ਚੰਡੀਗੜ੍ਹ ਵਿੱਚ ਲਾਕਡਾਊਨ 7 ਦਿਨ ਹੋਰ ਵਧਿਆ, ਮਿਲੀਆਂ ਇਹ ਰਿਆਇਤਾਂ
X

ਚੰਡੀਗੜ੍ਹ ਵਿੱਚ ਲਾਕਡਾਊਨ 7 ਦਿਨ ਹੋਰ ਵਧਿਆ, ਮਿਲੀਆਂ ਇਹ ਰਿਆਇਤਾਂ

ਸਿਟੀ ਬਿਊਟੀਫੁਲ ਚੰਡੀਗੜ੍ਹ ਵਿਚ ਕੋਰੋਨਾ ਨੂੰ ਰੋਕਣ ਦੇ ਲਈ ਯੂ ਟੀ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਇੱਕ ਹਫ਼ਤੇ ਦੇ ਲਈ ਵਧਾ ਦਿੱਤਾ ਗਿਆ ਹੈ

ਚੰਡੀਗੜ੍ਹ ਵਿੱਚ ਲਾਕਡਾਊਨ 7 ਦਿਨ ਹੋਰ ਵਧਿਆ, ਮਿਲੀਆਂ ਇਹ ਰਿਆਇਤਾਂ

ਨਿੱਤਿਕਾ ਮਹੇਸ਼ਵਰੀ/ਚੰਡੀਗੜ੍ਹ :  ਸਿਟੀ ਬਿਊਟੀਫੁਲ ਚੰਡੀਗੜ੍ਹ ਵਿਚ ਕੋਰੋਨਾ ਨੂੰ ਰੋਕਣ ਦੇ ਲਈ ਯੂ ਟੀ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਇੱਕ ਹਫ਼ਤੇ ਦੇ ਲਈ ਵਧਾ ਦਿੱਤਾ ਗਿਆ ਹੈ. ਹਾਲਾਂਕਿ ਇਸ ਵਿਚਕਾਰ ਕੁੱਝ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ. ਸੋਮਵਾਰ ਦੁਪਹਿਰ ਬਾਅਦ ਪ੍ਰਸ਼ਾਸਕ  ਵੀਪੀ ਸਿੰਘ ਬਦਨੌਰ ਦੀ ਪ੍ਰਧਾਨਤਾ ਹੇਠ ਅਧਿਕਾਰੀਆਂ ਦੀ ਕਵਿਡ ਬਾਰ ਰੂਮ ਮੀਟਿੰਗਾਂ ਵਿਚ ਇਹ ਫੈਸਲਾ ਲਿਆ ਗਿਆ ਸ਼ਹਿਰ ਵਿੱਚ ਦੁਕਾਨਾਂ ਖੋਲ੍ਹਣ ਦਾ ਸਮਾਂ ਵਧਾ ਦਿੱਤਾ ਗਿਆ ਹੈ.  

ਹੁਣ ਦੁਕਾਨਾਂ ਤੈਅ ਸਮੇਂ ਤੋਂ ਇੱਕ ਘੰਟਾ ਬਾਅਦ ਤੱਕ ਬੰਦ ਕੀਤੀਆਂ ਜਾ ਸਕਦੀਆਂ ਹਨ।  ਇਸ ਦੇ ਨਾਲ ਹੀ ਦੱਸ ਦਈਏ ਕਿ ਸਿਨੇਮਾ ਅਤੇ ਮਾਲ ਖੋਲ੍ਹਣ ਦੀ ਇਜਾਜ਼ਤ ਹਾਲੇ ਨਹੀਂ ਮਿਲੀ ਹੈ।  ਉੱਥੇ ਹੀ ਜਿੰਮ ਅਤੇ ਸਪਾ ਸੈਂਟਰ ਵੀ ਨਹੀਂ ਖੁੱਲ੍ਹਣਗੇ ਸਿਰਫ ਸੈਲੂਨ ਖੁੱਲਣਗੇ ਜਿਸ ਵਿੱਚ ਸਿਰਫ਼ ਹੇਅਰ ਕੱਟ ਦੀ ਸਰਵਿਸ ਦਿੱਤੀ ਜਾ ਸਕੇਗੀ। ਹੋਟਲ ਅਤੇ ਰੈਸਤਰਾਂ 'ਚ ਬੈਠ ਕੇ ਖਾਣੇ ਖਾਣ 'ਤੇ ਹਾਲੇ ਵੀ ਪਾਬੰਦੀ ਬਰਕਰਾਰ ਹੈ, ਫਿਲਹਾਲ ਟੇਕਅਵੇ ਆਰਡਰ ਹੀ ਜਾਰੀ ਰਹੇਗਾ।

WATCH LIVE TV

Trending news