ਪੰਜਾਬ ਵਿੱਚ ਲਾਕਡਾਊਨ ਵਧੇਗਾ ਜਾਂ ਨਹੀਂ ਜਾਣਨ ਦੇ ਲਈ ਇਹ ਖ਼ਬਰ ਪੜੋ

ਹਾਲਾਤਾਂ ਦਾ ਜਾਇਜ਼ਾਂ ਲੈਣ ਤੋਂ ਬਾਅਦ ਲਾਕਡਾਊਨ 'ਤੇ ਕਰੇਗੀ ਪੰਜਾਬ ਸਰਕਾਰ ਫ਼ੈਸਲਾ

ਪੰਜਾਬ ਵਿੱਚ ਲਾਕਡਾਊਨ ਵਧੇਗਾ ਜਾਂ ਨਹੀਂ ਜਾਣਨ ਦੇ ਲਈ ਇਹ ਖ਼ਬਰ ਪੜੋ
ਹਾਲਾਤਾਂ ਦਾ ਜਾਇਜ਼ਾਂ ਲੈਣ ਤੋਂ ਬਾਅਦ ਲਾਕਡਾਊਨ 'ਤੇ ਕਰੇਗੀ ਪੰਜਾਬ ਸਰਕਾਰ ਫ਼ੈਸਲਾ

ਕੁਲਵੀਰ ਦੀਵਾਨ/ਚੰਡੀਗੜ੍ਹ : ਕੋਰੋਨਾ ਵਾਇਰਸ ਦੀ ਵੱਜ੍ਹਾਂ ਨਾਲ ਪੰਜਾਬ ਵਿੱਚ ਲੱਗਿਆ ਲਾਕਡਾਊਨ ਖ਼ਤਮ ਹੋਵੇਗਾ ਜਾਂ ਫਿਰ ਜਾਰੀ ਰਹੇਗਾ ਇਸ  ਦਾ ਫ਼ੈਸਲਾ ਪੰਜਾਬ ਸਰਕਾਰ 30 ਮਈ ਨੂੰ ਕਰੇਗੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਦੀ ਮੀਟਿੰਗ ਦੌਰਾਨ ਇਸ ਗਲ ਦੀ ਜਾਣਕਾਰੀ ਦਿੱਤੀ ਹੈ,ਉਨ੍ਹਾਂ ਕਿਹਾ ਕੈਬਨਿਟ ਸਾਰੀ ਜ਼ਮੀਨੀ ਹਕੀਕਤ ਨੂੰ ਜਾਣਨ ਤੋਂ  ਬਾਅਦ ਹੀ ਇਸ 'ਤੇ ਕੋਈ ਢੁਕਵਾ ਫੈਸਲਾ ਲਵੇਗੀ, 18 ਮਈ ਤੋਂ ਲਾਕਡਾਊਨ 4.0 ਸ਼ੁਰੂ ਹੋਇਆ ਸੀ,ਕੇਂਦਰ ਸਰਕਾਰ ਵੱਲੋਂ 2 ਹਫ਼ਤੇ ਹੋਰ ਲਾਕਡਾਊਨ ਵਧਾਉਣ ਦਾ ਫ਼ੈਸਲਾ ਲਿਆ ਸੀ ਇਸ ਹਿਸਾਬ ਨਾਲ 31 ਮਈ ਨੂੰ ਲਾਕਡਾਊਨ -4 ਦਾ ਸਮਾਂ ਵੀ ਪੂਰੀ ਹੋ ਰਿਹਾ ਹੈ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁੱਖ ਮੰਤਰੀਆਂ ਨਾਲ ਹੋਈ ਮੀਟਿੰਗ ਦੌਰਾਨ  ਲਾਕਡਾਊਨ- 4 ਲਗਾਉਣ 'ਤੇ ਸਹਿਮਤੀ ਜਤਾਈ ਸੀ, ਲਾਕਡਾਊਨ -4 ਵਿੱਚ ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਆਪਣੇ ਹਿਸਾਬ ਨਾਲ ਫ਼ੈਸਲੇ ਲੈਣ ਦੀਆਂ ਕਈ ਛੋਟ ਦਿੱਤੀਆਂ ਸਨ ਜਿਸ ਵਿੱਚ ਕੋਰੋਨਾ ਜ਼ੋਨ ਤੈਅ ਕਰਨ ਦਾ ਅਧਿਕਾਰ ਵੀ ਸੂਬਿਆਂ ਨੂੰ ਦਿੱਤਾ ਗਿਆ ਸੀ  

ਲਾਕਡਾਊਨ- 4 ਪੰਜਾਬ ਦੇ ਲਈ ਰਾਹਤ ਲੈਕੇ ਆਇਆ

ਲਾਕਡਾਊਨ 4.0 ਪੰਜਾਬ ਦੇ ਲਈ ਵੱਡੀ ਰਾਹਤ ਲੈਕੇ ਆਇਆ ਸੀ, ਇਸ ਦੌਰਾਨ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਕੋਰੋਨਾ ਪੋਜ਼ੀਟਿਵ  ਮਰੀਜ਼ ਠੀਕ ਹੋਏ ਨੇ, ਪੰਜਾਬ ਦੀ ਰਿਕਵਰੀ ਰੇਟ ਵਿੱਚ ਵੀ ਰਿਕਾਰਡ ਸੁਧਾਰ ਵੇਖਣ ਨੂੰ ਮਿਲਿਆ ਹੈ ਅਤੇ ਪੰਜਾਬ ਮਿਸ਼ਨ ਫ਼ਤਿਹ ਤੋਂ ਹੁਣ ਚੰਦ ਕਦਮ ਹੀ ਦੂਰ ਹੈ, ਹਾਲਾਤਾਂ ਵਿੱਚ ਸੁਧਾਰ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਲਾਕਡਾਊਨ-4 ਵਿੱਚ ਸੂਬੇ ਦੀ ਜਨਤਾ ਨੂੰ ਕਈ ਰਿਆਇਤਾਂ ਵੀ ਦਿੱਤੀਆਂ ਗਈਆਂ ਨੇ, ਦੁਕਾਨਾਂ ਅਤੇ ਫ਼ੈਕਟਰੀਆਂ ਨੂੰ ਖੌਲਣ ਦੀ ਇਜਾਜ਼ਤ ਦਿੱਤੀ ਗਈ, ਇਸ ਦੌਰਾਨ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਵੀ ਖੁੱਲ ਗਏ ਨੇ,ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਬੱਸਾਂ ਵੀ ਸ਼ੁਰੂ ਹੋ ਗਈਆਂ ਨੇ, ਕੋਰੋਨਾ ਖ਼ਿਲਾਫ ਜੰਗ ਦੌਰਾਨ ਪੰਜਾਬ ਨੂੰ ਮਿਲੀ ਇਸ ਸਫ਼ਲਤਾ ਵਿੱਚ ਇੱਕ ਵੀ ਗ਼ਲਤੀ ਪੰਜਾਬ ਸਰਕਾਰ 'ਤੇ ਮੁੜ ਤੋਂ ਭਾਰੀ ਪੈ ਸਕਦੀ ਹੈ ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਪੰਜਾਬ ਦੀ ਜਨਤਾ ਨੂੰ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ  ਪਾਲਨ ਕਰਨ ਦੀ ਅਪੀਲ ਕਰਦੇ ਹੋਏ ਨਜ਼ਰ ਆਉਂਦੇ ਨੇ, ਪੰਜਾਬ ਸਰਕਾਰ ਨੇ ਵਿਦੇਸ਼ ਅਤੇ ਦੂਜੇ ਸੂਬਿਆਂ ਤੋਂ ਆਉਣ ਵਾਲੇ  ਪੰਜਾਬੀਆਂ ਦੇ ਲਈ ਵੀ ਕੁਆਰੰਟੀਨ ਦੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਨੇ, ਪੰਜਾਬ ਵਿੱਚ ਦਾਖ਼ਲ ਹੋਣ ਵਾਲੇ ਹਰ ਸ਼ਖ਼ਸ ਨੂੰ 14 ਦਿਨ ਦੇ ਕੁਆਰੰਟੀਨ ਨਿਯਮ ਦਾ ਪਾਲਨ ਕਰਨਾ ਜ਼ਰੂਰੀ ਹੋਵੇਗੀ 

ਪੰਜਾਬ ਵਿੱਚ ਕੋਰੋਨਾ ਦੇ ਕਿੰਨੇ ਮਾਮਲੇ 

ਪੰਜਾਬ ਵਿੱਚ 27 ਮਈ ਨੂੰ ਕੋਰੋਨਾ ਪੋਜ਼ੀਟਿਵ ਦੇ 33 ਨਵੇਂ ਮਾਮਲੇ ਸਾਹਮਣੇ ਆਏ ਨੇ,ਜਿਨ੍ਹਾਂ ਵਿੱਚੋਂ ਸਭ ਤੋਂ ਵਧ ਅੰਮ੍ਰਿਤਸਰ ਤੋਂ 16,ਪਟਿਆਲਾ ਤੋਂ 7,ਪਠਾਨਕੋਟ,ਤਰਨਤਾਰਨ ਅਤੇ ਸੰਗਰੂਰ ਤੋਂ 2-2 ਕੋਰੋਨਾ ਪੋਜ਼ੀਟਿਵ ਦੇ ਕੇਸ ਆਏ,ਜਦਕਿ ਗੁਰਦਾਸਪੁਰ ਪਠਾਨਕੋਟ ਅਤੇ ਬਰਨਾਲਾ ਤੋਂ 1-1 ਕੋਰੋਨਾ ਪੋਜ਼ੀਟਿਵ ਦਾ ਮਾਮਲਾ ਸਾਹਮਣੇ ਆਇਆ ਹੈ, ਪੰਜਾਬ ਵਿੱਚ ਇਸ ਵਕਤ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ 2139 ਹੋ ਗਈ ਹੈ ਜਦਕਿ 1918 ਮਰੀਜ਼ ਪੂਰੀ ਤਰ੍ਹਾਂ ਨਾਲ ਰਿਕਵਰ ਹੋ ਚੁੱਕੇ ਨੇ ਅਤੇ 181 ਮਰੀਜ਼ਾਂ ਵਿੱਚ ਹੁਣ ਵੀ ਕੋਰੋਨਾ ਐਕਟਿਵ ਹੈ