ਜਿਸ ਬੇਅਦਬੀ ਦੇ ਮਾਮਲੇ ਨੇ ਪੰਜਾਬ ਦੀ ਸਿਆਸਤ ਨੂੰ ਹਿਲਾਇਆ ਸੀ ਉਸ 'ਤੇ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ
Advertisement

ਜਿਸ ਬੇਅਦਬੀ ਦੇ ਮਾਮਲੇ ਨੇ ਪੰਜਾਬ ਦੀ ਸਿਆਸਤ ਨੂੰ ਹਿਲਾਇਆ ਸੀ ਉਸ 'ਤੇ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ

2016 ਵਿੱਚ ਮਲੇਰਕੋਟਲਾ ਕੁਰਾਨ ਸ਼ਰੀਫ ਬੇਅਦਬੀ ਮਾਮਲੇ ਵਿੱਚ ਆਪ ਦੇ ਵਿਧਾਇਕ ਨਰੇਸ਼ ਯਾਦਵ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ 

2016 ਵਿੱਚ ਮਲੇਰਕੋਟਲਾ ਕੁਰਾਨ ਸ਼ਰੀਫ ਬੇਅਦਬੀ ਮਾਮਲੇ ਵਿੱਚ ਆਪ ਦੇ ਵਿਧਾਇਕ ਨਰੇਸ਼ ਯਾਦਵ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ

ਕੀਰਤੀਪਾਲ/ਮਲੇਰਕੋਟਲਾ :  ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਬੇਅਦਬੀ ਮੁੱਦਾ ਸਭ ਤੋਂ ਜ਼ਿਆਦਾ ਸਰਗਰਮ ਸੀ ਇਸ ਦੌਰਾਨ 2016 ਵਿੱਚ ਇੱਕ ਬੇਅਦਬੀ ਦੇ ਮਾਮਲੇ ਨੇ ਪੰਜਾਬ ਦੀ ਸਿਆਸਤ ਵਿੱਚ ਅੱਗ ਵਿੱਚ ਘਿਉ ਦਾ ਕੰਮ ਕੀਤਾ ਸੀ, ਬੇਅਦਬੀ ਦਾ ਇਹ ਮਾਮਲਾ  ਮਲੇਰਕੋਟਲਾ ਵਿੱਚ ਧਾਰਮਿਕ ਗ੍ਰੰਥ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਸੀ, ਜਿਸ ਤੋਂ ਬਾਅਦ ਪੰਜਾਬ ਦੀ ਪੂਰੀ ਸਿਆਸਤ ਇਸੇ 'ਤੇ ਕੇਂਦਰਿਤ ਹੋ ਗਈ ਸੀ, ਨਿਸ਼ਾਨੇ 'ਤੇ ਆਮ ਆਦਮੀ ਪਾਰਟੀ ਸੀ ਇਸ ਮਾਮਲੇ ਵਿੱਚ ਹੁਣ ਅਦਾਲਤ ਨੇ 5 ਸਾਲ ਬਾਅਦ ਆਪਣਾ ਫ਼ੈਸਲਾ ਸੁਣਾਇਆ ਹੈ

ਬੇਅਦਬੀ 'ਤੇ ਆਈਆਂ ਅਦਾਲਤ ਦਾ ਅਹਿਮ ਫ਼ੈਸਲਾ 
 
2016 ਵਿੱਚ ਮਲੇਰਕੋਟਲਾ ਵਿੱਚ ਹੋਏ ਬੇਅਦਬੀ ਮਾਮਲੇ ਵਿੱਚ ਅਦਾਲਤ ਨੇ ਆਪ ਦੇ ਵਿਧਾਇਕ ਨਰੇਸ਼ ਯਾਦਵ ਨੂੰ ਬਰੀ ਕਰ ਦਿੱਤੀ ਹੈ, ਨਰੇਸ਼ ਯਾਦਵ ਦਾ ਨਾਂ 2 ਮੁਲਜ਼ਮ ਵਿਜੇ ਅਤੇ ਗੌਰਵ ਨੇ ਲਿਆ ਸੀ ਕਿ ਉਨ੍ਹਾਂ ਨੇ ਦਿੱਲੀ ਦੇ ਮਹਿਰੋਲੀ ਇਲਾਕੇ ਤੋਂ ਆਪ ਦੇ ਵਿਧਾਇਕ ਨਰੇਸ਼ ਯਾਦਵ ਦੇ ਕਹਿਣ 'ਤੇ  ਬੇਅਦਬੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਸ ਵੇਲੇ ਪੰਜਾਬ ਪੁਲਿਸ ਨਰੇਸ਼ ਯਾਦਵ ਨੂੰ ਦਿੱਲੀ ਤੋਂ ਗਿਰਫ਼ਤਾਰ ਕਰਕੇ ਲੈਕੇ ਆਈ ਸੀ,ਪਰ ਹੁਣ ਨਰੇਸ਼ ਯਾਦਵ ਨੂੰ ਅਦਾਲਤ ਨੇ ਬਾਇਜ਼ਤ ਬਰੀ ਕਰ ਦਿੱਤਾ ਹੈ ਜਦਕਿ ਦੋਵੇ ਮੁਲਜ਼ਮ ਵਿਜੇ ਅਤੇ ਗੌਰਵ ਨੂੰ ਕੁਰਾਨ ਸ਼ਰੀਫ ਬੇਅਦਬੀ ਮਾਮਲੇ ਵਿੱਚ ਦੋਸ਼ੀ ਮਨ ਦੇ ਹੋਏ ਸਜ਼ਾ ਸੁਣਾਈ ਗਈ ਹੈ, ਜਿਸ ਵੇਲੇ ਕੁਰਾਨ ਸ਼ਰੀਫ਼ ਦੀ ਬੇਅਦਬੀ ਦਾ ਮਾਮਲਾ ਆਇਆ ਸੀ ਤਾਂ  ਕਾਂਗਰਸ ਅਤੇ ਅਕਾਲੀ ਦਲ ਦੋਵਾਂ ਨੇ ਆਪ ਨੂੰ  ਘੇਰਿਆ ਸੀ ਹੁਣ ਜਦੋਂ ਅਦਾਲਤ ਨੇ ਨਰੇਸ਼ ਯਾਦਵ ਨੂੰ ਬਰੀ ਕਰ ਦਿੱਤਾ ਹੈ ਤਾਂ ਆਗੂ ਵਿਰੋਧੀ ਧਿਰ ਹਰਪਾਲ ਚੀਮਾ ਨੇ ਕਿਹਾ ਕੀ ਵਿਰੋਧੀ ਧਿਰਾਂ ਵੱਲੋਂ ਚੋਣਾਂ ਦੀ ਵਜ੍ਹਾਂ ਕਰਕੇ ਬਦਨਾਮ ਕਰਨ ਦੀ ਸਾਜਿਸ਼ ਕੀਤੀ ਗਈ ਸੀ ਜਿਸ ਨੂੰ ਅਦਾਲਤ ਦੇ ਫ਼ੈਸਲੇ ਨੇ ਬੇਨਕਾਬ ਕਰ ਦਿੱਤਾ ਹੈ 

 

 

 

Trending news