ਮੁੜ Lockdown ਵੱਲ ਵਧ ਰਿਹਾ ਹੈ ਦੇਸ਼ ? ਇੰਨਾਂ ਸ਼ਹਿਰਾਂ ਵਿੱਚ ਬੰਦ ਹੋ ਸਕਦੀ ਹੈ ਰੇਲ ਅਤੇ ਹਵਾਈ ਸੇਵਾ
Advertisement

ਮੁੜ Lockdown ਵੱਲ ਵਧ ਰਿਹਾ ਹੈ ਦੇਸ਼ ? ਇੰਨਾਂ ਸ਼ਹਿਰਾਂ ਵਿੱਚ ਬੰਦ ਹੋ ਸਕਦੀ ਹੈ ਰੇਲ ਅਤੇ ਹਵਾਈ ਸੇਵਾ

ਦਿੱਲੀ ਵਿੱਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਤੋਂ ਬਾਅਦ ਮੁੰਬਈ ਵੀ ਮੁੜ ਤੋਂ ਵਧ ਰਹੇ ਕੇਸ 

ਦਿੱਲੀ ਵਿੱਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਤੋਂ ਬਾਅਦ ਮੁੰਬਈ ਵੀ ਮੁੜ ਤੋਂ ਵਧ ਰਹੇ ਕੇਸ

ਚੰਡੀਗੜ੍ਹ : ਕੀ ਦੇਸ਼ ਵਿੱਚ ਮੁੜ ਤੋਂ ਲੋਕਡਾਊਨ ਲੱਗੇਗਾ ? ਕੁੱਝ ਦਿਨ ਹੋਰ ਅਤੇ ਫਿਰ ਕੋਰੋਨਾ ਨੌ ਮੌਰ ? ਅਜਿਹਾ ਅਸੀਂ ਇਸ ਲਈ ਕਹਿ ਰਹੇਗਾ ਕਿਉਂਕਿ ਸਿਹਤ ਮੰਤਰੀ ਹਰਸ਼ਵਰਧਨ ਨੇ ਦਾਅਵਾ ਕੀਤਾ ਹੈ ਕਿ ਅਗਲੇ ਸਾਲ ਸ਼ੁਰੂਆਤ ਵਿੱਚ ਭਾਰਤ ਵਿੱਚ ਕੋਰੋਨਾ ਵੈਕਸੀਨ ਤਿਆਰ ਹੋ ਜਾਵੇਗੀ  ਜੂਨ ਅਤੇ ਜੁਲਾਈ ਦੇ ਮਹੀਨੇ ਤੱਕ 30 ਕਰੋੜ ਲੋਕਾਂ ਨੂੰ ਕੋਰੋਨਾ ਦਾ ਟੀਕਾ ਲੱਗ ਜਾਵੇਗਾ,ਭਾਰਤੀ ਕੋਰੋਨਾ ਵੈਕਸੀਨ ਦੇ ਤੀਜੇ ਗੇੜ ਦੀ ਸ਼ੁਰੂਆਤ ਹੋ ਗਈ ਹੈ,ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦੇਸ਼ ਦੇ ਪਹਿਲੇ ਅਜਿਹੇ ਮੰਤਰੀ ਬਣੇ ਨੇ ਜਿੰਨਾਂ ਨੇ ਪਹਿਲੀ ਡੋਜ਼ ਲਈ ਹੈ 

ਦਿੱਲੀ ਨੇ ਵਧਾਈ ਹਰਿਆਣਾ ਤੇ ਪੰਜਾਬ ਸਮੇਤ ਦੂਜੇ ਸੂਬਿਆਂ ਦੀ ਚਿੰਤਾ

 ਦਿੱਲੀ,ਹਰਿਆਣਾ,ਪੰਜਾਬ,ਮੁੰਬਈ,ਭੋਪਾਲ,ਅਹਿਮਦਾਬਾਦ ਵਿੱਚ ਕੋਰੋਨਾ ਦੇ ਡਰਾਉਣ ਵਾਲੇ ਅੰਕੜੇ ਸਾਹਮਣੇ ਆ ਰਹੇ ਨੇ,ਦਿੱਲੀ ਦੇ ਨਾਲ ਗੁਆਂਢੀ ਸੂਬੇ ਹਰਿਆਣਾ ਵਿੱਚ ਹਾਲਾਤ ਚੰਗੀ ਨਹੀਂ ਨੇ ਇਸ ਦਾ ਅਸਰ ਪੰਜਾਬ ਵਿੱਚ ਵੀ ਨਜ਼ਰ ਆ ਰਿਹਾ ਹੈ ਲਗਾਤਾਰ 2 ਦਿਨਾਂ ਅੰਦਰ 800 ਦੇ ਕਰੀਬ ਕੇਸ ਆਏ ਨੇ ਜਦਕਿ ਇਸ ਤੋਂ ਪਹਿਲਾਂ 300 ਪੋਜ਼ੀਟਿਵ ਮਾਮਲੇ ਆ ਰਹੇ ਸਨ,ਪੰਜਾਬ ਵਿੱਚ ਅਕਤੂਬਰ ਵਿੱਚ 30 ਫ਼ੀਸਦੀ ਕੇਸਾਂ ਵਿੱਚ ਕਮੀ ਆਈ ਸੀ

ਪੰਜਾਬ ਦੇ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਨੇ ਪਹਿਲਾਂ ਹੀ ਕਿਹਾ ਹੈ ਕਿ ਸੂਬੇ ਵਿੱਚ ਕੋਰੋਨਾ ਦੀ ਦੂਜੀ ਲਹਿਰ ਆਵੇਗੀ,ਪੀਜੀਆਈ ਦੇ ਡਾਇਰੈਕਟਰ ਨੇ ਵੀ ਦੂਜੀ ਲਹਿਰ ਨੂੰ ਖ਼ਤਨਕਾਰ ਦੱਸਿਆ ਹੈ, ਚੰਡੀਗੜ੍ਹ ਨੇ ਦਿੱਲੀ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਗਾਈਡ ਲਾਈਨ ਤਿਆਰ ਕੀਤੀ ਹੈ ਜਿਸ ਮੁਤਾਬਿਕ ਜੇਕਰ ਕੋਈ ਸ਼ਖ਼ਸ ਦਿੱਲੀ ਤੋਂ ਚੰਡੀਗੜ੍ਹ ਕਿਸੇ ਦੇ ਘਰ ਆਉਂਦਾ ਹੈ ਤਾਂ ਉਸ ਨੂੰ ਘਰ ਵਿੱਚ ਵੀ ਮਾਸਕ ਪਾਉਣਾ ਹੋਵੇਗਾ ਇਸ ਤੋਂ ਇਲਾਵਾ ਬੱਸ ਅੱਡੇ 'ਤੇ ਉਸ ਦਾ ਕੋਰੋਨਾ ਟੈਸਟ ਹੋਵੇਗਾ

ਬੰਦ ਹੋ ਸਕਦੀ ਹੈ ਦਿੱਲੀ-ਮੰਬਈ ਰੇਲ ਅਤੇ ਹਵਾਈ ਸੇਵਾ 

ਮਹਾਰਾਸ਼ਟਰ ਸਰਕਾਰ ਦਿੱਲੀ ਵਿੱਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਵੇਖ ਦੇ ਹੋਏ ਦਿੱਲੀ-ਮੁੰਬਈ ਹਵਾਈ ਤੇ ਰੇਲ ਸੇਵਾ 'ਤੇ ਰੋਕ ਲਗਾਉਣ 'ਤੇ ਵਿਚਾਰ ਕਰ ਰਹੀ ਹੈ,ਇਸ ਤੋਂ ਇਲਾਵਾ ਮਹਾਰਾਸ਼ਟਰ ਸਰਕਾਰ ਕਈ ਥਾਵਾਂ 'ਤੇ ਕਰਫਿਊ ਲਗਾਉਣ ਦੀ ਤਿਆਰੀ ਕਰ ਰਹੀ ਹੈ,ਦਿੱਲੀ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਉਛਾਲ ਆਉਣ ਤੋਂ ਬਾਅਦ ਪਿਛਲੇ 2 ਦਿਨਾਂ ਦੇ ਅੰਦਰ ਮੁੰਬਈ ਵਿੱਚ ਕੋਰੋਨਾ ਪੋਜ਼ੀਟਿਵ ਦੇ ਮਾਮਲਿਆਂ ਵਿੱਚ ਉਛਾਲ ਆਇਆ ਹੈ

 

 

Trending news