ਹਰ ਹਾਲ 'ਚ ਹੋਵੇਗੀ ਕਾਨਫਰੰਸ, ਕੇਜਰੀਵਾਲ ਦੇ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਲੱਗੇਗਾ ਕਰੰਟ: ਮੀਤ ਹੇਅਰ
Advertisement

ਹਰ ਹਾਲ 'ਚ ਹੋਵੇਗੀ ਕਾਨਫਰੰਸ, ਕੇਜਰੀਵਾਲ ਦੇ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਲੱਗੇਗਾ ਕਰੰਟ: ਮੀਤ ਹੇਅਰ

ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਭਵਨ ਵਿੱਚ ਕਾਨਫ਼ਰੰਸ ਕਰਨ ਦੀ ਇਜਾਜ਼ਤ ਨਹੀਂ ਦਿੱਤੀ

ਹਰ ਹਾਲ 'ਚ ਹੋਵੇਗੀ ਕਾਨਫਰੰਸ, ਕੇਜਰੀਵਾਲ ਦੇ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਲੱਗੇਗਾ ਕਰੰਟ: ਮੀਤ ਹੇਅਰ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਚੰਡੀਗਡ਼੍ਹ ਦੌਰਾ ਹੈ. ਜਿਸ ਨੂੰ ਲੈ ਕੇ ਸਿਆਸੀ ਪਾਰਾ ਵਧਿਆ ਹੋਇਆ ਹੈ. ਇਸ ਬਾਬਤ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਭਵਨ ਵਿੱਚ ਕਾਨਫ਼ਰੰਸ ਕਰਨ ਦੀ ਇਜਾਜ਼ਤ ਨਹੀਂ ਦਿੱਤੀ. ਕਿਉਂਕਿ ਉਨ੍ਹਾਂ ਵਿੱਚ ਕੇਜਰੀਵਾਲ ਨੂੰ ਲੈ ਕੇ ਖ਼ੌਫ਼ ਹੈ ਕਿ ਕੇਜਰੀਵਾਲ ਲੋਕਾਂ ਦਾ  ਲੀਡਰ ਹੈ.

ਮੀਤ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਭਵਨ ਦੀ ਜਗ੍ਹਾ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਕਾਨਫ਼ਰੰਸ ਕਰਨਗੇ ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਕੀਤੇ ਗਏ ਐਲਾਨਾਂ ਤੋਂ ਬਾਅਦ ਪੰਜਾਬ ਸਰਕਾਰ ਨੂੰ ਜ਼ਰੂਰ ਕਰੰਟ ਲੱਗੇਗਾ  ਕਿਉਂਕਿ ਪੰਜਾਬ ਦੇ ਵਿਚ ਬਿਜਲੀ ਸਭ ਤੋਂ ਜ਼ਿਆਦਾ ਮਹਿੰਗੀ ਹੈ

Trending news