ਕੀ ਗਿਰਫ਼ਤਾਰ ਹੋ ਸਕਦੇ ਨੇ ਰਵਨੀਤ ਬਿੱਟੂ ?,ਅਸ਼ਵਨੀ ਸ਼ਰਮਾ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਤੋਂ ਬਾਅਦ BJP ਦਾ ਵੱਡਾ ਐਕਸ਼ਨ

ਰਵਨੀਤ ਬਿੱਟੂ ਨੇ ਅਸ਼ਵਨੀ ਸ਼ਰਮਾ ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ 

ਕੀ ਗਿਰਫ਼ਤਾਰ ਹੋ ਸਕਦੇ ਨੇ ਰਵਨੀਤ ਬਿੱਟੂ ?,ਅਸ਼ਵਨੀ ਸ਼ਰਮਾ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਤੋਂ ਬਾਅਦ BJP ਦਾ ਵੱਡਾ ਐਕਸ਼ਨ
ਰਵਨੀਤ ਬਿੱਟੂ ਨੇ ਅਸ਼ਵਨੀ ਸ਼ਰਮਾ ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ

ਨਵਦੀਪ ਸਿੰਘ/ਮੋਗਾ : ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਤੇ ਕਾਂਗਰਸ ਦੇ ਸੀਨੀਅਰ ਆਗੂ ਰਵਨੀਤ ਬਿੱਟੂ ਖ਼ਿਲਾਫ਼ ਬੀਜੇਪੀ ਨੇ ਕਾਨੂੰਨੀ ਜੰਗ ਲੜਨ ਦਾ ਮੰਨ ਬਣਾ ਲਿਆ ਹੈ, ਮੋਗਾ ਵਿੱਚ ਬੀਜੇਪੀ ਦੇ ਵਰਕਰਾਂ ਵੱਲੋਂ  SSP ਨੂੰ ਬਿੱਟੂ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ,ਬਿੱਟੂ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਇਹ ਗੱਲ ਕਬੂਲੀ ਸੀ ਕਿ ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਹੋਇਆ ਹਮਲਾ ਉਨ੍ਹਾਂ ਨੇ ਕਰਵਾਇਆ ਸੀ,ਬੀਜੇਪੀ ਨੇ ਰਵਨੀਤ ਬਿੱਟੂ ਦੀ ਫ਼ੌਰਨ ਗਿਰਫ਼ਤਾਰੀ ਦੀ ਮੰਗ ਕੀਤੀ ਹੈ,ਬੀਜੇਪੀ ਨੇ ਸਾਫ਼ ਕੀਤਾ ਕਿ ਜੇਕਰ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਤਾਂ ਉਹ ਅਦਾਲਤ ਦਾ ਰੁੱਖ ਕਰ ਸਕਦੇ ਨੇ  

ਐੱਸਐੱਸਪੀ ਦਾ ਸ਼ਿਕਾਇਤ 'ਤੇ ਬਿਆਨ

ਬੀਜੇਪੀ ਦੀ ਸ਼ਿਕਾਇਤ ਦੇ ਮੋਗਾ ਦੇ SSP ਹਰਮਨਬੀਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਕਿ ਬੀਜੇਪੀ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ,ਕੇਸ ਉਨ੍ਹਾਂ ਦੇ ਇਲਾਕੇ ਨਾਲ ਨਹੀਂ ਸਬੰਧ ਰੱਖ ਦਾ ਹੈ ਇਸ ਲਈ ਸੀਨੀਅਰ ਦੀ ਮਨਜ਼ੂਰੀ ਤੋਂ ਬਾਅਦ ਹੀ ਇਸ 'ਤੇ ਫ਼ੈਸਲਾ ਕੀਤਾ ਜਾਵੇਗਾ 

ਰਵਨੀਤ ਬਿੱਟੂ ਨੇ ਦਿੱਤਾ ਸੀ ਇਹ ਬਿਆਨ- 

ਰਵਨੀਤ ਬਿੱਟੂ ਨੇ ਕਿਹਾ ਸੀ ਕਿ ਅਜੇ ਤਾਂ ਸਿਰਫ ਸ਼ੀਸ਼ੇ ਤੋੜੇ ਹਨ, ਇਸ ਤੋਂ ਵੀ ਗੰਭੀਰ ਅੰਜ਼ਾਮ ਭੁਗਤਣੇ ਪੈਣਗੇ। ਉਹਨਾਂ ਕਿਹਾ ਕਿ ਭਾਜਪਾ 'ਤੇ ਹੋ ਰਹੇ ਸਾਰੇ ਹਮਲਿਆਂ ਦੀ ਜਿੰਮੇਵਾਰੀ ਮੈਂ ਲੈਂਦਾ ਹਾਂ। ਉਹਨਾਂ ਭਾਜਪਾ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪੰਜਾਬ 'ਚ ਜੰਮੂ-ਕਸ਼ਮੀਰ ਦੀ ਤਰਾਂ ਗਵਰਨਰ ਰਾਜ ਲਾਗੂ ਕਰ ਕਾਬਿਜ਼ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। 

ਬਿੱਟੂ ਦੇ ਬਿਆਨ 'ਤੇ ਅਸ਼ਵਨੀ ਸ਼ਰਮਾ ਦਾ ਕੈਪਟਨ ਤੋਂ ਸਵਾਲ

ਪਠਾਨਕੋਟ 'ਚ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰੈਸ ਕਾਨਫੰਰਸ ਕਰ ਪੰਜਾਬ ਸਰਕਾਰ ਨੂੰ ਘੇਰਿਆ ਸੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੈਅ ਕਰਨ ਕੌਣ ਸੱਚ ਬੋਲ ਰਿਹਾ ਹੈ ਰਵਨੀਤ ਬਿੱਟੂ ਜਾਂ ਰਾਜਕੁਮਾਰ ਵੇਰਕਾ ਸੱਚ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੇ 'ਤੇ ਜੋ ਇਲਜ਼ਾਮ ਲਗਾਏ ਜਾ ਰਹੇ ਹਨ , ਕਿਨ੍ਹਾ ਕਾਰਨਾਂ ਕਰਕੇ ਇਹ ਇਲਜ਼ਾਮਬਾਜ਼ੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਇਹ ਦੱਸਣ ਕਿ  ਅੰਮ੍ਰਿਤਸਰ 'ਚ ਭਾਜਪਾ ਦਫਤਰ ਨੂੰ ਤਾਲਾ ਲਗਾਉਣ ਅਤੇ ਅੱਗ ਲਗਾਉਣ ਦੀ ਕੋਸ਼ਿਸ਼  ਯੂਥ ਕਾਂਗਰਸ ਵੱਲੋਂ ਕੀਤੀ ਗਈ ਜਾਂ ਨਹੀਂ ? ਰਵਨੀਤ ਬਿੱਟੂ ਦੇ ਬਿਆਨ 'ਤੇ ਬੋਲਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਤੋਂ ਵੱਡੀ ਸਰਕਾਰ ਦੀ ਨਲਾਇਕੀ ਕੀ ਹੋ ਸਕਦੀ ਹੈ, ਇੱਕ ਬੰਦਾ ਸਾਹਮਣੇ ਆ ਕਹਿ ਰਿਹਾ ਹੈ ਕਿ ਮੈਂ ਹਮਲਾ ਕਰਵਾਇਆ ਹੈ, ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ।