ਲੁਧਿਆਣਾ ਤੋਂ MP ਰਵਨੀਤ ਬਿੱਟੂ ਨੂੰ ਕਾਂਗਰਸ ਹਾਈ ਕਮਾਨ ਨੇ ਸੌਂਪੀ ਵੱਡੀ ਜ਼ਿੰਮੇਵਾਰੀ

ਰਵਨੀਤ ਬਿੱਟੂ ਲੋਕਸਭਾ ਵਿੱਚ ਕਾਂਗਰਸ ਦੀ ਅਗਵਾਈ ਕਰਨਗੇ, ਅਧੀਰ ਰੰਜਨ ਚੌਧਰੀ ਅਤੇ ਗੌਰਵ ਗੌਗੋਈ ਦੀ ਗੈਰ ਹਾਜ਼ਰੀ ਵਿੱਚ ਰਵਨੀਤ ਬਿੱਟੂ ਨੂੰ ਪਾਰਟੀ ਨੇ ਸੌਂਪੀ ਜ਼ਿੰਮੇਵਾਰੀ

ਲੁਧਿਆਣਾ ਤੋਂ MP ਰਵਨੀਤ ਬਿੱਟੂ ਨੂੰ ਕਾਂਗਰਸ ਹਾਈ ਕਮਾਨ ਨੇ ਸੌਂਪੀ ਵੱਡੀ ਜ਼ਿੰਮੇਵਾਰੀ
ਰਵਨੀਤ ਬਿੱਟੂ ਲੋਕਸਭਾ ਵਿੱਚ ਕਾਂਗਰਸ ਦੀ ਅਗਵਾਈ ਕਰਨਗੇ, ਅਧੀਰ ਰੰਜਨ ਚੌਧਰੀ ਅਤੇ ਗੌਰਵ ਗੌਗੋਈ ਦੀ ਗੈਰ ਹਾਜ਼ਰੀ ਵਿੱਚ ਰਵਨੀਤ ਬਿੱਟੂ ਨੂੰ ਪਾਰਟੀ ਨੇ ਸੌਂਪੀ ਜ਼ਿੰਮੇਵਾਰੀ

ਦਿੱਲੀ : ਕਾਂਗਰਸ ਦੇ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੂੰ ਕਾਂਗਰਸ ਹਾਈਕਮਾਨ ਨੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਰਵਨੀਤ ਬਿੱਟੂ ਲੋਕਸਭਾ ਵਿੱਚ ਕਾਂਗਰਸ ਦੀ ਅਗਵਾਈ ਕਰਨਗੇ, ਹਾਲਾਂਕਿ ਉਨ੍ਹਾਂ ਨੂੰ ਇਹ ਮੌਕਾ ਪਾਰਲੀਮੈਂਟ ਵਿੱਚ ਕਾਂਗਰਸ ਦੇ ਆਗੂ ਅਧੀਨ ਰੰਜਨ ਚੌਧਰੀ ਅਤੇ ਡਿਪਟੀ ਲੀਡਰ ਗੌਰਵ ਗੋਗੋਈ ਦੀ ਗੈਰ ਹਾਜ਼ਰੀ ਵਿੱਚ ਮਿਲਿਆ ਹੈ, ਪਰ ਕਾਂਗਰਸ ਨੇ ਇੰਨਾਂ ਦੋਵਾਂ ਆਗੂਆਂ ਦੀ ਗੈਰ ਹਾਜ਼ਰੀ ਵਿੱਚ ਜਿਸ ਤਰ੍ਹਾਂ ਬਿੱਟੂ 'ਤੇ ਭਰੋਸਾ ਜਿਤਾਇਆ ਹੈ ਉਹ ਵੱਡੀ ਸਿਆਸੀ ਹਲਚਲ ਹੈ ਅਤੇ ਇਸ ਨਾਲ ਕਾਂਗਰਸ ਵਿੱਚ ਬਿੱਟੂ ਦਾ ਕਦ ਹੋਰ ਵੱਡਾ ਹੋਵੇਗਾ

ਇਸ ਵਜ੍ਹਾਂ ਨਾਲ ਦੋਵੇਂ ਆਗੂ ਲੋਕਸਭਾ ਤੋਂ ਗੈਰ ਹਾਜ਼ਰ ਰਹੇ 

ਅਧੀਰ ਰੰਜਨ ਚੌਧਰੀ ਪੱਛਮ ਬੰਗਾਲ ਤੋਂ ਲੋਕਸਭਾ ਮੈਂਬਰ ਨੇ ਇਸ ਲਈ ਪਾਰਟੀ ਨੇ ਉਨ੍ਹਾਂ ਨੂੰ ਵਿਧਾਨਸਭਾ ਚੋਣਾਂ ਦੀ ਜ਼ਿੰਮੇਵਾਰੀ ਸੌਂਪੀ ਹੈ ਇਸ ਤੋਂ ਇਲਾਵਾ ਅਸਾਮ ਵਿੱਚ ਵੀ ਵਿਧਾਨਸਭਾ ਚੋਣ ਹੋਣ ਦੀ ਵਜ੍ਹਾਂ ਕਰਕੇ ਗੌਰਵ ਗੋਗੋਈ ਵੀ ਪ੍ਰਚਾਰ ਵਿੱਚ ਲੱਗੇ ਨੇ,ਅਜਿਹੇ ਵਿੱਚ ਪਾਰਟੀ ਨੇ ਰਵਨੀਤ ਬਿੱਟੂ 'ਤੇ ਭਰੋਸਾ ਜਤਾਇਆ ਹੈ, ਕਾਂਗਰਸ ਵੱਲੋਂ ਰਵਨੀਤ ਬਿੱਟੂ ਹੁਣ ਮੋਦੀ ਸਰਕਾਰ ਨੂੰ ਲੋਕਸਭਾ ਵਿੱਚ ਘੇਰ ਦੇ ਨਜ਼ਰ ਆਉਣਗੇ, ਪਾਰਟੀ ਵੱਲੋਂ ਰਨਵੀਤ ਬਿੱਟੂ ਨੂੰ ਚੁਣਨ ਦੀ ਵਜ੍ਹਾਂ ਵੀ ਹੈ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹ ਕਾਂਗਰਸ ਦੇ ਉਨ੍ਹਾਂ ਆਗੂਆਂ ਵਿੱਚੋਂ ਨੇ ਜੋ ਲੋਕਸਭਾ ਵਿੱਚ ਸਭ ਤੋਂ ਜ਼ਿਆਦਾ ਐਕਟਿਵ ਨੇ ਅਤੇ ਸਰਕਾਰ ਨੂੰ ਘੇਰ ਦੇ ਨੇ, ਹਾਲ ਹੀ ਵਿੱਚ ਬਿੱਟੂ ਅਤੇ ਕੇਂਦਰੀ ਰਾਜ ਮੰਤਰੀ  ਅਨੁਰਾਗ ਠਾਕੁਰ ਦੀ ਖੇਤੀ ਕਾਨੂੰਨ 'ਤੇ  ਗਰਮਾ ਗਰਮ ਬਹਿਸ ਕਾਫ਼ੀ ਚਰਚਾ ਵਿੱਚ ਰਹੀ ਸੀ, ਦੂਜੀ ਵੱਡੀ ਵਜ੍ਹਾਂ ਹੈ ਬਿੱਟੂ ਰਾਹੁਲ ਗਾਂਧੀ ਦੇ ਕਾਫ਼ੀ ਕਰੀਬੀ ਮੰਨੇ ਜਾਂਦੇ ਨੇ, ਕਾਂਗਰਸ ਨੌਜਵਾਨ 'ਤੇ ਭਰੋਸਾ ਜਤਾਕੇ ਪਾਰਟੀ ਦੇ ਹੋਰ ਆਗੂਆਂ  ਨੂੰ ਸੁਨੇਹਾ ਦੇਣਾ ਚਾਉਂਦੀ ਹੈ ਕੀ ਹੁਣ ਕਾਂਗਰਸ ਨੌਜਵਾਨਾਂ ਨੂੰ ਪਰਮੋਟ ਕਰ ਰਹੀ ਹੈ ਇਸ ਤੋਂ ਇਲਾਵਾ ਪੰਜਾਬ ਵਿੱਚ ਜਿੱਥੇ ਕਾਂਗਰਸ ਸਭ ਤੋਂ ਜ਼ਿਆਦਾ ਮਜ਼ਬੂਤ ਹੈ ਉੱਥੇ ਪਾਵਰ ਬੈਲੰਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਹਾਈਕਮਾਨ ਵੱਲੋਂ ਜਿਸ ਤਰ੍ਹਾਂ ਰਵਨੀਤ ਬਿੱਟੂ ਨੂੰ ਜ਼ਿੰਮੇਵਾਰੀ ਸੌਪੀ ਗਈ ਹੈ ਉਸ ਨਾਲ ਉਨ੍ਹਾਂ ਨਾ ਸਿਰਫ਼ ਕੇਂਦਰ ਬਲਕਿ ਪੰਜਾਬ ਦੀ ਸਿਆਸਤ ਵਿੱਚ ਵੀ ਮਜ਼ਬੂਤ ਹੋਵੇਗਾ  

ਪਾਰਲੀਮੈਂਟ ਦੇ ਬਜਟ ਇਜਲਾਸ  

ਪਾਰਲੀਮੈਂਟ ਦੇ ਬਜਟ ਇਜਲਾਸ ਦੇ ਦੂਜਾ ਭਾਗ 8 ਮਾਰਚ ਤੋਂ ਸ਼ੁਰੂ ਹੋ ਗਿਆ ਅਤੇ ਇਹ 9 ਅਪ੍ਰੈਲ ਤੱਕ ਚੱਲੇਗਾ, ਲੋਕਸਭਾ ਵਿੱਚ ਸ਼ਾਮ 4 ਵਜੇ ਤੋਂ 10 ਵਜੇ ਤੱਕ ਕਾਰਵਾਹੀ ਹੋਵੇਗੀ ਜਦਕਿ ਰਾਜਸਭਾ ਦੀ ਕਾਰਵਾਹੀ ਸਵੇਰ 9 ਵਜੇ ਤੋਂ ਦੁਪਹਿਰ ਵਿੱਚ 2 ਵਜੇ ਤੱਕ ਚੱਲੇਗੀ