ਮੰਨ ਕੀ ਬਾਤ : PM ਮੋਦੀ ਨੇ ਕਿਹਾ- ਭਾਰਤ ਨੂੰ ਅੱਖ ਵਿਖਾਉਣ ਵਾਲੇ ਨੂੰ ਕਰਾਰਾ ਜਵਾਬ ਮਿਲੇਗਾ

ਨਰੇਂਦਰ ਮੋਦੀ ਨੇ ਮੰਨ ਕੀ ਬਾਤ ਵਿੱਚ ਕੀਤਾ ਦੇਸ਼ ਨੂੰ ਸੰਬੋਧਨ 

 ਮੰਨ ਕੀ ਬਾਤ : PM ਮੋਦੀ ਨੇ ਕਿਹਾ- ਭਾਰਤ ਨੂੰ ਅੱਖ ਵਿਖਾਉਣ ਵਾਲੇ ਨੂੰ ਕਰਾਰਾ ਜਵਾਬ ਮਿਲੇਗਾ
ਨਰੇਂਦਰ ਮੋਦੀ ਨੇ ਮੰਨ ਕੀ ਬਾਤ ਵਿੱਚ ਕੀਤਾ ਦੇਸ਼ ਨੂੰ ਸੰਬੋਧਨ

ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੰਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਨੂੰ ਸੰਬੋਧਨ ਕੀਤਾ,ਇਸ ਦੌਰਾਨ ਪੀਐੱਮ ਨੇ ਕਿਹਾ ਕੀ ਇੱਕ ਸਾਲ ਵਿੱਚ 1 ਚੁਨੌਤੀ ਆਵੇ ਜਾਂ ਫਿਰ 50, ਨੰਬਰ ਘੱਟ ਹੋਵੇ ਜਾਂ ਫਿਰ ਜ਼ਿਆਦਾ, ਉਹ ਸਾਲ ਖ਼ਰਾਬ ਨਹੀਂ ਹੁੰਦਾ, ਭਾਰਤ ਦਾ ਇਤਿਹਾਸ ਹੀ ਚੁਨੌਤੀਆਂ ਤੋਂ ਜਿੱਤ ਹਾਸਲ ਕਰਨਾ ਹੈ

ਪੀਐੱਮ ਮੋਦੀ ਨੇ ਕਿਹਾ ਇੰਨਾ ਸਭ ਦੇ ਵਿੱਚ ਸਾਡੇ ਕੁੱਝ ਗੁਆਂਢੀਆਂ ਵੱਲੋਂ ਜੋ ਕੁੱਝ ਹੋ ਰਿਹਾ ਹੈ ਦੇਸ਼ ਉਨ੍ਹਾਂ ਚੁਨੌਤੀਆਂ ਨਾਲ ਨਿਪਟ  ਰਿਹਾ ਹੈ, ਵਾਕਿਏ ਇੱਕ ਤੋਂ ਬਾਅਦ ਇੱਕ ਮੁਸ਼ਕਲ ਘੱਟ ਹੀ ਸੁਣਨ ਨੂੰ ਮਿਲ ਦੀ ਹੈ

ਪੀਐੱਮ ਨੇ ਕਿਹਾ  ਕੁੱਝ ਦਿਨ ਪਹਿਲਾਂ ਦੇਸ਼ ਦੇ ਪੂਰਵ ਵਿੱਚ ਅਮਫਾਨ ਤੂਫ਼ਾਨ ਆਇਆ,ਤਾਂ ਪੱਛਮੀ ਵਿੱਚ ਨਸਰਗ ਤੂਫ਼ਾਨ ਆਇਆ, ਕਈ ਸੂਬਿਆਂ ਵਿੱਚ ਸਾਡੇ ਭੈਣ-ਭਰਾ ਟਿੱਡੀ ਦਲ ਦੇ ਹਮਲੇ ਤੋਂ ਪਰੇਸ਼ਾਨ ਨੇ, ਕੁੱਝ ਨਹੀਂ ਤਾਂ ਦੇਸ਼ ਦੇ ਕਈ ਹਿੱਸਿਆਂ ਵਿੱਚ ਛੋਟੇ-ਛੋਟੇ ਭੂਚਾਲ ਰੁਕਣ ਦਾ ਨਾਂ ਨਹੀਂ ਲੈ ਰਹੇ ਨੇ, ਉਨ੍ਹਾਂ ਕਿਹਾ ਮੈਨੂੰ ਵਿਸ਼ਵਾਸ਼ ਹੈ ਕੀ 130 ਕਰੋੜ ਦੇਸ਼ ਵਾਸੀ ਦੀ ਸ਼ਕਤੀ 'ਤੇ, ਤੁਸੀਂ ਸਾਰੇ ਇਸ ਦੇਸ਼ ਨੂੰ ਇਸ ਮੁਸ਼ਕਲ ਘੜੀ ਤੋਂ ਬਾਹਰ ਲੈਕੇ ਆਉਗੇ 

'ਭਾਰਤ ਨੂੰ ਦੋਸਤੀ ਸਿਖਾਨਾ ਜਾਣ ਦਾ ਹੈ ਤਾਂ ਅੱਖ 'ਚ ਅੱਖ ਪਾਕੇ ਜਵਾਬ ਦੇਣਾ ਵੀ' 

ਪੀਐੱਮ ਨੇ ਕਿਹਾ ਲਦਾਖ਼ ਵਿੱਚ ਭਾਰਤ ਦੀ ਜ਼ਮੀਨ 'ਤੇ ਅੱਖ ਚੁੱਕ ਕੇ ਵੇਖਣ ਵਾਲਿਆਂ ਨੂੰ ਕਰਾਰਾ ਜਵਾਬ ਮਿਲ ਰਿਹਾ ਹੈ, ਭਾਰਤ ਦੋਸਤੀ ਨਿਭਾਉਣਾ ਜਾਣ ਦਾ ਹੈ, ਤਾਂ ਅੱਖ ਵਿੱਚ ਅੱਖ ਪਾਕੇ ਵੇਖਣ ਵਾਲਿਆਂ ਨੂੰ ਜਵਾਬ ਦੇਣਾ ਵੀ ਜਾਣ ਦਾ ਹੈ, ਉਨ੍ਹਾਂ ਕਿਹਾ ਲਦਾਖ਼ ਵਿੱਚ ਸਾਡੇ ਜੋ ਵੀਰ ਜਵਾਨ ਸ਼ਹੀਦ ਹੋਏ ਨੇ ਉਨ੍ਹਾਂ ਦੀ ਬਹਾਦਰੀ ਸਾਹਮਣੇ ਪੂਰਾ ਦੇਸ਼ ਸਿਰ ਝੁਕਾਉਂਦਾ ਹੈ, ਸ਼ਰਧਾਂਜਲੀ ਦੇ ਰਿਹਾ ਹੈ, ਪੂਰਾ ਦੇਸ਼ ਉਨ੍ਹਾਂ ਦੇ ਪਰਿਵਾਰ ਦੇ ਨਾਲ ਹੈ,ਪੀਐੱਮ ਮੋਦੀ ਨੇ ਕਿਹਾ ਬਿਹਾਰ ਦੇ ਰਹਿਣ ਵਾਲੇ ਸ਼ਹੀਦ ਕੁੰਦਨ ਕੁਮਾਰ ਦੇ ਪਿਤਾ ਨੇ ਜੋ ਸ਼ਬਦ ਕਿਹਾ ਸੀ ਉਨ੍ਹਾਂ ਦੇ ਕੰਨਾਂ ਵਿੱਚ ਗੂੰਜ ਰਹੇ ਨੇ, ਉਹ ਕਹਿ ਰਹੇ ਸਨ ਕਿ ਆਪਣੇ ਪੋਤਰੇ ਨੂੰ ਵੀ ਦੇਸ਼ ਦੀ ਰੱਖਿਆ ਲਈ ਫ਼ੌਜ ਵਿੱਚ ਭੇਜਣਗੇ, ਇਹ ਹੀ ਹੌਸਲਾ ਹਰ ਸ਼ਹੀਦ ਦੇ ਪਰਿਵਾਰ ਦਾ ਹੈ

ਪੀਐੱਮ ਨੇ ਕਿਹਾ ਕੋਈ ਵੀ ਮਿਸ਼ਨ ਜਨ ਭਾਗੀਦਾਰੀ ਦੇ ਬਿਨਾਂ ਪੂਰਾ ਨਹੀਂ ਹੋ ਸਕਦਾ ਹੈ, ਇਸ ਲਈ ਆਤਮ ਨਿਰਭਰ ਭਾਰਤ ਦੀ ਦਿਸ਼ਾ ਵਿੱਚ ਇੱਕ ਨਾਗਰਿਕ ਦੇ ਤੌਰ 'ਤੇ ਸਭ ਦਾ ਸਮਰਥਨ ਜ਼ਰੂਰੀ ਹੈ, ਤੁਸੀਂ Local ਖ਼ਰੀਦੋਗੇ,Local ਦੇ ਲਈ Vocal ਹੋਵੋਗੇ, ਇਹ ਇੱਕ ਤਰ੍ਹਾਂ ਦੀ ਦੇਸ਼ ਸੇਵਾ ਹੀ ਹੈ