜੇਸ਼ ਰਿਸ਼ੀ, ਰਾਜੇਸ਼ ਗੁਪਤਾ, ਮਦਨ ਲਾਲ, ਪ੍ਰਵੀਨ ਕੁਮਾਰ ਅਤੇ ਦਿਨੇਸ਼ ਮੋਹਨੀਆ ਸ਼ਾਮਲ ਹਨ।  ਜਿਨ੍ਹਾਂ ਵਿਚੋਂ 2 ਉਤੇ ਦੋਸ਼ ਤੈਅ ਕੀਤੇ ਗਏ ਹਨ।

ਇਸ ਮਾਮਲੇ 'ਤੇ ਆਪਣਾ ਪੱਖ ਰੱਖਦੇ ਹੋਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅੱਜ ਸੱਚਾਈ ਦੀ ਜਿੱਤ ਹੋਈ ਹੈ। ਕੋਰਟ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਉੱਤੇ ਲਗਾਏ ਗਏ ਸਾਰੇ ਦੋਸ਼ ਗਲਤ ਹਨ। ਅਸੀਂ  ਸ਼ੁਰੂਆਤ ਤੋਂ ਹੀ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਕਿ ਸਿਰਫ ਇਕ ਸਾਜ਼ਿਸ਼ ਦਾ ਹਿੱਸਾ ਸੀ।  

ਤਿੰਨ ਸਾਲ ਪੁਰਾਣਾ ਹੈ ਮਾਮਲਾ 

ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਫਰਵਰੀ 2018 ਦਾ ਹੈ। ਉਦੋਂ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਅੱਧੀ ਰਾਤ ਨੂੰ ਸੱਦਿਆ। ਉਦੋਂ ਮੁੱਖ ਮੰਤਰੀ ਉਪ ਮੁੱਖ ਮੰਤਰੀ ਅਤੇ 11 ਹੋਰ ਵਿਧਾਇਕਾਂ ਦੇ ਵੱਲੋਂ ਉਨ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ। ਇਹ ਮਾਮਲਾ ਹਾਈ ਕੋਰਟ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ। 

ਅੰਸ਼ੂ ਪ੍ਰਕਾਸ਼ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਦੇ ਘਰ ਉੱਤੇ ਹੋਈ ਇਸ ਬੈਠਕ ਦੇ ਵਿੱਚ ਮੁੱਖ ਮੰਤਰੀ ਦੇ ਸਾਹਮਣੇ ਵਿਧਾਇਕਾਂ ਨੇ ਹੱਥੋਪਾਈ  ਕੀਤੀ। ਹਾਲਾਂਕਿ ਆਮ ਆਦਮੀ ਪਾਰਟੀ ਨੇ ਸੀਸੀਟੀਵੀ ਫੁਟੇਜ ਦੇ ਦਾਅਵਿਆਂ ਦੇ ਨਾਲ ਇਨ੍ਹਾਂ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਸੀ।

WATCH LIVE TV

Trending news