18-31 ਮਈ ਤੱਕ Lockdown 4.0 ਲਾਗੂ,ਕੀ ਖੁੱਲ੍ਹੇਗਾ,ਕੀ ਬੰਦ ਰਹੇਗਾ ? ਇੱਥੋਂ ਜਾਣੋ

ਪੰਜਾਬ ਵਿੱਚ ਕਰਫ਼ਿਊ ਹਟਾਇਆ ਗਿਆ ਪਰ ਲਾਕਡਾਊਨ ਜਾਰੀ ਰਹੇਗਾ 

18-31 ਮਈ ਤੱਕ Lockdown 4.0 ਲਾਗੂ,ਕੀ ਖੁੱਲ੍ਹੇਗਾ,ਕੀ ਬੰਦ ਰਹੇਗਾ ? ਇੱਥੋਂ ਜਾਣੋ
ਪੰਜਾਬ ਵਿੱਚ ਕਰਫ਼ਿਊ ਹਟਾਇਆ ਗਿਆ ਪਰ ਲਾਕਡਾਊਨ ਜਾਰੀ ਰਹੇਗਾ

ਦਿੱਲੀ : ਦੇਸ਼ ਵਿੱਚ ਚੌਥੇ ਲਾਕਡਾਊਨ ਦਾ ਐਲਾਨ ਹੋ ਚੁੱਕਿਆ ਹੈ ਇਸ ਨੂੰ 31 ਮਈ ਤੱਕ ਵਧਾ ਦਿੱਤਾ ਗਿਆ ਹੈ,ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਲਾਕਡਾਊਨ 4.0 ਦੇ ਲਈ ਦਿਸ਼ਾ-ਨਿਰਦੇਸ਼ ਮੁਤਾਬਿਕ ਦੇਸ਼ ਭਰ ਵਿੱਚ ਜਨਤਕ ਪ੍ਰੋਗਰਾਮਾਂ 'ਤੇ ਰੋਕ ਜਾਰੀ ਰਹੇਗੀ,ਸਕੂਲ ਮਾਲ,ਰੈਸਟੂਰੈਂਟ ਬੰਦ ਰਹਿਣਗੇ,ਹਵਾਈ ਜਹਾਜ਼,ਮੈਟਰੋ ਟ੍ਰੇਨਾਂ ਵੀ 31 ਮਈ ਤੱਕ ਬੰਦ ਰਹਿਣਗੀਆਂ, ਜਿਕਰੇਖ਼ਾਸ ਹੈ ਕੀ ਕੌਮੀ ਡਿਜਾਸਟਰ ਮੈਨੇਜਮੈਂਟ ਐਕਟ ਅਧੀਨ ਇਹ ਹੁਕਮ ਜਾਰੀ ਕੀਤੇ ਗਏ ਨੇ,2005 ਦੇ ਐਕਟ ਮੁਤਾਬਿਕ ਕੋਰੋਨਾ ਵਾਇਰਸ ਦੇ ਫੈਲਾਊ ਨੂੰ ਰੋਕਣ ਦੇ ਲਈ ਦੇਸ਼ ਭਰ ਵਿੱਚ ਲਾਕਡਾਊਨ 31 ਮਈ ਤੱਕ ਵਧਾਇਆ ਗਿਆ ਹੈ,ਕੇਂਦਰੀ ਗ੍ਰਹਿ ਮੰਤਰਾਲੇ ਨੇ ਲਾਕਡਾਊਨ 4.0 ਦੇ ਲਈ ਗਾਈਡ ਲਾਈਨ ਵੀ ਜਾਰੀ ਕਰ ਦਿੱਤੀਆਂ ਨੇ 

ਕੀ ਕੀਤਾ ਜਾ ਸਕਦਾ ਹੈ ਕੀ ਨਹੀਂ 

1 ਘਰੇਲੂ ਹਵਾਈ ਐਂਬੂਲੈਂਸ ਦੇ ਇਲਾਵਾ ਸਾਰੀਆਂ ਘਰੇਲੂ ਅਤੇ ਕੌਮਾਂਤਰੀ ਉਡਾਨਾ ਬੰਦ ਰਹਿਣਗੀਆਂ

2. 31 ਮਈ ਤੱਕ ਦੇਸ਼ ਭਰ ਵਿੱਚ ਮੈਟਰੋ ਰੇਲ ਸੇਵਾ,ਸਕੂਲ ਕਾਲਜ,ਹੋਟਲ,ਰੈਸਟੋਰੈਂਟ,ਸਿਨਮਾ ਹਾਲ,ਸ਼ਾਪਿੰਗ ਮਾਲ, ਸਵੀਮਿੰਗ ਪੂਲ ਜਿੰਮ ਬੰਦ ਰਹਿਣਗੇ

3. ਲਾਕਡਾਊਨ 4-0 ਦੌਰਾਨ ਸਾਰੇ ਸਮਾਜਿਕ,ਸਿਆਸੀ,ਧਾਰਮਿਕ ਪ੍ਰੋਗਰਾਮ 'ਤੇ ਰੋਕ ਜਾਰੀ ਰਹੇਗੀ ਨਾਲ ਹੀ ਸਾਰੇ ਧਾਰਮਿਕ ਥਾਵਾਂ ਵੀ ਬੰਦ ਰਹਿਣਗੀਆਂ

4. ਸੂਬਿਆਂ ਨੂੰ ਸਹਿਯੋਗ ਨਾਲ ਇੱਕ ਦੂਜੇ ਦੇ ਸੂਬੇ ਵਿੱਚ ਬੱਸਾਂ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ

5 ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਆਪੋ-ਆਪਣੇ ਸੂਬਿਆਂ ਦੇ ਹਾਲਾਤਾਂ ਨੂੰ ਵੇਖ ਦੇ ਹੋਏ ਰੈੱਡ,ਓਰੰਜ, ਅਤੇ ਗ੍ਰੀਨ ਜ਼ੋਨ ਬਣਾਉਣ ਦੇ ਅਧਿਕਾਰੀ ਦਿੱਤੇ ਗਏ ਨੇ, ਜ਼ਿਲ੍ਹਾਂ ਪ੍ਰਸ਼ਾਸਨ ਆਪੋ-ਆਪਣੇ ਇਲਾਕਿਆਂ ਵਿੱਚ ਰੈੱਡ,ਗ੍ਰੀਨ ਓਰੰਜ, ਕੰਟੇਨਮੈਂਟ ਅਤੇ ਬਫ਼ਰ ਜ਼ੋਨ ਦੀ ਨਿਸ਼ਾਨਦੇਹੀ ਕਰੇਗਾ

6 ਕੰਟੇਨਮੈਂਟ ਜ਼ੋਨ ਵਿੱਚ ਮੌਜੂਦ ਦੁਕਾਨਾਂ,ਮਾਲ ਦੇ ਇਲਾਵਾ ਸੋਮਵਾਰ ਨੂੰ ਸਾਰੀਆਂ ਦੁਕਾਨਾਂ ਵੱਖ-ਵੱਖ ਸਮੇਂ ਖੌਲਣ ਦੀ ਇਜਾਜ਼ਤ ਦਿੱਤੀ ਗਈ ਹੈ, ਸਥਾਨਕ ਪ੍ਰਸ਼ਾਸਨ ਇਹ ਤੈਅ ਕਰੇਗਾ ਕੀ ਕੰਟੇਨਮੈਂਟ ਜ਼ੋਨ ਦੇ ਬਾਹਰ ਸਥਿਤ ਸਾਰੀਆਂ ਦੁਕਾਨਾਂ,ਬਾਜ਼ਾਰ ਵੱਖ-ਵੱਖ ਸਮੇਂ ਖੁੱਲ੍ਹਣਗੇ 

7 ਜ਼ਰੂਰੀ ਸੇਵਾਵਾਂ ਦੇ ਇਲਾਵਾ ਸਭ ਲੋਕਾਂ ਦੇ ਲਈ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਦੇਸ਼ ਭਰ ਵਿੱਚ ਘਰ ਤੋਂ ਬਾਹਰ ਨਿਕਲਣ 'ਤੇ ਪਾਬੰਦੀ ਰਹੇਗੀ 

8. 65 ਸਾਲ ਤੋਂ ਵਧ ਉਮਰ,ਗੰਭੀਰ ਬਿਮਾਰੀ ਦੇ ਪੀੜਤ,ਗਰਭਵਤੀ ਮਹਿਲਾਵਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਘਰ ਵਿੱਚ ਰਹਿਣਗੇ 

9. ਸਥਾਨਕ ਪ੍ਰਸ਼ਾਸਨ ਤੈਅ ਕਰੇਗਾ ਕੀ ਕੰਟੇਨਮੈਂਟ ਜ਼ੋਨ ਦੇ ਬਾਹਰ ਦੁਕਾਨਾਂ ਅਤੇ ਬਾਜ਼ਾਰ ਵੱਖ-ਵੱਖ ਸਮੇਂ ਖੁੱਲਣ

10 ਸਾਰੀਆਂ ਦੁਕਾਨਾਂ ਤੈਅ ਕਰਨ ਕੀ ਗਾਹਕ ਇੱਕ ਦੂਜੇ ਤੋਂ 6 ਫੁੱਟ ਦੀ ਦੂਰੀ ਬਣਾ ਕੇ ਰੱਖਣ, ਇੱਕ ਵਕਤ ਵਿੱਚ 5 ਲੋਕਾਂ ਤੋਂ ਵਧ ਲੋਕ ਇਕੱਠੇ ਨਹੀਂ ਹੋ ਸਕਦੇ ਨੇ