ਮੋਦੀ ਸਰਕਾਰ ਨੇ ਕੋਰੋਨਾ ਦੇ ਲਈ ਸੂਬਿਆਂ ਨੂੰ ਜਾਰੀ ਕੀਤਾ 890 ਕਰੋੜ ਦਾ ਪੈਕੇਜ
Advertisement

ਮੋਦੀ ਸਰਕਾਰ ਨੇ ਕੋਰੋਨਾ ਦੇ ਲਈ ਸੂਬਿਆਂ ਨੂੰ ਜਾਰੀ ਕੀਤਾ 890 ਕਰੋੜ ਦਾ ਪੈਕੇਜ

24 ਅਪ੍ਰੈਲ ਨੂੰ 15000 ਕਰੋੜ ਦੇ ਫੰਡ ਦੇਣ ਦਾ ਐਲਾਨ ਕੀਤਾ ਸੀ 

24 ਅਪ੍ਰੈਲ ਨੂੰ 15000 ਕਰੋੜ ਦੇ ਫੰਡ ਦੇਣ ਦਾ ਐਲਾਨ ਕੀਤਾ ਸੀ

ਦਿੱਲੀ : ਮੋਦੀ ਸਰਕਾਰ ਨੇ ਕੋਰੋਨਾ ਦੇ ਨਾਲ ਜੰਗ ਦੇ ਲਈ ਸੂਬਿਆਂ ਨੂੰ 890 ਕਰੋੜ ਦਾ ਰਾਹਤ ਪੈਕੇਜ ਜਾਰੀ ਕੀਤਾ ਹੈ,ਕੋਰੋਨਾ ਨੂੰ ਲੈਕੇ ਸੂਬਿਆਂ ਨੂੰ ਇਹ ਦੂਜੀ ਕਿਸ਼ਤ ਜਾਰੀ ਕੀਤੀ ਗਈ ਹੈ,ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਵੇਖ ਦੇ ਹੋਏ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ 22 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਇਹ ਫ਼ੰਡ ਜਾਰੀ ਕੀਤਾ ਗਿਆ ਹੈ 

24 ਮਾਰਚ ਨੂੰ ਕੇਂਦਰ ਸਰਕਾਰ ਵੱਲੋਂ 15000 ਕਰੋੜ ਦਾ ਫ਼ੰਡ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਸੀ,ਇਹ ਫ਼ੰਡ ਦੇਸ਼ ਦੇ ਸਾਰੇ ਸੂਬਿਆਂ ਵਿੱਚ ਵੰਡਣ ਦਾ ਫ਼ੈਸਲਾ ਲਿਆ ਗਿਆ ਸੀ  

3000 ਕਰੋੜ ਦੀ ਪਹਿਲੀ ਕਿਸ਼ਤ ਅਪ੍ਰੈਲ ਮਹੀਨੇ ਵਿੱਚ ਮੋਦੀ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਰੀ ਕੀਤੀ ਸੀ,ਇਸ ਫੰਡ ਦੀ ਵਰਤੋਂ ਸੂਬਿਆਂ ਵਿੱਚ ਬਿਸਤਰੇ ਅਤੇ ਟੈਸਟਿੰਗ ਵਧਾਉਣ ਅਤੇ ਹੋਰ  ਮੈਡੀਕਲ ਸਾਧਨ ਵਧਾਉਣ ਦੇ ਲਈ ਦਿੱਤਾ ਗਿਆ ਹੈ

 

Trending news