ਸੋਨੀਆ ਗਾਂਧੀ ਕੋਲ ਪਹੁੰਚੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਕਾਇਤ !,ਇਹ ਹੈ ਮਾਮਲਾ

ਇਸ ਮਾਮਲੇ ਨੂੰ ਲੈਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੀਤੀ ਗਈ ਸ਼ਿਕਾਇਤ 

ਸੋਨੀਆ ਗਾਂਧੀ ਕੋਲ ਪਹੁੰਚੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਕਾਇਤ !,ਇਹ ਹੈ ਮਾਮਲਾ
ਇਸ ਮਾਮਲੇ ਨੂੰ ਲੈਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੀਤੀ ਗਈ ਸ਼ਿਕਾਇਤ

ਭੋਪਾਲ : ਬਾਸਮਤੀ ਦੇ Gi ਟੈਗ ਦਾ ਮਾਮਲਾ ਹੁਣ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਕੋਲ ਪਹੁੰਚ ਗਿਆ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੱਧ ਪ੍ਰਦੇਸ਼ ਨੂੰ ਬਾਸਮਤੀ Gi ਦਾ ਟੈਗ ਦੇਣ 'ਤੇ ਕਰੜਾ ਇਤਰਾਜ਼ ਜਤਾਇਆ ਸੀ,ਜਿਸ ਤੋਂ ਬਾਅਦ ਮੱਧ  ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰ ਦੇ ਹੋਏ ਪੁੱਛਿਆ ਸੀ ਕਿ ਆਖ਼ਿਰ ਤੁਹਾਨੂੰ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਕੀ ਦੁਸ਼ਮਣੀ ਹੈ ? ਹੁਣ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ  ਸ਼ਿਵਰਾਜ ਸਿੰਘ ਚੌਹਾਨ ਨੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਮੁੱਖ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਕਾਇਤ ਕੀਤੀ ਹੈ 

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਕਿਹਾ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ ਕਿ ਕਾਂਗਰਸ ਸ਼ਾਸਤ ਸੂਬੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਪੰਜਾਬ ਅਤੇ ਦੂਜੇ ਸੂਬਿਆਂ ਦੇ ਵੱਡੇ ਹਿਤ ਵਿੱਚ ਮੱਧ ਪ੍ਰਦੇਸ਼ ਦੇ ਬਾਸਮਤੀ ਨੂੰ Gi ਟੈਗ ਆਲ ਇੰਡੀਆ ਰਾਈਸ ਐਕਸਪੋਰਟ ਐਸੋਸ਼ੀਏਸ਼ਨ ਵੱਲੋਂ ਇਜਾਜ਼ਤ ਨਾ ਦੇਣ ਲਈ ਨਿੱਜੀ ਦਖ਼ਲ ਦੇਣ,ਇਸ ਨਾਲ ਭਾਰਤ ਦੇ ਐਕਸਪੋਰਟ ਬੁਰਾ ਅਸਰ ਪਵੇਗਾ ਅਤੇ ਇਸ ਨਾਲ ਪਾਕਿਸਤਾਨ ਨੂੰ ਫਾਇਦਾ ਮਿਲੇਗਾ 

ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਮੈਂ ਤੁਹਾਨੂੰ ਦੱਸਣਾ ਚਾਉਂਦਾ ਹਾਂ, ਕਿ ਅਮਰਿੰਦਰ ਸਿੰਘ ਦਾ ਇਹ ਤਰਕ ਪੂਰੀ ਤਰ੍ਹਾਂ ਝੂਠਾ ਹੈ ਅਤੇ ਗ਼ਲਤ ਹੈ, ਇਹ ਕਿਸਾਨ ਵਿਰੋਧੀ ਹੈ, ਮੱਧ ਪ੍ਰਦੇਸ਼ ਵਿਰੋਧੀ ਹੈ ਜੋ ਕਾਂਗਰਸ ਦੇ ਕਿਸਾਨ ਵਿਰੋਧੀ ਚਿਹਰੇ ਨੂੰ ਉਜਾਗਰ ਕਰਦਾ ਹੈ

CM ਕੈਪਟਨ ਨੇ PM  ਨੂੰ ਲਿਖੀ ਸੀ ਚਿੱਠੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖਿਆ ਸੀ ਕਿ ਜਿਸ 'ਚ ਉਨ੍ਹਾਂ ਮੱਧ ਪ੍ਰਦੇਸ਼ 'ਚ ਬਾਸਮਤੀ ਨੂੰ ਟੈਗਿੰਗ ਦੀ ਆਗਿਆ ਨਾਂ ਦਿੱਤੇ ਜਾਣ ਦੀ ਮੰਗ ਕੀਤੀ ਸੀ,  ਮੁੱਖ ਮੰਤਰੀ ਨੇ ਪ੍ਰਧਾਨਮੰਤਰੀ ਨੂੰ ਮਾਮਲੇ 'ਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ,ਇਸ ਤੋਂ ਇਲਾਵਾ ਕੈਪਟਨ ਨੇ ਕਿਹਾ ਸੀ ਕਿ  ਪੰਜਾਬ ਦੇ ਨਾਲ ਹਰਿਆਣਾ ਸਣੇ ਹੋਰਨਾਂ ਸੂਬੇ ਜੀਆਈ ਟੈਗਿੰਗ ਦੀ ਲਿਸਟ ਚ ਸ਼ਾਮਿਲ ਹਨ..ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤੀ ਬਰਾਮਦ 'ਤੇ ਮਾੜਾ ਅਸਰ ਪਵੇਗਾ 

ਕੀ ਹੈ GI ਟੈਗਿੰਗ

ਆਸਾਨ ਸ਼ਬਦਾਂ ਚ ਸਮਝਾਉਂਦੇ ਆ....ਜਿਵੇਂ ਤੁਸੀਂ ਸੁਣਿਆ ਹੋਵੇਗਾ ਕਿ ਮਥੁਰਾ ਦੇ ਪੇੜੇ ,ਆਗਰਾ ਦਾ ਪੇਠਾ, ਦਾਰਜੀਲਿੰਗ ਚਾਹ , ਬਨਾਰਸ ਅਤੇ ਕਾਂਜੀਵਰਮ ਦੀ ਸਾੜੀ ਭਾਰਤ ਵਿੱਚ ਇੰਨਾ ਨਾਂ ਨਾਲ ਬਹੁਤ ਮਸ਼ਹੂਰ ਨੇ, ਅਤੇ ਹਰ ਦੁਕਾਨਦਾਰ ਇੰਨਾ ਨਾਂ  ਦੇ ਨਾਲ ਆਪਣੇ ਉਤਪਾਦਾਂ ਨੂੰ ਵੇਚਣਾ ਚਾਹੁੰਦਾ ਹੈ, ਇਸ ਨੂੰ ਭੂਗੋਲਿਕ ਸੰਕੇਤ ( GI ) ਟੈਗ ਕਿਹਾ ਜਾਂਦਾ ਹੈ, ਭਾਰਤ ਵਿੱਚ ਹੁਣ ਤੱਕ ਲਗਭਗ 361 ਪ੍ਰੋਡਕਟਸ ਨੂੰ GI ਟੈਗ ਮਿਲ ਚੁੱਕਿਆ ਹੈ ,ਦਰਅਸਲ ਭੂਗੋਲਿਕ ਸੰਕੇਤ ਇੱਕ ਨਾਮ ਜਾਂ ਨਿਸ਼ਾਨ ਹੁੰਦਾ ਹੈ ਜੋ ਕਿਸੇ ਨਿਸ਼ਚਿਤ ਖੇਤਰ ਵਿਸ਼ੇਸ਼ ਦੇ ਉਤਪਾਦ , ਖੇਤੀਬਾੜੀ , ਕੁਦਰਤੀ ਅਤੇ ਨਿਰਮਿਤ ਉਤਪਾਦ ( ਮਠਿਆਈ , ਹਸਤ ਸ਼ਿਲਪ ਅਤੇ ਉਦਯੋਗਕ ਸਾਮਾਨ ) ਨੂੰ ਦਿੱਤਾ ਜਾਣ ਵਾਲਾ ਇੱਕ ਸਪੇਸ਼ਲ ਟੈਗ ਹੈ

ਇਹ ਸਪੈਸ਼ਲ ਕਵਾਲਿਟੀ ਅਤੇ ਪਹਿਚਾਣ ਵਾਲੇ ਉਤਪਾਦ, ਜੋ ਕਿਸੇ ਵਿਸ਼ੇਸ਼ ਭੂਗੋਲਿਕ ਖੇਤਰ ਵਿੱਚ ਪੈਦਾ ਹੋਣ ਵਾਲੇ ਨੂੰ ਦਿੱਤਾ ਜਾਂਦਾ ਹੈ,ਜਿਸ ਵੀ ਕਿਸੇ ਖੇਤਰ ਨੂੰ ਇਹ ਟੈਗ ਦਿੱਤਾ ਜਾਂਦਾ ਹੈ ਉਸ ਦੇ ਇਲਾਵਾ ਕਿਸੇ ਹੋਰ ਨੂੰ ਇਹ ਵਰਤਨ ਦੀ  ਇਜਾਜ਼ਤ ਨਹੀਂ ਹੁੰਦੀ ਹੈ, ਕੋਈ ਵੀ GI ਟੈਗ ਦਾ ਇਸਤੇਮਾਲ ਨਹੀਂ ਕਰ ਸਕਦਾ, ਭਾਰਤ 'ਚ ਇਹ ਕਾਨੂੰਨ 2003 ਚ ਬਣਿਆ ਹੈ,  ਹੁਣ ਤੱਕ 350 ਤੋਂ ਜ਼ਿਆਦਾ ਚੀਜ਼ਾਂ ਨੂੰ GI ਟੈਗ ਮਿਲ ਚੁੱਕਾ ਹੈ