ਪੰਜਾਬ ਦਾ ਇੱਕ ਹੋਰ ਵਿਧਾਇਕ ਕੋਰੋਨਾ ਦੀ ਚਪੇਟ 'ਚ, ਮੁੱਖ ਮੰਤਰੀ ਨੇ ਜਲਦੀ ਠੀਕ ਹੋਣ ਦੀ ਕੀਤੀ ਕਾਮਨਾ
Advertisement

ਪੰਜਾਬ ਦਾ ਇੱਕ ਹੋਰ ਵਿਧਾਇਕ ਕੋਰੋਨਾ ਦੀ ਚਪੇਟ 'ਚ, ਮੁੱਖ ਮੰਤਰੀ ਨੇ ਜਲਦੀ ਠੀਕ ਹੋਣ ਦੀ ਕੀਤੀ ਕਾਮਨਾ

 ਪੰਜਾਬ 'ਚ ਕੋਰੋਨਾ ਦਾ ਕਹਿਰ ਬਰਕਰਾਰ ਹੈ ਤੇ ਹੁਣ ਇਸ ਦੀ ਚਪੇਟ 'ਚ VIP ਅਧਿਕਾਰੀ ਵੀ ਆ ਰਹੇ ਹਨ। ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਹੌਂਣ ਮਗਰੋਂ ਹੁਣ ਪੰਜਾਬ ਦਾ 1 ਹੋਰ ਵਿਧਾਇਕ ਪਾਜ਼ੀਟਿਵ ਪਾਇਆ ਹੈ। 

ਕੋਰੋਨਾ ਦੀ ਚਪੇਟ 'ਚ ਆਇਆ ਪੰਜਾਬ ਦਾ ਇੱਕ ਹੋਰ ਵਿਧਾਇਕ

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦਾ ਕਹਿਰ ਬਰਕਰਾਰ ਹੈ ਤੇ ਹੁਣ ਇਸ ਦੀ ਚਪੇਟ 'ਚ VIP ਅਧਿਕਾਰੀ ਵੀ ਆ ਰਹੇ ਹਨ। ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਹੌਂਣ ਮਗਰੋਂ ਹੁਣ ਪੰਜਾਬ ਦਾ 1 ਹੋਰ ਵਿਧਾਇਕ ਪਾਜ਼ੀਟਿਵ ਪਾਇਆ ਹੈ। ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਰਿਪੋਰਟ ਪਾਜ਼ਿਟਿਵ ਆਈ ਹੈ। ਬੀਤੇ ਦਿਨ ਤਰਨਤਾਰਨ ਤੋਂ ਵਿਧਾਇਕ ਡਾ.ਧਰਮਵੀਰ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਸੀ,  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਠੀਕ ਹੋਣ ਦੀ ਕਾਮਨਾ ਵੀ ਕੀਤੀ ਹੈ। 

ਜ਼ਿਕਰਯੋਗ ਹੈ ਕਿ ਪੰਜਾਬ ਦੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੋਰੋਨਾ ਵਰਗੀ ਭਿਆਨਕ ਮਹਾਮਾਰੀ ਨੂੰ ਮਾਤ ਦੇ ਦਿੱਤੀ ਹੈ। ਜ਼ਿਲ੍ਹੇ ਦੇ ਫੋਰਟਿਸ ਹਸਪਤਾਲ 'ਚ ਇਲਾਜ ਲਈ ਦਾਖਲ ਹੋਏ ਮੰਤਰੀ ਬਾਜਵਾ ਅਤੇ ਉਨ੍ਹਾਂ ਦੀ ਪਤਨੀ ਰਤਨੇਸ਼ਵਰ ਕੌਰ ਨੂੰ ਛੁੱਟੀ ਦੇ ਦਿੱਤੀ ਗਈ ਹੈ। ਕੈਬਨਿਟ ਮੰਤਰੀ ਬਾਜਵਾ ਨੂੰ 14 ਜੁਲਾਈ ਨੂੰ ਕੋਰੋਨਾ ਪੀੜਤ ਪਾਏ ਜਾਣ ਮਗਰੋਂ ਫੋਰਟਿਸ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ। 

ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ, ਤੇ ਅਰੁਣਾ ਚੌਧਰੀ ਦੀ ਰਿਪੋਰਟ ਨੇਗਿਟਿਵ ਪਾਈ ਗਈ ਹੈ। ਇਹਨਾਂ ਸਾਰੇ ਮੰਤਰੀਆਂ ਅਤੇ ਵਿਧਾਇਕ ਬਾਜਵਾ ਦੀ ਰਿਪੋਰਟ ਪਾਜ਼ਿਟਿਵ ਆਉਣ ਮਗਰੋਂ ਪੰਜਾਬ ਭਵਨ 'ਚ ਆਪਣੇ ਟੈਸਟ ਕਰਵਾਏ ਸਨ, ਜਿਸ ਤੋਂ ਬਾਅਦ ਕੁਝ ਵਿਧਾਇਕ ਪਾਜ਼ੀਟਿਵ ਪਾਏ ਗਏ ਹਨ। 

Trending news